ਬਾਬਾ ਬੰਦਾ ਸਿੰਘ ਬਹਾਦਰ ਦਾ 354ਵਾਂ ਜਨਮ ਦਿਹਾੜਾ ਸ਼ਰਧਾ ਨਾਲ ਮਨਾਇਆ
ਗੁਰਿੰਦਰ ਸਿੰਘ
ਲੁਧਿਆਣਾ, 27 ਅਕਤੂਬਰ
ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਅਤੇ ਬੈਰਾਗੀ ਮਹਾਮੰਡਲ ਪੰਜਾਬ ਵੱਲੋਂ ਸ਼੍ਰੋਮਣੀ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਦਾ 354ਵਾਂ ਜਨਮ ਉਤਸਵ ਰਕਬਾ ਭਵਨ ਵਿੱਚ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ ਦੀ ਸਰਪ੍ਰਸਤੀ ਹੇਠ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ। ਇਸ ਮੌਕੇ ਤਖ਼ਤ ਸੱਚਖੰਡ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਮੁਖੀ ਜਥੇਦਾਰ ਬਾਬਾ ਰਣਜੀਤ ਸਿੰਘ, ਰਾਗੀ ਜੋਗਿੰਦਰ ਸਿੰਘ ਰਿਆੜ, ਸਰਪ੍ਰਸਤ ਮਲਕੀਤ ਸਿੰਘ ਦਾਖਾ, ਇਕਬਾਲ ਸਿੰਘ ਸੇਵਾਮੁਕਤ ਆਈਜੀ, ਮਹੰਤ ਅਕਰਮ ਮੌਲਵੀ, ਸਰਪੰਚ ਸੁਖਵਿੰਦਰ ਬਾਵਾ, ਭੋਜਰਾਜ ਬਾਵਾ, ਜਸਵੰਤ ਸਿੰਘ ਛਾਪਾ, ਬਲਦੇਵ ਬਾਵਾ, ਉਮਰਾਉ ਸਿੰਘ ਛੀਨਾ ਤੇ ਸੂਬਾ ਪ੍ਰਧਾਨ ਕਰਨੈਲ ਸਿੰਘ ਗਿੱਲ ਸ਼ਾਮਲ ਸਨ ਜਦਕਿ ਸਵਰਨਜੀਤ ਕੌਰ ਚੇਅਰਪਰਸਨ, ਹਰਪਾਲ ਸਿੰਘ, ਬਿਕਰਮਜੀਤ ਸਿੰਘ ਰੌਣੀ ਹਾਜ਼ਰ ਹੋਏ। ਸਮਾਗਮ ਦੌਰਾਨ 9 ਕਿਰਤੀ ਕਿਸਾਨਾਂ- ਸੁਭਾਸ਼ ਬਾਵਾ ਯੂਪੀ, ਮਨਮੋਹਣ ਦਾਸ ਮਹੰਤ ਰੌੜੀ, ਸਵਰਨ ਸਿੰਘ ਖਵਾਜਕੇ, ਜੀਵਨ ਦਾਸ, ਭੋਲਾ ਬਾਵਾ ਰੱਲਾ, ਮਹੰਤ ਸ਼ਿੰਦਰਪਾਲ ਧੂਰਕੋਟ, ਰੋਹਿਤ ਸੁਆਮੀ ਹਨੂੰਮਾਨਗੜ, ਯੂਥ ਨੇਤਾ ਮਨਵੀਰ ਸਿੱਧੂ ਰਕਬਾ ਮਨੀ ਅਤੇ ਰਣਵੀਰ ਹੰਬੜਾਂ ਨੂੰ ‘ਬਾਬਾ ਬੰਦਾ ਸਿੰਘ ਬਹਾਦਰ ਯਾਦਗਾਰੀ ਐਵਾਰਡ’ ਪ੍ਰਦਾਨ ਕੀਤਾ ਗਿਆ। ਇਸ ਸਮੇਂ ਕਵੀਸ਼ਰ ਭੀਮ ਮੌੜ ਨੇ ਸੰਗਤ ਨੂੰ ਗੁਰਇਤਿਹਾਸ ਨਾਲ ਜੋੜਿਆ ਜਦਕਿ ਕੁਲਜੀਤ ਕੌਰ ਅਤੇ ਬਲਦੇਵ ਸਿੰਘ ਰਕਬਾ ਦੇ ਢਾਡੀ ਜਥੇ ਨੇ ਢਾਡੀ ਵਾਰਾਂ ਗਾਈਆਂ। ਜਥੇਦਾਰ ਰਣਜੀਤ ਸਿੰਘ ਅਤੇ ਸ੍ਰੀ ਬਾਵਾ ਨੇ ਕਿਹਾ ਕਿ ਪਹਿਲੇ ਸਿੱਖ ਲੋਕ ਰਾਜ ਦੇ ਸੰਸਥਾਪਕ ਬਾਬਾ ਬੰਦਾ ਸਿੰਘ ਬਹਾਦਰ ਨੇ 3 ਸਤੰਬਰ 1708 ਨੂੰ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਨਾਲ ਮਿਲਾਪ ਤੋਂ ਬਾਅਦ ਪਹਿਲੇ ਸਿੱਖ ਲੋਕ ਰਾਜ ਦੀ ਸਥਾਪਨਾ ਕੀਤੀ ਅਤੇ ਉਨ੍ਹਾਂ ਹੀ ਅੱਜ ਦੇ ਕਿਸਾਨਾਂ ਨੂੰ ਮੁਜ਼ਾਰਿਆਂ ਤੋਂ ਜ਼ਮੀਨਾਂ ਦੇ ਮਾਲਕ ਬਣਾਇਆ ਸੀ। ਇਸ ਮੌਕੇ ਖੇਤੀਬਾੜੀ ਯੂਨੀਵਰਸਟੀ ਲੁਧਿਆਣਾ ਦਾ ਨਾਮ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਮ ’ਤੇ ਰੱਖਣ, ਦਿੱਲੀ ਮਹਿਰੋਲੀ ਵਿੱਚ ਸ਼ਹੀਦਾਂ ਦੀ ਢੁੱਕਵੀਂ ਯਾਦਗਾਰ ਕਾਇਮ ਕਰਨ ਅਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਜਨਮ ਦਿਹਾੜੇ ’ਤੇ ਪੰਜਾਬ ਸਰਕਾਰ ਨੂੰ ਗਜ਼ਟਿਡ ਛੁੱਟੀ ਕਰਨ ਦੀ ਮੰਗ ਕੀਤੀ ਗਈ। ਇਸ ਮੌਕੇ ਸਿੰਮੀ ਕਵਾਤਰਾ, ਤਰਨਜੀਤ ਕੌਰ, ਮਨਮੋਹਣ ਦਾਸ ਬਾਵਾ, ਜੋਤ ਰਾਮ ਧਨੌਲਾ, ਸ਼ਮਸ਼ੇਰ ਸਿੰਘ ਖੱਟਰਾ, ਸੈਕਟਰੀ ਨਾਜਰ ਸਿੰਘ, ਦਵਿੰਦਰ ਸਿੰਘ, ਹਰਕੇਵਲ ਸਿੰਘ, ਜਰਨੈਲ ਸਿੰਘ, ਸੇਵਾਮਕੁਤ ਇੰਸਪੈਕਟਰ ਮੋਹਣ ਦਾਸ, ਕੁਲਦੀਪ ਬਾਵਾ ਜੱਸੋਵਾਲ, ਸਰਪੰਚ ਜਸਵੰਤ ਸਿੰਘ ਤੇ ਕਮਿੱਕਰ ਸਿੰਘ ਹਾਜ਼ਰ ਸਨ।