ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬਾਬਾ ਕਾਲੂ ਨਾਥ ਯਾਦਗਾਰੀ ਜੋੜ ਮੇਲਾ

11:18 AM Apr 07, 2024 IST
ਸਮਾਗਮ ਦੌਰਾਨ ਮੰਦਰ ’ਚ ਕੀਤੀ ਹੋਈ ਸਜਾਵਟ।

ਭਗਵਾਨ ਦਾਸ ਗਰਗ
ਨਥਾਣਾ, 6 ਅਪਰੈਲ
ਨਾਥਾਂ ਦੇ ਆਗਮਨ ’ਤੇ ਵੱਸੇ ਕਸਬਾ ਨਥਾਣਾਂ ਦੀ ਧਰਤੀ ਨੂੰ ਪੀਰਾਂ ਦੀ ਪਵਿੱਤਰ ਚਰਨ ਛੋਹ ਪ੍ਰਾਪਤ ਹੋਣ ਦਾ ਮਾਣ ਹੈ। ਇੱਥੇ ਬਾਬਾ ਕਾਲੂ ਨਾਥ ’ਤੇ ਲੱਗਣ ਵਾਲਾ ਮੇਲਾ ਇਸ ਵਾਰ 6 ਤੋਂ 10 ਅਪਰੈਲ ਤਕ ਭਰੇਗਾ। ਜ਼ਿਕਰਯੋਗ ਹੈ ਕਿ ਮਾਝੇ ਦੇ ਪਿੰਡ ਲੀਲ੍ਹ ’ਚ ਜਨਮੇ ਬਾਬਾ ਕਾਲੂ ਨੇ ਆਪਣੀ ਮਾਤਾ ਅਤੇ ਭਰਾ ਸਣੇ ਇੱਥੇ ਆ ਕੇ ਤਪੱਸਿਆ ਕੀਤੀ ਤੇ ਜ਼ਿੰਦਗੀ ਭਰ ਪਰਮਾਤਮਾ ਦਾ ਸਿਮਰਨ ਕਰਦੇ ਰਹੇ। ਉਨ੍ਹਾਂ ਕੋਲ ਗਊਆਂ ਦੇ ਵੱਡੇ ਝੁੰਡ ਹੁੰਦੇ ਸਨ। ਬਿਕਰਮੀ ਸੰਮਤ 1688 (1631 ਈਸਵੀ) ਨੂੰ ਗੁਰੂ ਹਰਗੋਬਿੰਦ ਸਾਹਿਬ ਵੱਲੋਂ ਗੁਰੂਸਰ ਮਹਿਰਾਜ ਨੇੜੇ ਲੜੇ ਯੁੱਧ ਸਮੇਂ ਬਾਬਾ ਕਾਲੂ ਨਾਥ ਨੇ ਆਪਣੇ ਸੇਵਕਾਂ ਨੂੰ ਨਾਲ ਲੈ ਕੇ ਗੁਰੂ ਜੀ ਦੀਆਂ ਫੌਜਾਂ ਲਈ ਲੰਗਰ ਪਾਣੀ ਦੀ ਸੇਵਾ ਨਾਲ ਸਾਂਭ-ਸੰਭਾਲ ਵੀ ਕੀਤੀ ਸੀ। ਯੁੱਧ ਸਮਾਪਤੀ ਉਪਰੰਤ ਬਾਬਾ ਕਾਲੂ ਨਾਥ, ਗੁਰੂ ਹਰਗੋਬਿੰਦ ਸਾਹਿਬ, ਰਤਨ ਹਾਜੀ, ਸਖੀ ਸੁਲਤਾਨ ਅਤੇ ਬਾਬਾ ਕਲਿਆਣ ਦਾਸ (ਪੰਜੇ ਪੀਰ) ਦਰਮਿਆਨ ਇੱਥੇ ਗੋਸ਼ਟੀ ਹੋਈ ਸੀ। 1583 ਈਸਵੀ ਚ ਦੇਸ਼ ਦੇ ਬਾਦਸ਼ਾਹ ਅਕਬਰ ਨੇ ਇੱਥੇ ਪੁੱਜ ਕੇ ਇੱਕ ਝਗੜੇ ਦਾ ਨਬਿੇੜਾ ਕਰਦਿਆਂ ਬਾਬਾ ਕਾਲੂ ਨਾਥ ਨੂੰ ਇੱਕ ਲੱਖ ਘੁਮਾਂ ਜ਼ਮੀਨ ਦੀ ਮਾਲਕੀ ਦਿੱਤੀ ਅਤੇ ਵਾਹੀਯੋਗ ਜ਼ਮੀਨ ਦਾ ਮਾਲੀਆ ਮੁਆਫ਼ ਕੀਤਾ ਸੀ।
ਇਸ ਅਸਥਾਨ ਤੇ ਹਰ ਸਾਲ ਖੇਤਰ ਵਦੀ ਚੌਦਸ ਨੂੰ ਭਾਰੀ ਜੋੜ ਮੇਲਾ ਲਗਦਾ ਹੈ। ਰੋਮਾਣੇ ਗੋਤ ਨਾਲ ਸਬੰਧਤ ਲੋਕੀ ਅਥਾਹ ਸ਼ਰਧਾ ਨਾਲ ਆਪਣੇ ਘਰਾਂ ਦੀਆਂ ਖੁਸ਼ੀਆਂ ਸਾਂਝੀਆਂ ਕਰਦੇ ਹਨ।

Advertisement

Advertisement