For the best experience, open
https://m.punjabitribuneonline.com
on your mobile browser.
Advertisement

ਬਾਬਾ ਛੋਟਾ ਸਿੰਘ ਦੀ ਬਰਸੀ ਮਨਾਈ

11:17 AM Jul 08, 2024 IST
ਬਾਬਾ ਛੋਟਾ ਸਿੰਘ ਦੀ ਬਰਸੀ ਮਨਾਈ
Advertisement

ਪੱਤਰ ਪ੍ਰੇਰਕ
ਕਾਲਾਂਵਾਲੀ, 7 ਜੁਲਾਈ
ਪਿੰਡ ਬੜਾਗੁੜਾ ਦੇ ਗੁਰਦੁਆਰਾ ਭੱਠਾ ਸਾਹਿਬ ਵਿੱਚ ਸੱਚਖੰਡ ਵਾਸੀ ਬਾਬਾ ਛੋਟਾ ਸਿੰਘ ਦੀ ਬਰਸੀ ਬੜੀ ਸ਼ਰਧਾ ਨਾਲ ਮਨਾਈ ਗਈ। ਇਸ ਮੌਕੇ ’ਤੇ ਵਿਸ਼ਾਲ ਗੁਰਮਤਿ ਸਮਾਗਮ ਵੀ ਕੀਤਾ ਗਿਆ ਜਿਸ ਵਿੱਚ ਖੇਤਰ ਦੀਆਂ ਸਿੱਖ ਸਖ਼ਸ਼ੀਅਤਾਂ ਅਤੇ ਸਾਧ ਸੰਗਤ ਨੇ ਭਾਗ ਲਿਆ। ਇਸ ਮੌਕੇ ’ਤੇ ਬਾਬਾ ਗੁਲਜ਼ਾਰ ਸਿੰਘ ਦਾਦੂ ਅਤੇ ਬਾਬਾ ਗੁਰਪ੍ਰੀਤ ਸਿੰਘ ਝੁਨੀਰ ਵਾਲਿਆਂ ਦੀ ਯਾਦ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਵੀ ਪਾਏ ਗਏ। ਇਸ ਮੌਕੇ ’ਤੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਜਸਵਿੰਦਰ ਸਿੰਘ ਅਤੇ ਹੈੱਡ ਗ੍ਰੰਥੀ ਬਾਬਾ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਬਾਬਾ ਛੋਟਾ ਸਿੰਘ ਦੀ ਸਾਲਾਨਾ ਬਰਸੀ ਨੂੰ ਸਮਰਪਿਤ ਹਰ ਸਾਲ ਧਾਰਮਿਕ ਸਮਾਗਮ ਕਰਵਾਇਆ ਜਾਂਦਾ ਹੈ। ਇਸ ਸਮਾਗਮ ਵਿੱਚ ਬਾਬਾ ਮਨਮੋਹਨਪ੍ਰੀਤ ਸਿੰਘ ਚੀਮਾ ਵਾਲੇ, ਬਾਬਾ ਜਗਤਾਰ ਸਿੰਘ ਹੈੱਡ ਗ੍ਰੰਥੀ ਤਖ਼ਤ ਸ੍ਰੀ ਦਮਦਮਾ ਸਾਹਿਬ, ਬਾਬਾ ਗੁਰਮੀਤ ਸਿੰਘ ਤਿਲੋਕੇਵਾਲਾ, ਬਾਬਾ ਗੁਰਪਾਲ ਸਿੰਘ ਚੋਰਮਾਰ ਖੇੜਾ, ਬਾਬਾ ਦਰਸ਼ਨ ਸਿੰਘ ਦਾਦੂ, ਬਾਬਾ ਜੀਤ ਸਿੰਘ ਰੁਘੂਆਣਾ, ਬਾਬਾ ਪ੍ਰੀਤਮ ਸਿੰਘ ਮਲੜ੍ਹੀ, ਬਾਬਾ ਅੰਮ੍ਰਿਤਪਾਲ ਸਿੰਘ ਔਢਾਂ, ਬਾਬਾ ਪ੍ਰੇਮ ਸਿੰਘ ਦੇਸੂਜੋਧਾ, ਭਾਈ ਕੁਲਦੀਪ ਸਿੰਘ ਫੱਗੂ, ਬਾਬਾ ਕੁਲਦੀਪ ਸਿੰਘ ਸਾਹੂਵਾਲਾ, ਭਾਈ ਸੁਖਵਿੰਦਰ ਸਿੰਘ ਸਿੰਘਪੁਰਾ, ਬਾਬਾ ਨਿਰਮਲ ਸਿੰਘ ਫੱਗੂ, ਬਾਬਾ ਗੁਰਪਾਲ ਸਿੰਘ ਸਿਰਸਾ ਆਦਿ ਨੇ ਗੁਰਬਾਣੀ ਦੇ ਕਥਾ ਕੀਰਤਨ ਨਾਲ ਸੰਗਤ ਨੂੰ ਨਿਹਾਲ ਕੀਤਾ।

Advertisement

Advertisement
Author Image

sukhwinder singh

View all posts

Advertisement
Advertisement
×