For the best experience, open
https://m.punjabitribuneonline.com
on your mobile browser.
Advertisement

ਪੰਜਾਬੀ ਮਿੱਟੀ ਦਾ ਬਾਬਾ ਬੋਹੜ ਸੀ ਵਣਜਾਰਾ ਬੇਦੀ: ਪ੍ਰੋ. ਬਰਾੜ

06:58 AM Aug 15, 2024 IST
ਪੰਜਾਬੀ ਮਿੱਟੀ ਦਾ ਬਾਬਾ ਬੋਹੜ ਸੀ ਵਣਜਾਰਾ ਬੇਦੀ  ਪ੍ਰੋ  ਬਰਾੜ
ਸਮਾਗਮ ਵਿੱਚ ਸ਼ਮੂਲੀਅਤ ਕਰਦੇ ਹੋਏ ਪਤਵੰਤੇ।
Advertisement

ਪੱਤਰ ਪ੍ਰੇਰਕ
ਨਵੀਂ ਦਿੱਲੀ, 14 ਅਗਸਤ
ਦਿੱਲੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵੱਲੋਂ ਪੰਜਾਬੀ ਅਕਾਦਮੀ ਦਿੱਲੀ ਦੇ ਸਹਿਯੋਗ ਨਾਲ ਲੋਕਧਾਰਾ ਸ਼ਾਸਤਰੀ ਸੋਹਿੰਦਰ ਸਿੰਘ ਵਣਜਾਰਾ ਬੇਦੀ ਦੀ ਜਨਮ ਸ਼ਤਾਬਦੀ ਨੂੰ ਸਮਰਪਿਤ ਵਿਸ਼ੇਸ਼ ਭਾਸ਼ਣ ਕਰਵਾਇਆ ਗਿਆ। ਇਸ ਮੌਕੇ ਮੁੱਖ ਬੁਲਾਰੇ ਵਜੋਂ ਪ੍ਰੋ. ਰਾਜਿੰਦਰ ਪਾਲ ਸਿੰਘ ਬਰਾੜ (ਸਾਬਕਾ ਮੁਖੀ ਪੰਜਾਬੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ), ਵਿਸ਼ੇਸ਼ ਮਹਿਮਾਨ ਵਜੋਂ ਸੋਹਿੰਦਰ ਸਿੰਘ ਵਣਜਾਰਾ ਬੇਦੀ ਦੇ ਪੁੱਤਰ ਜਤਿੰਦਰਪਾਲ ਸਿੰਘ ਬੇਦੀ ਅਤੇ ਪ੍ਰਧਾਨਗੀ ਪ੍ਰੋ. ਮਨਜੀਤ ਸਿੰਘ (ਸਾਬਕਾ ਮੁਖੀ, ਪੰਜਾਬੀ ਵਿਭਾਗ, ਦਿੱਲੀ ਯੁਨੀਵਰਸਿਟੀ) ਨੇ ਨਿਭਾਈ। ਵਿਭਾਗ ਦੇ ਮੁਖੀ ਪ੍ਰੋ. ਕੁਲਵੀਰ ਗੋਜਰਾ ਨੇ ਵਣਜਾਰਾ ਬੇਦੀ ਦੇ ਜੀਵਨ ਸੰਘਰਸ਼ ਅਤੇ ਲੋਕਧਾਰਾ ਦੇ ਖੇਤਰ ਵਿੱਚ ਕੀਤੇ ਕੰਮਾਂ ਬਾਰੇ ਦੱਸਦੇ ਹੋਏ ਕਿਹਾ ਕਿ ਲੋਕਧਾਰਾ ਵਿੱਚ ਗੁੰਨ੍ਹੇ ਵਣਜਾਰਾ ਬੇਦੀ ਖਰਾ ਸੋਨਾ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਲੋਕਧਾਰਾ, ਸਭਿਆਚਾਰ ਅਤੇ ਵਿਰਸੇ ਦੀ ਸੰਭਾਲ ਅਤੇ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਵਿੱਚ ਵਣਜਾਰਾ ਬੇਦੀ ਨੇ ਅਹਿਮ ਭੂਮਿਕਾ ਨਿਭਾਈ। ਪ੍ਰੋ. ਰਾਜਿੰਦਰ ਪਾਲ ਸਿੰਘ ਬਰਾੜ ਨੇ ਵਣਜਾਰਾ ਬੇਦੀ ਨੂੰ ‘ਪੰਜਾਬੀ ਮਿੱਟੀ ਨਾਲ ਜੁੜਿਆ ਸੋਨਾ’ ਅਤੇ ‘ਪੰਜਾਬੀ ਮਿੱਟੀ ਦਾ ਬਾਬਾ ਬੋਹੜ’ ਦੇ ਲਕਬ ਦਿੱਤੇ। ਜਤਿੰਦਰ ਸਿੰਘ ਬੇਦੀ ਨੇ ਕਿਹਾ ਕਿ ਉਨ੍ਹਾਂ ਨੂੰ ਵਣਜਾਰਾ ਬੇਦੀ ਦੀਆਂ ਰਚਨਾਵਾਂ ਵਿਚ ਸਹਿਯੋਗੀ ਬਣਨ ਦਾ ਸੁਭਾਗ ਪ੍ਰਾਪਤ ਹੋਇਆ। ਉਹ ਹਰ ਇਕ ਗੱਲ ਬੜੀ ਸਹਿਜਤਾ ਨਾਲ ਸਮਝਾਉਂਦੇ ਸਨ।
ਪ੍ਰੋ. ਮਨਜੀਤ ਸਿੰਘ ਨੇ ਦੱਸਿਆ ਕਿ ਵਣਜਾਰਾ ਬੇਦੀ ਦੇ ਰੋਮ ਰੋਮ ਵਿਚ ਲੋਕ ਸਾਹਿਤ ਸਮਾਇਆ ਹੋਇਆ ਸੀ। ਉਹ ਨੈਤਿਕ ਕਦਰਾਂ-ਕੀਮਤਾਂ ਦੇ ਧਾਰਨੀ ਸਨ। ਪੰਜਾਬੀ ਵਿਭਾਗ, ਦਿੱਲੀ ਯੂਨੀਵਰਸਿਟੀ, ਦਿੱਲੀ ਦੁਆਰਾ ਵਣਜਾਰਾ ਬੇਦੀ ਦੀਆਂ ਅਣਪ੍ਰਕਸ਼ਿਤ ਲਿਖਤਾਂ ਨੂੰ ਪ੍ਰਕਾਸ਼ਿਤ ਕਰਨ, ਦਸਤਾਵੇਜ਼ੀ ਬਣਾਉਣ ਅਤੇ ਉਨ੍ਹਾਂ ਦੀਆਂ ਰਚਨਾਵਾਂ ’ਤੇ ਖੋਜ ਕਾਰਜ ਕਰਵਾਉਣ ਦਾ ਜ਼ਿੰਮਾ ਲਿਆ। ਮੰਚ ਸੰਚਾਲਨ ਡਾ. ਨਛੱਤਰ ਸਿੰਘ ਨੇ ਕੀਤਾ।

Advertisement
Advertisement
Author Image

joginder kumar

View all posts

Advertisement
×