ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬਾਬਾ ਸਿੱਦੀਕੀ ਹੱਤਿਆ: ਹਮਲਾਵਰਾਂ ਨੇ ਯੂਟਿਊਬ ’ਤੇ ਵੀਡੀਓਜ਼ ਦੇਖ ਕੇ ਹਥਿਆਰ ਚਲਾਉਣੇ ਸਿੱਖੇ

07:24 AM Oct 17, 2024 IST

ਮੁੰਬਈ, 16 ਅਕਤੂਬਰ
ਨੈਸ਼ਨਲਿਸਟ ਕਾਂਗਰਸ ਪਾਰਟੀ ਆਗੂ ਅਤੇ ਮਹਾਰਾਸ਼ਟਰ ਦੇ ਸਾਬਕਾ ਮੰਤਰੀ ਬਾਬਾ ਸਿੱਦੀਕੀ ਦੀ ਹੱਤਿਆ ’ਚ ਸ਼ਾਮਲ ਹਮਲਾਵਰਾਂ ਨੇ ਇੱਥੇ ਕੁਰਲਾ ਇਲਾਕੇ ’ਚ ਕਿਰਾਏ ਦੇ ਮਕਾਨ ਵਿੱਚ ਯੂਟਿਊਬ ’ਤੇ ਵੀਡੀਓਜ਼ ਦੇਖ ਕੇ ਹਥਿਆਰ ਚਲਾਉਣੇ ਸਿੱਖੇ ਸਨ। ਸ਼ਨਿਚਰਵਾਰ ਰਾਤ ਨੂੰ ਮੁੰਬਈ ਦੇ ਨਿਰਮਲ ਨਗਰ ਇਲਾਕੇ ’ਚ ਗੋਲੀਆਂ ਮਾਰ ਕੇ ਬਾਬਾ ਸਿੱਦੀਕੀ ਦੀ ਹੱਤਿਆ ਕਰ ਦਿੱਤੀ ਗਈ ਸੀ। ਮੁੰਬਈ ਕ੍ਰਾਈਮ ਬ੍ਰਾਂਚ ਵੱਲੋਂ ਮੁਲਜ਼ਮਾਂ ਤੋਂ ਕੀਤੀ ਗਈ ਪੁੱਛ-ਪੜਤਾਲ ਦੌਰਾਨ ਪਤਾ ਲੱਗਾ ਕਿ ਸ਼ੱਕੀ ਹਮਲਾਵਰ ਸ਼ਿਵਕੁਮਾਰ ਗੌਤਮ ਨੇ ਉੱਤਰ ਪ੍ਰਦੇਸ਼ ਵਿੱਚ ਵਿਆਹ ਸਮਾਗਮਾਂ ਵਿੱਚ ‘ਖੁਸ਼ੀ ’ਚ ਕੀਤੇ ਜਾਂਦੇ ਹਵਾਈ ਫਾਇਰ’ ਦੌਰਾਨ ਬੰਦੂਕ ਚਲਾਉਣੀ ਸਿੱਖੀ ਸੀ। ਗੌਤਮ ਹਾਲੇ ਫ਼ਰਾਰ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮਾਂ ਗੁਰਮੇਲ ਸਿੰਘ ਅਤੇ ਧਰਮਰਾਜ ਕਸ਼ਯਪ ਤੋਂ ਕੀਤੀ ਗਈ ਪੁੱਛ-ਪੜਤਾਲ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਗੌਤਮ ਨੇ ਕਸ਼ਯਪ ਅਤੇ ਗੁਰਮੇਲ ਸਿੰਘ ਨੂੰ ਕੁਰਲਾ ਵਿੱਚ ਕਿਰਾਏ ਦੇ ਮਕਾਨ ’ਚ ਬੰਦੂਕ ਚਲਾਉਣ ਦੀ ਸਿਖਲਾਈ ਦਿੱਤੀ, ਜਿੱਥੇ ਉਹ ਬਿਨਾਂ ਗੋਲੀਆਂ ਦੇ ਬੰਦੂਕ ਦੀ ਵਰਤੋਂ ਕਰਦੇ ਸਨ। ਉਨ੍ਹਾਂ ਨੂੰ ਅਭਿਆਸ ਲਈ ਬਾਹਰ ਕੋਈ ਖੁੱਲ੍ਹੀ ਥਾਂ ਨਹੀਂ ਮਿਲੀ, ਇਸ ਕਰਕੇ ਉਨ੍ਹਾਂ ਲਗਪਗ ਚਾਰ ਹਫਤੇ ਯੂਟਿਊਬ ’ਤੇ ਵੀਡੀਓਜ਼ ਦੇਖ ਕੇ ਬੰਦੂਕ ਵਿੱਚ ਗੋਲੀਆਂ ਭਰਨੀਆਂ ਅਤੇ ਕੱਢਣੀਆਂ ਸਿੱਖੀਆਂ। ਮਾਮਲੇ ਵਿੱਚ ਕਥਿਤ ਸਹਿ-ਸਾਜ਼ਿਸ਼ਕਰਤਾਵਾਂ ’ਚੋਂ ਇੱਕ ਸ਼ੁਭਮ ਲੋਨਕਰ 24 ਸਤੰਬਰ ਤੱਕ ਪੁਲੀਸ ਦੇ ਰਾਡਾਰ ’ਤੇ ਸੀ। ਅਪਰੈਲ ਵਿੱਚ ਉਸ ਤੋਂ ਸਲਮਾਨ ਖਾਨ ਦੀ ਰਿਹਾਇਸ਼ ਬਾਹਰ ਗੋਲੀਆਂ ਚਲਾਉਣ ਦੇ ਮਾਮਲੇ ਵਿੱਚ ਪੁੱਛ-ਪੜਤਾਲ ਕੀਤੀ ਗਈ ਸੀ। ਇਸੇ ਦੌਰਾਨ ਬਾਬਾ ਸਿੱਦੀਕੀ ਦੇ ਵਿਧਾਇਕ ਪੁੱਤਰ ਜ਼ੀਸ਼ਾਨ ਸਿੱਦੀਕੀ ਨੇ ਬੁੱਧਵਾਰ ਨੂੰ ਸੀਨੀਅਰ ਪੁਲੀਸ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਨੂੰ ਘਟਨਾ ਸਬੰਧੀ ਜਾਣਕਾਰੀ ਦਿੱਤੀ। -ਪੀਟੀਆਈ

Advertisement

Advertisement