‘ਬੈਡ ਨਿਊਜ਼’ ਨੇ ਦੋ ਦਿਨਾਂ ਵਿੱਚ 18.17 ਕਰੋੜ ਕਮਾਏ
08:37 AM Jul 22, 2024 IST
Advertisement
ਮੁੰਬਈ: ਬੌਲੀਵੁੱਡ ਅਦਾਕਾਰ ਵਿੱਕੀ ਕੌਸ਼ਲ, ਐਮੀ ਵਿਰਕ ਅਤੇ ਤ੍ਰਿਪਤੀ ਡਿਮਰੀ ਦੀ ਫਿਲਮ ‘ਬੈਡ ਨਿਊਜ਼’ ਨੇ ਘਰੇਲੂ ਬਾਕਸ ਆਫਿਸ ਵਿੱਚ ਦੋ ਦਿਨਾਂ ’ਚ 18.17 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ। ਆਨੰਦ ਤਿਵਾੜੀ ਦੇ ਨਿਰਦੇਸ਼ਨ ਹੇਠ ਬਣੀ ਇਸ ਫਿਲਮ ਨੇ ਪਹਿਲੇ ਦਿਨ 8.62 ਕਰੋੜ ਰੁਪਏ ਕਮਾਏ ਸਨ। ਇਸ ਦੌਰਾਨ ਐਮੀ ਵਿਰਕ ਨੇ ਇੰਸਟਾਗ੍ਰਾਮ ’ਤੇ ਵਿੱਕੀ ਕੌਸ਼ਲ ਨਾਲ ਆਪਣੀਆਂ ਤਸਵੀਰਾਂ ਸਾਂਝੀਆਂ ਕਰਦਿਆਂ ਆਪਣੇ ਸਾਥੀ ਕਲਾਕਾਰ ਦੀ ਸ਼ਲਾਘਾ ਕੀਤੀ ਹੈ। ਉਸ ਨੇ ਕਿਹਾ ਕਿ ਵਿੱਕੀ ਨਾਲ ਕੰਮ ਕਰਨ ਦਾ ਉਸ ਦਾ ਤਜਰਬਾ ਬਹੁਤ ਸ਼ਾਨਦਾਰ ਰਿਹਾ। ਉਸ ਨੇ ਕਿਹਾ, ‘‘ਹੁਨਰ ਤਾਂ ਹੈ ਪਰ ਦਿਲ ਵੀ ਬਹੁਤ ਵੱਡਾ ਵੀਰ ਦਾ। ਇੰਨੇ ਸ਼ਾਨਦਾਰ ਤਜਰਬੇ ਲਈ ਸ਼ੁਕਰੀਆ ਭਾਜੀ।’’ ਇਸੇ ਦੌਰਾਨ ਅਦਾਕਾਰਾ ਨੇਹਾ ਧੂਪੀਆ ਨੇ ਵੀ ਫਿਲਮ ਦੀ ਸ਼ੂਟਿੰਗ ਵੇਲੇ ਦੀ ਵੀਡੀਓ ਸਾਂਝੀ ਕੀਤੀ ਹੈ। -ਪੀਟੀਆਈ
Advertisement
Advertisement
Advertisement