Baby tests positive ਅਹਿਮਦਾਬਾਦ ਦੇ ਹਸਪਤਾਲ ਵਿੱਚ ਦੋ ਮਹੀਨੇ ਦਾ ਬੱਚਾ ਐੱਚਐੱਮਪੀਵੀ ਪੀੜਤ ਮਿਲਿਆ
ਅਹਿਮਦਾਬਾਦ, 6 ਜਨਵਰੀ
ਗੁਜਰਾਤ ਵਿੱਚ ਅਹਿਮਦਾਬਾਦ ਦੇ ਇਕ ਨਿੱਜੀ ਹਸਪਤਾਲ ਵਿੰਚ ਭਰਤੀ ਦੋ ਮਹੀਨੇ ਦੇ ਇਕ ਬੱਚੇ ਦੇ ਮੈਟਾਨਿਊਮੋਵਾਇਰਸ (ਐੱਚਐੱਮਪੀਵੀ) ਤੋਂ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ। ਇਕ ਅਧਿਕਾਰੀ ਨੇ ਅੱਜ ਇਹ ਜਾਣਕਾਰੀ ਦਿੱਤੀ।
ਅਧਿਕਾਰੀ ਨੇ ਦੱਸਿਆ ਕਿ ਰਾਜਸਥਾਨ ਦੇ ਡੂੰਗਰਪੁਰ ਦੇ ਰਹਿਣ ਵਾਲੇ ਪਰਿਵਾਰ ਦੇ ਬੱਚੇ ਨੂੰ ਸਾਹ ਦੀ ਲਾਗ ਦੇ ਲੱਛਣਾਂ ਕਰ ਕੇ 24 ਦਸੰਬਰ ਨੂੰ ਚਾਂਦਖੇੜਾ ਸਥਿਤ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਅਹਿਮਦਾਬਾਦ ਨਗਰ ਨਿਗਮ ਦੇ ਇੰਚਾਰਜ ਮੈਡੀਕਲ ਅਫ਼ਸਰ ਭਾਵਿਨੀ ਸੋਲੰਕੀ ਨੇ ਦੱਸਿਆ ਕਿ ਜਾਂਚ ਤੋਂ ਬਾਅਦ ਉਸ ਨੂੰ ਐੱਚਐੱਮਪੀਵੀ ਤੋਂ ਪੀੜਤ ਪਾਇਆ ਗਿਆ।
ਸੋਲੰਕੀ ਨੇ ਕਿਹਾ, ‘‘ਮਰੀਜ਼ ਦੇ ਐੱਚਐੱਮਪੀਪੀ ਲਾਗ ਤੋਂ ਪੀੜਤ ਹੋਣ ਦੀ ਪੁਸ਼ਟੀ 26 ਦਸੰਬਰ ਨੂੰ ਹੋ ਗਈ ਸੀ, ਪਰ ਸਾਨੂੰ ਇਸ ਦੀ ਜਾਣਕਾਰੀ ਅੱਜ ਮਿਲੀ ਹੈ ਕਿਉਂਕਿ ਨਿੱਜੀ ਹਸਪਤਾਲ ਨੇ ਸਾਨੂੰ ਇਸ ਦੀ ਜਾਣਕਾਰੀ ਦੇਰੀ ਨਾਲ ਦਿੱਤੀ।’’
ਅਧਿਕਾਰੀ ਨੇ ਦੱਸਿਆ ਕਿ ਮਰੀਜ਼ ਨੂੰ ਇਕਾਂਤਵਾਸ ਵਿੱਚ ਰੱਖਿਆ ਗਿਆ ਹੈ। ਸੋਲੰਕੀ ਨੇ ਦੱਸਿਆ ਕਿ ਪਹਿਲਾਂ ਬੱਚੇ ਨੂੰ ਵੈਂਟੀਲੇਟਰ ’ਤੇ ਰੱਖਿਆ ਗਿਆ ਸੀ ਅਤੇ ਹੁਣ ਉਸ ਦੀ ਹਾਲਤ ਸਥਿਰ ਹੈ। -ਪੀਟੀਆਈ