ਅੰਤਰ-ਸਕੂਲ ਖੇਡਾਂ ਵਿੱਚ ਬਾਬਾ ਜ਼ੋਰਾਵਰ ਸਕੂਲ ਦੀ ਝੰਡੀ
ਪੱਤਰ ਪ੍ਰੇਰਕ
ਸਮਰਾਲਾ, 19 ਨਵੰਬਰ
ਮਾਤਾ ਗੰਗਾ ਖਾਲਸਾ ਕਾਲਜ ਮੰਜੀ ਸਾਹਿਬ ਕੋਟਾਂ ਵੱਲੋਂ ਇਲਾਕੇ ਭਰ ਦੇ ਸਕੂਲਾਂ ਦੇ ਅੰਤਰ-ਸਕੂਲ ਸੱਭਿਆਚਾਰਕ ਅਤੇ ਖੇਡ ਮੁਕਾਬਲੇ ਕਰਵਾਏ ਗਏ, ਜਿਸ ਵਿੱਚ ਬਾਬਾ ਜ਼ੋਰਾਵਰ ਸਿੰਘ ਫਤਿਹ ਸਿੰਘ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਮੰਜੀ ਸਾਹਿਬ ਕੋਟਾਂ ਦੇ ਵਿਦਿਆਰਥੀਆਂ ਨੇ ਲਗਪਗ ਸਾਰੀਆਂ ਗਤੀਵਿਧੀਆਂ ਵਿਚ ਭਾਗ ਲਿਆ। ਸਕੂਲ ਪ੍ਰਿੰਸੀਪਲ ਗੁਰਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਨਵਜੋਤ ਕੌਰ ਜਮਾਤ ਬਾਰ੍ਹਵੀਂ ਆਰਟਸ ਦੀ ਵਿਦਿਆਰਥਣ ਨੇ ਕਲਾਜ ਮੇਕਿੰਗ, ਬਬਲੀਨ ਕੌਰ ਨੇ ਕਵਿਤਾ ਉਚਾਰਨ, ਮਹਿਕਪ੍ਰੀਤ ਕੌਰ, ਦਿਲਪ੍ਰੀਤ ਕੌਰ ਅਤੇ ਕਰਮਵੀਰ ਕੌਰ ਦੇ ਜਥੇ ਨੇ ਕਵੀਸ਼ਰੀ ਤੇ ਫਤਿਹ ਸਿੰਘ ਜਮਾਤ ਤੀਸਰੀ ਦੇ ਵਿਦਿਆਰਥੀ ਨੇ ਕਾਰਟੂਨ ਮੇਕਿੰਗ ਮੁਕਾਬਲੇ ਵਿਚੋਂ ਪਹਿਲਾ ਸਥਾਨ ਅਤੇ ਐਸ਼ਲੀਨ ਕੌਰ ਦਸਵੀਂ ਜਮਾਤ ਦੀ ਵਿਦਿਆਰਥਣ ਨੇ ਰੰਗੋਲੀ ਮੇਕਿੰਗ ਮੁਕਾਬਲੇ ਵਿਚੋਂ ਤੀਸਰਾ ਸਥਾਨ ਹਾਸਲ ਕਰਕੇ ਆਪਣੇ ਸਕੂਲ, ਮਾਤਾ ਪਿਤਾ ਅਤੇ ਆਪਣੇ ਅਧਿਆਪਕਾਂ ਦਾ ਨਾਮ ਰੌਸ਼ਨ ਕੀਤਾ। ਸਮੂਹ ਵਿਦਿਆਰਥੀਆਂ ਨੂੰ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰਿੰਸੀਪਲ ਵੱਲੋਂ ਇਕੋਚ ਸ਼ਾਲੂ ਗੋਰੀਆਂ, ਰਜਿੰਦਰ ਕੌਰ ਅਤੇ ਨੈਨਸੀ ਸ਼ਰਮਾ ਨੂੰ ਵੀ ਮੁਬਾਰਕਬਾਦ ਦਿੱਤੀ ਗਈ।