For the best experience, open
https://m.punjabitribuneonline.com
on your mobile browser.
Advertisement

ਛੁੱਟੀਆਂ ਮਗਰੋਂ ਸਕੂਲਾਂ ਵਿੱਚ ਪਰਤੀਆਂ ਰੌਣਕਾਂ

10:30 AM Jul 04, 2023 IST
ਛੁੱਟੀਆਂ ਮਗਰੋਂ ਸਕੂਲਾਂ ਵਿੱਚ ਪਰਤੀਆਂ ਰੌਣਕਾਂ
ਸਰਕਾਰੀ ਹਾਈ ਸਕੂਲ ਲੜਕੀਆਂ ਵਿੱਚ ਸਮਰ ਕੈਂਪ ਦੌਰਾਨ ਪੇਟਿੰਗਾਂ ਦਿਖਾਉਂਦੇ ਹੋਏ ਬੱਚੇ। -ਫੋਟੋ: ਪਵਨ ਗੋਇਲ
Advertisement

ਪੱਤਰ ਪ੍ਰੇਰਕ
ਭੁੱਚੋ ਮੰਡੀ, 3 ਜੁਲਾਈ
ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਨਿਰਦੇਸ਼ ਅਨੁਸਾਰ ‘ਥੋੜ੍ਹੀ ਖੇਡ, ਥੋੜ੍ਹੀ ਪੜ੍ਹਾਈ-ਨਾਲੇ ਸਿਹਤ, ਨਾਲੇ ਪੜ੍ਹਾਈ’ ਮੁਹਿੰਮ ਤਹਿਤ ਅੱਜ ਸਰਕਾਰੀ ਸਮਾਰਟ ਹਾਈ ਸਕੂਲ (ਲੜਕੀਆਂ) ਵਿੱਚ ਸਮਰ ਕੈਂਪ ਸ਼ੁਰੂ ਕੀਤਾ ਗਿਆ। ਇਸ ਦਾ ਉਦਘਾਟਨ ਮੁੱਖ ਅਧਿਆਪਕਾ ਗੁਰਪ੍ਰੀਤ ਕੌਰ ਨੇ ਕੀਤਾ। ਕੈਂਪ ਦੇ ਪਹਿਲੇ ਦਿਨ ਛੇਵੀਂ ਤੋਂ ਅੱਠਵੀਂ ਤੱਕ ਦੇ ਬੱਚਿਆਂ ਵਿੱਚ ਪੇਂਟਿੰਗ ਮੁਕਾਬਲੇ ਕਰਵਾਏ ਗਏ। ਕੈਂਪ ਦੇ ਨੋਡਲ ਅਧਿਕਾਰੀ ਰੇਸ਼ਮ ਸਿੰਘ ਨੇ ਦੱਸਿਆ ਕਿ ਇਹ ਕੈਂਪ 15 ਜੁਲਾਈ ਤੱਕ ਜਾਰੀ ਰਹੇਗਾ। ਇਸ ਦੌਰਾਨ ਬੱਚਿਆਂ ਦੇ ਸੁੰਦਰ ਲਿਖਾਈ, ਖੇਡਾਂ, ਭਾਸ਼ਣ, ਕਵਿਤਾਵਾਂ, ਧਾਰਮਿਕ ਸ਼ਬਦ ਦੇ ਮੁਕਾਬਲੇ ਅਤੇ ਯੋਗਾ ਤੇ ਪੀਟੀ ਕਮ ਐਕਸਰਸਾਈਜ਼ ਕਰਵਾਈ ਜਾਵੇਗੀ ਅਤੇ ਪੌਦੇ ਲਗਾਏ ਜਾਣਗੇ। ਕੈਂਪ ਵਿੱਚ ਅਧਿਆਪਕ ਸਤਵੀਰ ਸਿੰਘ, ਕਮਲਪ੍ਰੀਤ ਕੌਰ, ਬੇਅੰਤ ਕੌਰ, ਨਵਦੀਪ ਵਿਰਦੀ, ਹਿਮਾਨੀ ਅਤੇ ਕਰਮਜੀਤ ਕੌਰ ਅਤੇ ਹੋਰ ਸਟਾਫ ਹਾਜ਼ਰ ਸੀ।
ਸਮਾਲਸਰ (ਪੱਤਰ ਪ੍ਰੇਰਕ): ਗਰਮੀ ਦੀਆਂ ਛੁੱਟੀਆਂ ਖਤਮ ਹੋਣ ਮਗਰੋਂ ਅੱਜ ਸਰਕਾਰੀ ਸਕੂਲਾਂ ਵਿਚ ਰੌਣਕਾਂ ਪਰਤ ਆਈਆਂ। ਅੱਜ ਪਹਿਲੇ ਦਿਨ ਸਕੂਲਾਂ ਵਿਚ ਬੱਚਿਆਂ ਦੀ ਹਾਜ਼ਰੀ ਭਰਵੀਂ ਰਹੀ। ਸਰਕਾਰੀ ਪ੍ਰਾਇਮਰੀ ਸਕੂਲ ਡੇਮਰੂ ਕਲਾਂ ਮੁਖੀ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਸਰਕਾਰੀ ਆਦੇਸ਼ਾਂ ਮੁਤਾਬਿਕ ਇਸ ਸਕੂਲ ਵਿਚ ਸਮਰ ਕੈਂਪ ਲਾਇਆ ਗਿਆ। ਗੁਰਵਿੰਦਰ ਸਿੰਘ ਅਤੇ ਮਾਸਟਰ ਗੁਰਜੀਤ ਸਿੰਘ ਨੇ ਬੱਚਿਆਂ ਨੂੰ ਸਮਰ ਕੈਂਪ ਸਬੰਧੀ ਗਤੀਵਿਧੀਆਂ ਸਮਝਾਈਆਂ। ਉਨ੍ਹਾਂ ਦੱਸਿਆ ਕਿ ਇਹ ਕੈਂਪ 3 ਜੁਲਾਈ ਤੋਂ 15 ਜੁਲਾਈ ਤੱਕ ਲਾਏ ਜਾਣਗੇ।

