ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਬਾਘਾ ਪੁਰਾਣਾ ਸ਼ਹਿਰ ਅਤੇ ਪੇਂਡੂ ਖੇਤਰ ਵਿੱਚ ਸਿਹਤ ਸੇਵਾਵਾਂ ਬਿਮਾਰ

07:22 AM Mar 29, 2024 IST
ਸਿਵਲ ਹਸਪਤਾਲ ਬਾਘਾ ਪੁਰਾਣਾ ਦੀ ਬਾਹਰੀ ਝਲਕ।

ਯਸ਼ ਚਟਾਨੀ
ਬਾਘਾ ਪੁਰਾਣਾ, 28 ਮਾਰਚ
ਬਾਘਾ ਪੁਰਾਣਾ ਸ਼ਹਿਰ ਅਤੇ ਹਲਕੇ ’ਚ ਦੇ ਸਰਕਾਰੀ ਹਸਪਤਾਲਾਂ ਵਿਚ ਡਾਕਟਰਾਂ ਦੀ ਘਾਟ ਕਾਰਨ ਲੋਕ ਪ੍ਰੇਸ਼ਾਨ ਹਨ ਜਿਸ ਕਾਰਨ ਉਨ੍ਹਾਂ ਨੂੰ ਪ੍ਰਾਈਵੇਟ ਹਸਪਤਾਲਾਂ ਵਿਚ ਜਾਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਬਹੁਗਿਣਤੀ ਲੋਕਾਂ ਨੇ ਆਖਿਆ ਕਿ ਆਮ ਆਦਮੀ ਪਾਰਟੀ ਨੇ ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬ ’ਚ ਮਿਆਰੀ ਸਿਹਤ ਸਹੂਲਤਾਂ ਦੇਣ ਲਈ ਹਸਪਤਾਲਾਂ ਦੀ ਗਿਣਤੀ ’ਚ ਵਾਧਾ ਕਰਨ, ਡਾਕਟਰਾਂ ਅਤੇ ਹੋਰ ਅਮਲੇ ਦੀਆਂ ਖਾਲੀ ਅਸਾਮੀਆਂ ਭਰਨ, ਮੁਹੱਲਾ ਕਲੀਨਿਕ ਬਣਾਉਣ ਅਤੇ ਹਸਪਤਾਲਾਂ ’ਚ ਦਵਾਈਆਂ ਅਤੇ ਮਰੀਜ਼ਾਂ ਦੇ ਹਰ ਤਰ੍ਹਾਂ ਦੇ ਟੈਸਟ ਮੁਫ਼ਤ ਕਰਨ ਆਦਿ ਦਾ ਵਾਅਦਾ ਕੀਤਾ ਸੀ ਪਰ ‘ਆਪ’ ਨੇ ਸਰਕਾਰ ਬਣਾਉਣ ਮਗਰੋਂ ਇਸ ਪਾਸੇ ਵੱਲ ਬਹੁਤਾ ਧਿਆਨ ਨਹੀਂ ਦਿੱਤਾ। ਉਨ੍ਹਾਂ ਆਖਿਆ ਕਿ ਸਰਕਾਰ ਦਾ ਲਗਭਗ ਦੋ ਸਾਲ ਦਾ ਸਮਾਂ ਲੰਘ ਜਾਣ ਤੋਂ ਬਾਅਦ ਵੀ ਲੋਕ ਸਰਕਾਰ ਦੀਆਂ ਗਾਰੰਟੀਆਂ ਦੀ ਝਾਕ ਵਿੱਚ ਬੈਠੇ ਹਨ। ਜਾਣਕਾਰੀ ਅਨੁਸਾਰ ਤਹਿਸੀਲ ਬਾਘਾ ਪੁਰਾਣਾ ਵਿਚ ਇਕੋ-ਇੱਕ ਕਮਿਊਨਟੀ ਹੈਲਥ ਸੈਂਟਰ ਹੈ। ਐੱਸਐੱਮਓ ਡਾ. ਨਿਸ਼ਾ ਬਾਂਸਲ ਨੇ ਦੱਸਿਆ ਕਿ ਇਸ ਹਸਪਤਾਲ ਵਿੱਚ ਡਾਕਟਰਾਂ ਦੀਆਂ ਕੁੱਲ ਅਸਾਮੀਆਂ 7 ਹਨ ਜਦਕਿ ਉਨ੍ਹਾਂ ਤੋਂ ਬਿਨਾਂ ਬਾਕੀ ਸਾਰੀਆਂ ਅਸਾਮੀਆਂ ਖਾਲੀ ਹਨ ਅਤੇ ਉਹ ਪੀਐੱਚਸੀ ਠੱਠੀ ਭਾਈ ਤੋਂ ਡੈਪੂਟੇਸ਼ਨ ’ਤੇ ਡਾਕਟਰ ਲਿਆ ਕੇ ਡੰਗ ਤਾਂ ਟਪਾ ਰਹੇ ਹਨ ਪਰ ਅਸਾਮੀਆਂ ਖਾਲੀ ਹੋਣ ਸਬੰਧੀ ਉੱਪਰ ਤੱਕ ਸਾਰੀ ਜਾਣਕਾਰੀ ਦੱਸ ਦਿੱਤੀ ਗਈ ਹੈ। ਠੱਠੀ ਭਾਈ ਦੇ ਸੀਨੀਅਰ ਮੈਡੀਕਲ ਅਫਸਰ ਡਾ. ਉਪਿੰਦਰ ਸਿੰਘ ਨੇ ਦੱਸਿਆ ਕਿ ਠੱਠੀ ਭਾਈ ਪੀ.ਐਚ.ਸੀ ਅਧੀਨ ਕੁਲ 28 ਸਬ ਸੈਂਟਰ ਹਨ ਜਿਨ੍ਹਾਂ ਵਿਚੋਂ ਸੁਖਾਨੰਦ, ਲੰਡੇ, ਮਾਣੂੰਕੇ, ਰਾਜਿਆਣਾ ਤੇ ਨੱਥੂਵਾਲਾ ਮਿੰਨੀ ਕੇਂਦਰ ਹਨ।
ਐੱਸਐੱਮਓ ਅਨੁਸਾਰ ਬਲਾਕ ਬਾਘਾ ਪੁਰਾਣਾ ਦੇ ਇਸ ਮੁੱਢਲੇ ਸਿਹਤ ਕੇਂਦਰ ਵਿੱਚ ਇਕ ਐਸ.ਐਮ.ਓ ਅਤੇ ਤਿੰਨ ਮੈਡੀਕਲ ਅਫਸਰ ਹਨ। ਐੱਸਐੱਮਓ ਅਨੁਸਾਰ ਇਸ ਮੁੱਖ ਕੇਂਦਰ ਅਤੇ ਬਾਕੀ ਸਾਰੇ ਉਪ ਕੇਂਦਰਾਂ ਵਿਚ ਕੁਲ ਲਗਪਗ 100 ਪੱਕੇ ਮੁਲਾਜ਼ਮ ਅਤੇ 100 ਦੇ ਕਰੀਬ ਠੇਕਾ ਪ੍ਰਣਾਲੀ ਵਾਲੇ ਮੁਲਾਜ਼ਮ ਹਨ। ਉਨ੍ਹਾਂ ਦੱਸਿਆ ਕਿ ਇਸ ਵੇਲੇ ਸੁਖਾਨੰਦ, ਲੰਡੇ, ਮਾਣੂੰਕੇ, ਰਾਜਿਆਣਾ ਅਤੇ ਘੋਲੀਆ ਖੁਰਦ ਦੇ ਮੁਹੱਲਾ ਕਲੀਨਿਕ ਚੱਲ ਰਹੇ ਹਨ ਜਦਕਿ ਬਾਘਾ ਪੁਰਾਣਾ ਦਾ ਮੁਹੱਲਾ ਕਲੀਨਿਕ ਬਣ ਕੇ ਤਿਆਰ ਹੈ ਜੋ ਜਲਦ ਹੀ ਚੱਲ ਪਵੇਗਾ।

Advertisement

Advertisement
Advertisement