ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਰਿਆੜਕੀ ਕਾਲਜ ’ਚ ਬਾਬਾ ਆਇਆ ਸਿੰਘ ਦੀ 56ਵੀਂ ਬਰਸੀ ਮਨਾਈ

07:02 AM Apr 25, 2024 IST
ਹੋਣਹਾਰ ਵਿਦਿਆਰਥਣਾਂ ਨੂੰ ਸਨਮਾਨਦੇ ਹੋਏ ਪ੍ਰਿੰਸੀਪਲ ਸਵਰਨ ਸਿੰਘ ਵਿਰਕ। -ਫੋਟੋ: ਪਸਨਾਵਾਲ

ਪੱਤਰ ਪ੍ਰੇਰਕ
ਧਾਰੀਵਾਲ, 24 ਅਪਰੈਲ
ਬਾਬਾ ਆਇਆ ਸਿੰਘ ਰਿਆੜਕੀ ਕਾਲਜ ਤੁਗਲਵਾਲਾ ਵਿੱਚ ਵਿਦਿਆਰਥਣਾਂ ਵੱਲੋਂ ਬਾਬਾ ਆਇਆ ਸਿੰਘ ਦੀ 56ਵੀਂ ਬਰਸੀ ਸ਼ਰਧਾ ਨਾਲ ਮਨਾਈ ਗਈ। ਸਮਾਗਮ ’ਚ ਹੋਸਟਲ ਦੀਆਂ ਵਿਦਿਆਰਥਣਾਂ ਨੇ ਸ੍ਰੀ ਸਹਿਜ ਪਾਠ ਦੇ ਭੋਗ ਪਾਏ ਜਿਸ ਉਪਰੰਤ ਕੀਰਤਨੀ ਜਥੇ ਬੀਬੀ ਮੁਸਕਾਨ ਪ੍ਰੀਤ ਕੌਰ ਯੋਧੇ ਅਤੇ ਪ੍ਰਭਜੋਤ ਕੌਰ ਤੁਗਲਵਾਲ ਨੇ ਕੀਰਤਨ ਕੀਤਾ। ਪ੍ਰਿੰਸੀਪਲ ਸਵਰਨ ਸਿੰਘ ਵਿਰਕ ਨੇ ਕਿਹਾ ਕਿ ਬਾਬਾ ਆਇਆ ਸਿੰਘ ਜੀ ਨੇ ਜੋ ਸੁਪਨਾ ਲਿਆ ਸੀ, ਉਹ ਮਿਹਨਤ, ਤਰੱਕੀ, ਕਾਮਯਾਬੀ ਤੇ ਕਿਰਤ-ਕਿਰਸ ਨਾਲ ਪੂਰਾ ਕੀਤਾ ਜਾ ਰਿਹਾ ਹੈ। ਵਿਦਿਆਰਥਣਾਂ ਵੱਲੋਂ ਬਾਬਾ ਜੀ ਦੀ ਜੀਵਨੀ ’ਤੇ ਭਾਸ਼ਣ ਅਤੇ ਕਵਿਤਾਵਾਂ ਪੇਸ਼ ਕੀਤੀਆਂ ਗਈਆਂ ਅਤੇ ਬਾਬਾ ਜੀ ਦੀ ਜੀਵਨੀ ਨੂੰ ਪੇਸ਼ ਕਰਦੇ ਮੈਗਜ਼ੀਨ, ਵਾਲ ਮੈਗਜ਼ੀਨ ਤੇ ਕਾਰਡਾਂ ਦੀ ਨੁਮਾਇਸ਼ ਵੀ ਲਾਈ ਗਈ। ਦੂਸਰੇ ਸੈਸਨ ’ਚ ਸੈਮੀਨਾਰ ਦੌਰਾਨ ਸੰਸਥਾ ਦੀਆਂ ਪੁਰਾਣੀਆਂ ਵਿਦਿਆਰਥਣਾਂ ਨੇ ਬਾਬਾ ਆਇਆ ਸਿੰਘ ਜੀ ਪ੍ਰਤੀ ਸ਼ਰਧਾ ਪ੍ਰਗਟ ਕਰਦਿਆਂ ਕਿਹਾ ਕਿ ਉਹ ਸੰਸਥਾ ਦੀਆਂ ਕਰਜ਼ਦਾਰ ਹਨ। ਸਨਮਾਨ ਸਮਾਗਮ ਦੌਰਾਨ ਪ੍ਰੀਖਿਆਵਾਂ ਵਿੱਚੋਂ ਸਥਾਨ ਪ੍ਰਾਪਤ ਕਰਨ ਵਾਲੀਆਂ ਵਿਦਿਆਰਥਣਾਂ ਸਣੇ 156 ਵਿਦਿਆਰਥਣਾਂ ਨੂੰ ਸਨਮਾਨਿਆ ਗਿਆ ਅਤੇ ਪੁਰਾਣੀਆਂ ਵਿਦਿਆਰਥਣਾਂ ਨੂੰ ਫੁਲਕਾਰੀ ਤੇ ਸਿਰੋਪੇ ਪਾ ਕੇ ਸਨਮਾਨਿਤ ਕੀਤਾ ਗਿਆ।

Advertisement

Advertisement
Advertisement