Advertisement

ਪਿੰਡ ਜਵਾਹਰਕੇ ਦੇ ਸਕੂਲ ’ਚ ਸਮਰ ਕੈਂਪ ਦਾ ਉਦਘਾਟਨ ਕਰਦੇ ਹੋਏ ਡੀਈਓ ਮਨਪ੍ਰੀਤ ਸਿੰਘ। -ਫੋਟੋ: ਸੁਰੇਸ਼

ਮਾਨਸਾ (ਪੱਤਰ ਪ੍ਰੇਰਕ): ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ ਸਕੂਲਾਂ ਦੇ ਪਹਿਲੇ ਦਿਨ ਤੋਂ ਹੀ ਸ਼ੁਰੂ ਹੋਏ ਸਮਰ ਕੈਂਪਾਂ ਦੌਰਾਨ ਵਿਦਿਆਰਥੀਆਂ ਨੇ ਭਾਰੀ ਦਿਲਚਸਪੀ ਦਿਖਾਈ। ਅੱਜ ਉਹ ਪੜ੍ਹਾਈ ਦੀ ਥਾਂ ਸਾਰਾ ਦਿਨ ਰੌਚਕਤਾ ਦੇ ਮਾਹੌਲ ’ਚ ਰਹੇ। ਮਾਨਸਾ ਦੇ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ.) ਹਰਿੰਦਰ ਸਿੰਘ ਭੁੱਲਰ ਨੇ ਸਰਕਾਰੀ ਸੈਕੰਡਰੀ ਸਮਾਰਟ ਸਕੂਲ(ਲੜਕੀਆਂ)ਮਾਨਸਾ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ.ਸਿ.) ਮਨਪ੍ਰੀਤ ਸਿੰਘ ਨੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਜਵਾਹਰਕੇ ਤੇ ਭੈਣੀਬਾਘਾ ਵਿੱਚ ਸਮਰ ਕੈਂਪਾਂ ਦਾ ਉਦਘਾਟਨ ਕਰਦਿਆਂ ਅਧਿਆਪਕਾਂ, ਵਿਦਿਆਰਥੀਆਂ ਨੂੰ ਭਰਵੀਂ ਹੱਲਾਸ਼ੇਰੀ ਦਿੱਤੀ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਛੁੱਟੀਆਂ ਤੋਂ ਬਾਅਦ ਸਕੂਲਾਂ ਅੰਦਰ ਸਮਰ ਕੈਂਪ ਲਗਾਉਣ ਦਾ ਇਹ ਨਵਾਂ ਤਜਰਬਾ ਪੂਰੀ ਤਰ੍ਹਾਂ ਸਫਲ ਰਿਹਾ ਹੈ। ਇਸ ਦੌਰਾਨ ਵੱਖ-ਵੱਖ ਅਧਿਆਪਕਾਂ ਪਰਵਿੰਦਰ ਸਿੰਘ ਭਾਈਦੇਸਾ, ਅਮਨਦੀਪ ਸਿੰਘ ਤੇ ਹਰਦੀਪ ਸਿੱਧੂ ਆਦਿ ਨੇ ਕਿਹਾ ਕਿ ਵੱਖ-ਵੱਖ ਬੌਧਿਕ ਸਰਗਰਮੀਆਂ, ਗੀਤ ਸੰਗੀਤ, ਵਿਰਾਸਤੀ ਖੇਡਾਂ ਕਰਵਾਈਆਂ ਜਾ ਰਹੀਆਂ ਹਨ।
ਡਿਪਟੀ ਡੀਈਓ ਗੁਰਲਾਭ ਸਿੰਘ ਨੇ ਦੱਸਿਆ ਸਮਰ ਕੈਂਪਾਂ ਲਈ ਬਕਾਇਦਾ ਰੂਪ ’ਚ ਪੰਜਾਬ ਭਰ ਵਿੱਚ ਸਕੂਲਾਂ ਲਈ ਪੰਜ ਕਰੋੜ ਦੀ ਲੋੜੀਂਦੀ ਗਰਾਂਟ ਵੀ ਜਾਰੀ ਕੀਤੀ ਗਈ ਹੈ।

Advertisement

Advertisement
Tags :
Author Image

Advertisement