ਬਾਬਾ ਜ਼ੋਰਾਵਰ ਸਿੰਘ ਫਤਹਿ ਸਿੰਘ ਸਕੂਲ ਵਿੱਚ ‘ਪਿੰਕ ਡੇਅ’ ਮਨਾਇਆ
ਡੀ.ਪੀ.ਐੱਸ ਬਤਰਾ
ਸਮਰਾਲਾ, 11 ਨਵੰਬਰ
ਬਾਬਾ ਜ਼ੋਰਾਵਰ ਸਿੰਘ ਫਤਹਿ ਸਿੰਘ ਸੀਨੀਅਰ ਸੈਕੰਡਰੀ ਪਬਲਿਕ ਸਕੂਲ, ਮੰਜੀ ਸਾਹਿਬ ਕੋਟਾਂ ਵਿੱਚ ਅੱਜ ਪ੍ਰਾਇਮਰੀ ਵਿੰਗ ਵੱਲੋਂ ‘ਪਿੰਕ ਡੇਅ’ ਦੇ ਰੂਪ ਵਿੱਚ ਹਿੰਦੀ ਕਵਿਤਾ ਅਤੇ ਭਾਸ਼ਣ ਮੁਕਾਬਲੇ ਕਰਵਾਏ ਗਏ। ਇਸ ਦੌਰਾਨ ਸਟੇਜ ਸਕੱਤਰ ਦੀ ਭੂਮਿਕਾ ਸੀਮਾ ਮਲਿਕ ਵੱਲੋਂ ਅਤੇ ਜੱਜਾਂ ਦੀ ਭੂਮਿਕਾ ਅੰਜੂ ਸੋਨੀ ਅਤੇ ਰਾਜਵਿੰਦਰ ਕੌਰ ਵੱਲੋਂ ਨਿਭਾਈ ਗਈ। ਇਸ ਦੌਰਾਨ ਨਰਸਰੀ ਤੋਂ ਪੰਜਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਸਾਰੀਆਂ ਗਤੀਵਿਧੀਆਂ ਵਿਚ ਪੂਰੇ ਉਤਸ਼ਾਹ ਨਾਲ ਭਾਗ ਲਿਆ। ਨਰਸਰੀ ਜਮਾਤ ਤੋਂ ਪਹਿਲੀ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਪਿੰਕ ਡੇ ਮਨਾਉਂਦਿਆਂ ਹਿੰਦੀ ਕਵਿਤਾਵਾਂ ਦਾ ਗਾਇਨ ਕੀਤਾ। ਦੂਸਰੀ ਜਮਾਤ ਤੋਂ ਪੰਜਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ‘ਸਾਫ ਸਫ਼ਾਈ ਦੀ ਮਹੱਤਤਾ’ ਦੇ ਵਿਸ਼ੇ ’ਤੇ ਭਾਸ਼ਣ ਦਿੱਤਾ। ਨਰਸਰੀ ਕਲਾਸ ਵਿਚੋਂ ਮਨਕੀਰਤ ਕੌਰ ਅਤੇ ਗੁਰਨੂਰ ਕੌਰ ਨੇ ਪਹਿਲਾ ਸਥਾਨ, ਇਸੇ ਤਰ੍ਹਾਂ ਹਰਜੋਤ ਸਿੰਘ ਅਤੇ ਸੁਭਲੀਨ ਕੌਰ ਨੇ ਦੂਜਾ ਸਥਾਨ, ਐੱਲਕੇਜੀ ਵਿਚੋਂ ਜੰਨਤਪ੍ਰੀਤ ਕੌਰ ਅਤੇ ਸੁਖਮਨ ਸਿੰਘ ਨੇ ਪਹਿਲਾਂ ਅਤੇ ਸਵਨੀਤ ਕੌਰ ਅਤੇ ਮਨਰਾਜ ਕੌਰ ਨੇ ਦੂਜਾ ਸਥਾਨ ਹਾਸਲ ਕੀਤਾ। ਯੂ ਕੇ ਜੀ ਵਿਚੋਂ ਪ੍ਰਿਯਾ ਰਾਜ, ਜਪਨੀਤ ਕੌਰ ਅਤੇ ਮਨਸੀਰਤ ਕੌਰ ਪਹਿਲੇ ਸਥਾਨ ਤੇ ਰਹੇ ਜੈਸਮੀਨ ਕੌਰ ਅਤੇ ਮਨਕੀਰਤ ਕੌਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਪਹਿਲੀ ਜਮਾਤ ਵਿਚੋਂ ਜਪਜੀ ਕੌਰ ਅਤੇ ਰੋਮਨ ਪ੍ਰੀਤ ਕੌਰ ਪਹਿਲੇ ਅਤੇ ਸਿਮਰਨ ਕੌਰ ਹਰਸ਼ਵੀਰ ਸਿੰਘ ਦੂਜੇ ਸਥਾਨ ਤੇ ਰਹੇ, ਜਦੋਂ ਕਿ ਰਾਜਵੀਰ ਸਿੰਘ ਨੇ ਦੂਸਰੀ ਜਮਾਤ ਵਿਚੋਂ ਪਹਿਲਾ ਅਤੇ ਮੁਕਲ ਕੁਮਾਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਤੀਸਰੀ ਜਮਾਤ ਦੇ ਵਿਦਿਆਰਥੀ ਅਰਸ਼ਨੂਰ ਸਿੰਘ ਨੇ ਪਹਿਲਾਂ, ਜੈਸਮੀਨ ਕੌਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਕਰਨਵੀਰ ਸਿੰਘ ਅਤੇ ਦਿਲਜੋਤ ਸਿੰਘ ਕ੍ਰਮਵਾਰ ਚੌਥੀ ਅਤੇ ਪੰਜਵੀਂ ਜਮਾਤ ਚੋ ਪਹਿਲੇ ਇਸੇ ਤਰ੍ਹਾਂ ਅਵਨੀਤ ਕੌਰ ਅਤੇ ਹਰਨੀਤ ਕੌਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਸਕੂਲ ਪ੍ਰਿੰਸੀਪਲ ਗੁਰਦੀਪ ਸਿੰਘ ਕਾਹਲੋਂ ਨੇ ਇਸ ਪ੍ਰੋਗਰਾਮ ਦੀ ਸਫ਼ਲਤਾ ਲਈ ਸਮੂਹ ਪ੍ਰਾਇਮਰੀ ਅਧਿਆਪਕਾਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਕਿਹਾ ਕਿ ਸਕੂਲ ਵੱਲੋਂ ਸਮੇਂ ਸਮੇਂ ਤੇ ਇਹੋ ਜਿਹੀਆਂ ਸਿੱਖਿਅਕ ਗਤੀਵਿਧੀਆਂ ਆਯੋਜਨ ਕੀਤੀਆਂ ਜਾਂਦੀਆਂ ਹਨ ਤਾਂ ਕਿ ਉਹਨਾਂ ਦੇ ਸੰਪੂਰਨ ਵਿਕਾਸ ਲਈ ਢੁਕਵੇਂ ਮੌਕੇ ਪ੍ਰਦਾਨ ਕਰਦੇ ਹੋਏ ਉਨ੍ਹਾਂ ਦੇ ਆਤਮ ਵਿਸ਼ਵਾਸ ਵਿੱਚ ਵਾਧਾ ਕੀਤਾ ਜਾ ਸਕੇ। ਇਸ ਮੌਕੇ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਅਮਰਇੰਦਰ ਸਿੰਘ ਲਿਬੜਾ ਅਤੇ ਆਨਰੇਰੀ ਸਕੱਤਰ ਡਾ. ਗੁਰਮੋਹਨ ਸਿੰਘ ਵਾਲੀਆ ਨੇ ਇਸ ਪ੍ਰੋਗਰਾਮ ਦੀ ਸਫਲਤਾ ਲਈ ਸਾਰੇ ਸਕੂਲ ਨੂੰ ਮੁਬਾਰਕਬਾਦ ਦਿੱਤੀ।