For the best experience, open
https://m.punjabitribuneonline.com
on your mobile browser.
Advertisement

ਬਾਬਾ ਜੋਗਾ ਸਿੰਘ ਨੇ ਸੜਕ ਕੰਢੇ ਬੂਟੇ ਲਾਏ

09:02 AM Jul 12, 2024 IST
ਬਾਬਾ ਜੋਗਾ ਸਿੰਘ ਨੇ ਸੜਕ ਕੰਢੇ ਬੂਟੇ ਲਾਏ
ਬਾਬਾ ਜੋਗਾ ਸਿੰਘ ਪਿੰਡ ਧੂੰਦਾ ਦੀ ਸੰਗਤ ਨਾਲ ਪੌਦੇ ਲਾਉਂਦੇ ਹੋਏ।
Advertisement

ਪੱਤਰ ਪ੍ਰੇਰਕ
ਸ੍ਰੀ ਗੋਇੰਦਵਾਲ ਸਾਹਿਬ, 11 ਜੁਲਾਈ
450 ਸਾਲਾ ਸ਼ਤਾਬਦੀ ਸਮਾਗਮਾਂ ਨੂੰ ਮੁੱਖ ਰੱਖਦਿਆਂ ਪਿੰਡ ਧੂੰਦਾ ਦੀ ਸੰਗਤ ਵੱਲੋਂ ਤਰਨਾ ਦਲ ਦੇ ਮੁਖੀ ਬਾਬਾ ਜੋਗਾ ਸਿੰਘ ਦੀ ਅਗਵਾਈ ਵਿੱਚ ਕੰਪਲੈਕਸ ਰੋਡ ਤੋਂ ਗੁਰਦੁਆਰਾ ਬਾਉਲੀ ਸਾਹਿਬ ਨੂੰ ਜਾਣ ਵਾਲੀ ਸੜਕ ਨੂੰ ਚੌੜਾ ਕਰਨ ਮਗਰੋਂ ਬੂਟੇ ਲਾਏ ਗਏ। ਇਸ ਮੌਕੇ ਬਾਬਾ ਜੋਗਾ ਸਿੰਘ ਬਾਬਾ ਬਕਾਲਾ ਸਾਹਿਬ ਵਾਲਿਆਂ ਆਖਿਆ ਕਿ ਗੁਰੂ ਅਮਰਦਾਸ ਦੇ ਸ਼ਤਾਬਦੀ ਸਮਾਗਮਾਂ ਨੂੰ ਲੈ ਕੇ ਗੁਰੂ ਘਰ ਨੂੰ ਜਾਣ ਵਾਲੇ ਮਾਰਗ ਦੀ ਸਾਫ-ਸਫਾਈ ਦੇ ਨਾਲ ਨਾਲ ਰਸਤਿਆ ਨੂੰ ਹਰਿਆ ਭਰਿਆ ਬਣਾਉਣ ਲਈ ਬੂਟੇ ਲਾਏ ਗਏ ਹਨ। ਇਸ ਮੌਕੇ ਪਿੰਡ ਧੂੰਦਾ ਦੀ ਸੰਗਤ ਵੱਲੋਂ ਬਾਬਾ ਜੋਗਾ ਸਿੰਘ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਬਾਬਾ ਦਵਿੰਦਰ ਸਿੰਘ ਸੋਨੂੰ, ਕੁਲਦੀਪ ਸਿੰਘ ਔਲਖ, ਸੇਵਾਦਾਰ ਜੈਮਲ ਸਿੰਘ, ਗੁਰਮੇਜ ਸਿੰਘ ਖੱਖ, ਗੁਰਪ੍ਰੀਤ ਸਿੰਘ, ਡਾ. ਸਤਨਾਮ ਸਿੰਘ, ਬਲਦੇਵ ਸਿੰਘ ਕਾਮਰੇਡ, ਵਰਿੰਦਰ ਜੋਤੀ, ਪ੍ਰਧਾਨ ਜ਼ੋਰਾਵਰ ਸਿੰਘ, ਸੁਲੱਖਣ ਸਿੰਘ ਰੰਧਾਵਾ, ਸਕੱਤਰ ਸਿੰਘ, ਮਹਾਬੀਰ ਸਿੰਘ, ਹਰਜੀਤ ਸਿੰਘ, ਸਤਨਾਮ ਸਿੰਘ ਭਾਊ ਤੇ ਪਰਮਜੀਤ ਸਿੰਘ ਪੰਮਾ ਆਦਿ ਨੇ ਇਸ ਕਾਰਜ ਲਈ ਨਗਰ ਧੂੰਦਾ ਦੇ ਐੱਨਆਰਆਈਜ਼ ਦਾ ਧੰਨਵਾਦ ਕੀਤਾ।

Advertisement

Advertisement
Author Image

joginder kumar

View all posts

Advertisement
Advertisement
×