For the best experience, open
https://m.punjabitribuneonline.com
on your mobile browser.
Advertisement

ਬਠਿੰਡਾ ਵਿੱਚ ਬੱਚੇ ਦਾ ਭਰੂਣ ਮਿਲਿਆ

11:11 AM Jul 08, 2024 IST
ਬਠਿੰਡਾ ਵਿੱਚ ਬੱਚੇ ਦਾ ਭਰੂਣ ਮਿਲਿਆ
Advertisement

ਪੱਤਰ ਪ੍ਰੇਰਕ
ਬਠਿੰਡਾ, 7 ਜੁਲਾਈ
ਸ਼ਹਿਰ ਦੇ ਪਾਵਰ ਹਾਊਸ ਰੋਡ ’ਤੇ ਟ੍ਰੈਫਿਕ ਲਾਈਟਾਂ ਨੇੜੇ ਇਕ ਬੱਚੇ ਦਾ ਭਰੂਣ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਸੂਚਨਾ ਮਿਲਣ ’ਤੇ ਸਹਾਰਾ ਜਨ ਸੇਵਾ ਦੀ ਲਾਈਫ ਸੇਵਿੰਗ ਬ੍ਰਿਗੇਡ ਟੀਮ ਮੌਕੇ ’ਤੇ ਪੁੱਜੀ। ਸਹਾਰਾ ਟੀਮ ਵੱਲੋਂ ਦਾਅਵਾ ਕੀਤਾ ਗਿਆ ਕਿ ਭਰੂਣ 8-9 ਮਹੀਨੇ ਦੇ ਬੱਚਾ ਦਾ ਹੈ। ਟੀਮ ਵੱਲੋਂ ਥਾਣਾ ਸਿਵਲ ਲਾਈਨ ਦੀ ਪੁਲੀਸ ਨੂੰ ਇਸ ਬਾਰੇ ਸੂਚਿਤ ਕੀਤਾ ਗਿਆ। ਸਥਾਨਕ ਪੁਲੀਸ ਵੱਲੋਂ ਆਸ-ਪਾਸ ਤਲਾਸ਼ੀ ਮੁਹਿੰਮ ਚਲਾ ਕੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਭਰੂਣ ਕਿਸ ਸਖਸ਼ ਵੱਲੋਂ ਸੁੱਟਿਆ ਗਿਆ। ਭਰੂਣ ਨੂੰ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾ ਦਿੱਤਾ ਹੈ। ਸਿਵਲ ਲਾਈਨ ਪੁਲੀਸ ਇਸ ਮਾਮਲੇ ਨੂੰ ਡੂੰਘਾਈ ਨਾਲ ਜਾਂਚ ਰਹੀ ਹੈ

Advertisement

Advertisement
Advertisement
Author Image

sukhwinder singh

View all posts

Advertisement