ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਬਸਪਾ ਦੀ ਸਰਕਾਰ ਬਣਨ ’ਤੇ ਪੱਛੜੇ ਵਰਗ ਦੀ ਹੋਵੇਗੀ ਸਰਦਾਰੀ: ਗੜ੍ਹੀ

08:40 AM Dec 23, 2023 IST
ਸੰਮੇਲਨ ਦੌਰਾਨ ਬਸਪਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਦਾ ਸਨਮਾਨ ਕਰਦੇ ਹੋਏ ਪ੍ਰਬੰਧਕ। -ਫੋਟੋ: ਮੱਟਰਾਂ

ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ , 22 ਦਸੰਬਰ
ਬਹੁਜਨ ਸਮਾਜ ਪਾਰਟੀ ਵਿਧਾਨ ਸਭਾ ਸੰਗਰੂਰ ਦੇ ਹਲਕਾ ਇੰਚਾਰਜ ਚਮਕੌਰ ਸਿੰਘ ਵੀਰ, ਜ਼ਿਲ੍ਹਾ ਇੰਚਾਰਜ ਸੂਬੇਦਾਰ ਰਣਧੀਰ ਸਿੰਘ ਨਾਗਰਾ ਅਤੇ ਹਲਕਾ ਪ੍ਰਧਾਨ ਦਰਸ਼ਨ ਸਿੰਘ ਨਦਾਮਪੁਰ ਦੀ ਪ੍ਰਧਾਨਗੀ ਹੇਠ ਨੇੜਲੇ ਪਿੰਡ ਮਾਝੀ ਵਿੱਚ ਹਲਕੇ ਦੇ ਬਸਪਾ ਵਰਕਰਾਂ ਦਾ ‘ਅਣਖ ਜਗਾਓ’ ਸੰਮੇਲਨ ਹੋਇਆ।
ਸੰਮੇਲਨ ਵਿੱਚ ਬਸਪਾ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜੀ ਨੇ ਕਿਹਾ ਕਿ ਭਾਰਤ ਦੇਸ਼ ਦਾ ਮੂਲ ਨਿਵਾਸੀ, ਦੱਬਿਆ ਕੁਚਲਿਆ ਸਮਾਜ ਹਜ਼ਾਰਾਂ ਸਾਲਾਂ ਤੋਂ ਸਮਾਜਿਕ ਅਤੇ ਆਰਥਿਕ ਨਾਬਰਾਬਰੀ ਦੀ ਮਾਰ ਝੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਆਜ਼ਾਦੀ ਦੇ 75 ਸਾਲਾਂ ਤੋਂ ਬਾਅਦ ਵੀ ਧੰਨਵਾਨ ਤੇ ਸਰਮਾਏਦਾਰ ਲੋਕਾਂ ਵੱਲੋਂ ਗਰੀਬ ਤੇ ਭੋਲੇ ਸਮਾਜ ਨੂੰ ਨਿੱਕੇ ਨਿੱਕੇ ਲਾਲਚਾਂ ਵਿੱਚ ਉਲਝਾ ਕੇ ਉਨ੍ਹਾਂ ਦੀਆਂ ਵੋਟਾਂ ਨਾਲ ਨੋਟਾਂ ਵਾਲਿਆਂ ਦੀ ਸਰਕਾਰ ਬਣਾਈ ਜਾਂਦੀ ਰਹੀ ਹੈ।
ਉਨ੍ਹਾਂ ਦੱਸਿਆ ਕਿ ਲਾਮਬੰਦੀ ਕਰਕੇ ਭਾਰਤ ਦੇ ਮੂਲ ਨਿਵਾਸੀਆਂ ਨੂੰ ਦੇਸ਼ ਦਾ ਹੁਕਮਰਾਨ ਬਣਾ ਕੇ ਗਰੀਬ ਜਨਤਾ ਨੂੰ ਆਮਦਨ ਦੇ ਸਰੋਤ ਜ਼ਮੀਨ, ਟਰਾਂਸਪੋਰਟ, ਭੱਠੇ, ਸ਼ੈਲਰ, ਇੰਡਸਟਰੀ, ਵੱਡੇ ਮਾਲ ਅਤੇ ਕਾਰਖਾਨਿਆਂ ਦੇ ਮਾਲਕ ਬਣਾਇਆ ਜਾਵੇਗਾ।

Advertisement

Advertisement
Advertisement