ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

‘ਸੁੱਚਾ ਸੂਰਮਾ’ ਨਾਲ ਵਾਪਸੀ ਕਰੇਗਾ ਬੱਬੂ ਮਾਨ

10:10 AM Sep 14, 2024 IST

ਸ਼ੀਤਲ

Advertisement

ਚਾਰ ਸਾਲਾਂ ਦੀ ਲੰਮੀ ਉਡੀਕ ਤੋਂ ਬਾਅਦ ਆਖ਼ਰਕਾਰ ਮਕਬੂਲ ਪੰਜਾਬੀ ਗਾਇਕ-ਅਦਾਕਾਰ ਬੱਬੂ ਮਾਨ ਫਿਲਮੀ ਪਰਦੇ ’ਤੇ ਵਾਪਸੀ ਕਰ ਰਿਹਾ ਹੈ। ਅਸੀਂ ਇਹ ਤਾਂ ਨਹੀਂ ਜਾਣਦੇ ਕਿ ਕੀ ਫਿਲਮ ‘ਸੁੱਚਾ ਸੂਰਮਾ’ ਪੰਜਾਬੀ ਸਿਨੇਮਾ ਲਈ ਉਹੀ ਸ਼ਾਨਦਾਰ ਕੰਮ ਕਰੇਗੀ, ਜਿਹੜਾ ਸ਼ਾਹਰੁਖ਼ ਖਾਨ ਦੀ ‘ਕਮਬੈਕ’ ਫਿਲਮ ‘ਪਠਾਨ’ ਨੇ ਬੌਲੀਵੁੱਡ ਲਈ ਕੀਤਾ ਪਰ ਪ੍ਰਸ਼ੰਸਕ ਬੱਬੂ ਦੀ ਵਾਪਸੀ ’ਤੇ ਉਤਸ਼ਾਹਿਤ ਹਨ।
ਫਿਲਮ ਦੇ ਟਰੇਲਰ ਰਿਲੀਜ਼ ਸਮਾਗਮ ਲਈ ਮੁਹਾਲੀ ਦੇ ਮਾਲ ਵਿੱਚ ਪਹੁੰਚਿਆ ਬੱਬੂ ਮਾਨ ਆਪਣੇ ਉਸੇ ਮਖੌਲੀਆ ਅੰਦਾਜ਼ ’ਚ ਨਜ਼ਰ ਆਇਆ, ਜਿਸ ਤਰ੍ਹਾਂ ਦਾ ਅਸੀਂ ਉਸ ਨੂੰ ‘ਮਿੱਤਰਾਂ ਦੀ ਛਤਰੀ’ ਅਤੇ ‘ਪਹਿਲੇ ਪੈੱਗ’ ਦੇ ਵੇਲਿਆਂ ਤੋਂ ਦੇਖਦਾ ਆ ਰਹੇ ਹਾਂ। ਵਾਲਾਂ ਦਾ ਵੱਖਰਾ ਅੰਦਾਜ਼ ਵੀ ਉਹੀ ਪੁਰਾਣਾ ਹੀ ਦੇਖਣ ਨੂੰ ਮਿਲਿਆ। ਇਸ ਮੌਕੇ ਬੱਬੂ ਦੇ ਨਾਲ ਨਿਰਦੇਸ਼ਕ ਅਮਿਤੋਜ ਮਾਨ ਅਤੇ ਫਿਲਮ ਦੇ ਹੋਰ ਕਲਾਕਾਰ ਹਾਜ਼ਰ ਸਨ। ਅਮਿਤੋਜ ਨੇ ਦੱਸਿਆ, ‘‘ਇਹ ਪੀਰੀਅਡ ਫਿਲਮ ਮੁਹੱਬਤ, ਬਹਾਦਰੀ, ਦੋਸਤੀ ਤੇ ਰਵਾਇਤੀ ਖੇਡਾਂ ਅਤੇ ਐਕਸ਼ਨ ਨਾਲ ਭਰਪੂਰ ਹੈ।’’ ਅਮਿਤੋਜ ਇਸ ਤੋਂ ਪਹਿਲਾਂ ਬੱਬੂ ਦੀ ਪਹਿਲੀ ਪੰਜਾਬੀ ਫਿਲਮ ‘ਹਵਾਏਂ’ (2003) ਨਿਰਦੇਸ਼ਤ ਕਰ ਚੁੱਕਿਆ ਹੈ। ਬੱਬੂ ਨੇ ਕਿਹਾ, ‘ਸਕ੍ਰਿਪਟ ਪੜ੍ਹਨ ਤੋਂ ਪਹਿਲਾਂ ਹੀ, ਮੈਂ ਇਸ ਫਿਲਮ ਨੂੰ ਹਾਂ ਸਾਡੀ ਦੋਸਤੀ ਕਰ ਕੇ ਕਹਿ ਦਿੱਤੀ, ਜੋ ਕਿ ਵਰ੍ਹਿਆਂ ਪੁਰਾਣੀ ਹੈ।’’
ਬੱਬੂ, ਜੋ ਕਿ ਗੁਰੂ ਰੰਧਾਵਾ ਵਰਗੇ ਸਟਾਰ ਕਲਾਕਾਰਾਂ ਦੀ ਕੌਮਾਂਤਰੀ ਪ੍ਰਸਿੱਧੀ ਦੇਖ ਕੇ ਖ਼ੁਸ਼ ਹੈ, ਨੇ ਦੱਸਿਆ ਕਿ ਜਦ ਉਹ ਫਿਲਮਾਂ ਨਹੀਂ ਕਰ ਰਿਹਾ ਸੀ, ਉਦੋਂ ਕਬੱਡੀ ਦੇਖ ਰਿਹਾ ਸੀ ਤੇ ਟੀਮ ਦਾ ਹੌਸਲਾ ਵਧਾ ਰਿਹਾ ਸੀ। ‘‘ਹੁਣ ਮੈਂ ਵਾਪਸ ਰੇਡ ਪਾਉਣ ਆਇਆ ਹਾਂ।’’
ਅਮਿਤੋਜ ਨੇ ਦੱਸਿਆ, ‘‘ਅਸੀਂ ਬੀਤੇ ਵੇਲਿਆਂ ਦੀ ਫਿਲਮ ਬਣਾ ਰਹੇ ਸੀ। ਇੱਥੇ ਕਹਾਣੀ ਤੋਂ ਜ਼ਿਆਦਾ ਫਿਲਮ ਦੀ ਕਾਮਯਾਬੀ ਲਈ ਸੈੱਟ ਦੀ ਬਣਤਰ ਤੇ ਉਸ ਸਮੇਂ ਨੂੰ ਦਰੁਸਤ ਢੰਗ ਨਾਲ ਦਿਖਾਉਣਾ ਮਹੱਤਵਪੂਰਨ ਸੀ। ਉਨ੍ਹਾਂ ਸਮਿਆਂ ਵਿੱਚ ਸਭ ਕੁਝ ਉੱਚਾ ਹੁੰਦਾ ਸੀ, ਸੰਵਾਦ ਤੋਂ ਲੈ ਕੇ ਐਕਸ਼ਨ ਸੀਨਾਂ ਤੱਕ, ਇਸ ਲਈ ਅਸੀਂ ਇਨ੍ਹਾਂ ਨੂੰ ਇਸੇ ਤਰ੍ਹਾਂ ਹੀ ਰੱਖਿਆ ਹੈ।’’
ਪੰਜਾਬ ਦੀਆਂ ਲੋਕ ਗਾਥਾਵਾਂ ਦੇ ਨਾਇਕ ਸੁੱਚਾ ਸਿੰਘ ਦੀ ਜ਼ਿੰਦਗੀ ’ਤੇ ਆਧਾਰਿਤ ਇਸ ਫਿਲਮ ਵਿੱਚ ਬੱਬੂ ਮੁੱਖ ਭੂਮਿਕਾ ’ਚ ਦਿਖੇਗਾ, ਤੇ ਕਿਹੜੀਆਂ ਸਥਿਤੀਆਂ ’ਚ ਉਹ ਡਾਕੂ ਬਣਿਆ, ਇਹ ਵੀ ਫਿਲਮ ਵਿੱਚ ਦਿਖਾਇਆ ਜਾਵੇਗਾ। ਸੋਸ਼ਲ ਮੀਡੀਆ ’ਤੇ ਬੱਬੂ ਨੇ ਕਿਹਾ, ‘‘ਜਦ ਆਪਣੇ ਆਪ ਨੂੰ ਜਾਂ ਆਪਣੇ ਕੰਮ ਨੂੰ ਪ੍ਰਚਾਰਨ ਦੀ ਵਾਰੀ ਆਉਂਦੀ ਹੈ ਤਾਂ ਮੈਂ ਸੋਸ਼ਲ ਮੀਡੀਆ ਪ੍ਰਤੀ ਜ਼ਿਆਦਾ ਝੁਕਾਅ ਨਹੀਂ ਰੱਖਦਾ। ਹਾਂ, ਇੰਟਰਨੈੱਟ, ਫੋਨ ਤੇ ਇਨ੍ਹਾਂ ਸੋਸ਼ਲ ਮੀਡੀਆ ਪਲੈਟਫਾਰਮਾਂ ਦੇ ਫਾਇਦੇ ਹਨ ਪਰ ਜਦ ਤੁਹਾਡੇ ਵਿਚਾਰਾਂ ਨੂੰ ਢਾਹ ਲੱਗਦੀ ਹੈ ਤਾਂ ਸਭ ਕੁਝ ਸਰਾਪ ਵਰਗਾ ਬਣ ਜਾਂਦਾ ਹੈ। ਇਹ ਪੂੰਜੀਪਤੀ ਤੇ ਬਹੁਕੌਮੀ ਕੰਪਨੀਆਂ ਸਾਡੇ ਤੋਂ ਦਸ ਸਾਲ ਅੱਗੇ ਦਾ ਸੋਚਦੇ ਹਨ। ਨਰਸਰੀ ਦਾ ਬੱਚਾ ਵੀ ਹੱਥ ’ਚ ਫੋਨ ਫੜ ਕੇ ਖਾਣਾ ਖਾ ਰਿਹਾ ਹੈ। ਇਹ ਸਾਡੇ ਸੱਭਿਆਚਾਰ ਨੂੰ ਤਬਾਹ ਕਰ ਰਿਹਾ ਹੈ ਤੇ ਸਾਨੂੰ ਗੁੰਮਰਾਹ ਕਰ ਰਿਹਾ ਹੈ।’’ ਉਸ ਨੇ ਇਹ ਵੀ ਕਿਹਾ ਕਿ ਜੇ ਹਰ ਸਟਾਰ ਨੂੰ ਸੋਸ਼ਲ ਮੀਡੀਆ ’ਤੇ ਲਾਈਵ ਹੋਣ ਦੇ 10,000 ਰੁਪਏ ਮਿਲਦੇ ਹੁੰਦੇ ਤਾਂ ਕੋਈ ਵੀ ਲਾਈਵ ਹੋਣ ਤੋਂ ਪਿੱਛੇ ਨਾ ਰਹਿੰਦਾ। ਉਸ ਨੇ ਕਿਹਾ ‘‘ਇਸੇ ਤਰ੍ਹਾਂ, ਜੇ ਤੁਹਾਡੇ ਸੰਗੀਤਕ ਵੀਡੀਓ ’ਤੇ ਅਸਲੀ ਲਾਈਕ ਜਾਂ ਕਲਿਕ ਲੱਭਣ ਲਈ ਇੱਕ ਐਪ ਲਾਂਚ ਹੋ ਜਾਵੇ ਤਾਂ ਹਰ ਕਿਸੇ ਨੂੰ ਪਤਾ ਲੱਗ ਜਾਵੇਗਾ ਕਿ ਕਿੰਨੇ ਜਣੇ 10 ਲੱਖ ਨੂੰ 10 ਕਰੋੜ ਦੱਸ ਰਹੇ ਹਨ! ਇਹ ਸਭ ਦਿਖਾਵਾ ਹੈ।’’
ਬੱਬੂ ਨੇ ਕਿਹਾ ਕਿ ਫਿਲਮਾਂ ਰਾਹੀਂ, ਖ਼ਾਸ ਤੌਰ ’ਤੇ ਜਿਹੜੀਆਂ ਪੰਜਾਬ ਦੇ ਮਾਲਵਾ ਖਿੱਤੇ ਦੀਆਂ ਕਹਾਣੀਆਂ ਬਿਆਨਦੀਆਂ ਹਨ, ਉਹ ਪੰਜਾਬ ਦੇ ਲੋਕਾਂ ਨੂੰ ਅਮੀਰ ਲੋਕਧਾਰਾ, ਇਤਿਹਾਸ ਤੇ ਅਸਲ ਜ਼ਿੰਦਗੀ ਦੇ ਨਾਇਕਾਂ ਦੇ ਰੂਬਰੂ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ। ‘‘ਸੁੱਚਾ ਸੂਰਮਾ ਇਸੇ ਪਾਸੇ ਪੁੱਟਿਆ ਗਿਆ ਇੱਕ ਕਦਮ ਹੈ। ਜੇ ਫਿਲਮ ਚੱਲਦੀ ਹੈ ਤਾਂ ਅਸੀਂ ਅਜਿਹੇ ਹੋਰ ਪ੍ਰਾਜੈਕਟ ਲੈ ਕੇ ਆਵਾਂਗੇ ਜੋ ਪੰਜਾਬੀ ਸੱਭਿਆਚਾਰ ਤੇ ਭਾਸ਼ਾ ਦੇ ਪ੍ਰਸਾਰ ਵਿੱਚ ਮਦਦ ਕਰਨ। ਤੇਜ਼ ਰਫ਼ਤਾਰ ਦੁਨੀਆ ਵਿੱਚ ਜਦ ‘ਮੈਟਾਵਰਸ’ ਵਰਚੁਅਲ ਸ਼ਹਿਰ ਬਣਾ ਰਿਹਾ ਹੈ, ਅਹਿਮ ਹੈ ਕਿ ਅਸੀਂ ਆਪਣੇ ਨਾਇਕਾਂ ਦੀਆਂ ਕਹਾਣੀਆਂ ਨੂੰ ਸਿਨੇਮਾ ਰਾਹੀਂ ਪੇਸ਼ ਕਰੀਏ। ਜਦ ਸਕੂਲਾਂ ਵਿੱਚ ਪਾਠਕ੍ਰਮ ਦੀਆਂ ਕਿਤਾਬਾਂ ਸਾਨੂੰ ਤੀਜੀ ਜਮਾਤ ’ਚ ਜੌਹਨ ਕੀਟਸ ਪੜ੍ਹਾ ਰਹੀਆਂ ਹਨ! ਤਾਂ ਬਾਵਾ ਬਲਵੰਤ ਦੀ ਗੱਲ ਕੌਣ ਕਰੇਗਾ?’’
ਸਾਗਾ ਸਟੂਡੀਓਜ਼ ਤੇ ‘ਸੈਵਨ ਕਲਰਜ਼’ ਰਲ ਕੇ ਇਸ ਫਿਲਮ ਨੂੰ ਪੇਸ਼ ਕਰ ਰਹੇ ਹਨ, ਜਿਸ ਵਿੱਚ ਸਮੀਕਸ਼ਾ ਓਸਵਾਲ, ਸੁਵਿੰਦਰ ਵਿੱਕੀ, ਸਰਬਜੀਤ ਚੀਮਾ, ਮਹਾਬੀਰ ਭੁੱਲਰ, ਗੁਰਿੰਦਰ ਮਕਨਾ, ਗੁਰਪ੍ਰੀਤ ਤੋਤੀ, ਗੁਰਪ੍ਰੀਤ ਰਟੋਲ ਤੇ ਜਗਜੀਤ ਬਾਜਵਾ ਨੇ ਵੀ ਅਹਿਮ ਭੂਮਿਕਾਵਾਂ ਨਿਭਾਈਆਂ ਹਨ।
ਫਿਲਮ 20 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।
ਬੱਬੂ ਮਾਨ ਨੇ ਅੰਤ ਵਿੱਚ ਕਿਹਾ, ‘‘ਮੈਂ ਕਿਸਾਨ ਸੀ ਤੇ ਹੁਣ ਵੀ ਕਿਸਾਨ ਹੀ ਹਾਂ। ਹਰੇਕ ਬੰਦੇ ਦੇ ਸੰਘਰਸ਼ ਦਾ ਢੰਗ-ਤਰੀਕਾ ਵੱਖਰਾ ਹੁੰਦਾ ਹੈ ਪਰ ਮੈਂ ਮੰਚ ’ਤੇ ਉੱਚਾ ਬੋਲਣਾ ਜਾਂ ਕਿਸੇ ਦਾ ਨਿਰਾਦਰ ਕਰਨਾ ਪਸੰਦ ਨਹੀਂ ਕਰਦਾ। ਮੇਰਾ ਮੰਨਣਾ ਹੈ ਕਿ ਉਂਗਲੀ ਚੁੱਕੇ ਬਿਨਾਂ ਵੀ ਸਭ ਕੁਝ ਨਿਮਰਤਾ ਨਾਲ ਕਿਹਾ ਜਾ ਸਕਦਾ ਹੈ।’’

Advertisement
Advertisement