ਬੈਡਮਿੰਟਨ: ਐਕਸੇਲਸੇਨ ਤੇ ਆਨ ਸੇ-ਯੰਗ ਬਣੇ ਇੰਡੀਆ ਓਪਨ ਦੇ ਚੈਂਪੀਅਨ
07:16 AM Jan 20, 2025 IST
Advertisement
ਨਵੀਂ ਦਿੱਲੀ: ਓਲੰਪਿਕ ਚੈਂਪੀਅਨ ਡੈਨਮਾਰਕ ਦੇ ਵਿਕਟਰ ਐਕਸੇਲਸੇਨ ਅਤੇ ਦੱਖਣੀ ਕੋਰੀਆ ਦੀ ਆਨ ਸੇ-ਯੰਗ ਨੇ ਅੱਜ ਇੱਥੇ ਇੰਡੀਆ ਓਪਨ ਸੁਪਰ 750 ਬੈਡਮਿੰਟਨ ਟੂਰਨਾਮੈਂਟ ਵਿੱਚ ਇਕਪਾਸੜ ਫਾਈਨਲ ਮੁਕਾਬਲੇ ਵਿੱਚ ਸ਼ਾਨਦਾਰ ਜਿੱਤ ਦਰਜ ਕਰ ਕੇ ਕ੍ਰਮਵਾਰ ਪੁਰਸ਼ ਤੇ ਮਹਿਲਾ ਸਿੰਗਲਜ਼ ਦਾ ਖ਼ਿਤਾਬ ਹਾਸਲ ਕੀਤਾ। ਇਸ ਤੋਂ ਪਹਿਲਾਂ 2017 ਤੇ 2019 ਵਿੱਚ ਵੀ ਇੱਥੇ ਚੈਂਪੀਅਨ ਰਹੇ ਐਕਸੇਲਸੇਨ ਨੇ ਪੁਰਸ਼ ਸਿੰਗਲਜ਼ ਵਿੱਚ ਪਿਛਲੇ ਸਾਲ ਦੇ ਉਪ ਜੇਤੂ ਹਾਂਗਕਾਂਗ ਦੇ ਲੀ ਚੇਊਕ ਯਿਊ ਨੂੰ 21-16, 21-8 ਨਾਲ ਹਰਾਇਆ। ਇਸ ਦੌਰਾਨ ਦੱਖਣੀ ਕੋਰੀਆ ਦੀ ਆਨ ਸੇ-ਯੰਗ ਨੇ ਪੀ ਚੋਚੂਵੌਂਗ ਨੂੰ ਆਸਾਨੀ ਨਾਲ 21-12, 21-9 ਨਾਲ ਹਰਾ ਦਿੱਤਾ। -ਪੀਟੀਆਈ
Advertisement
Advertisement
Advertisement