For the best experience, open
https://m.punjabitribuneonline.com
on your mobile browser.
Advertisement

ਬੀ.ਸੀ. ਅਸੈਂਬਲੀ ਵੱਲੋਂ ਗੁਰਗਿਆਨ ਫਾਊਂਡੇਸ਼ਨ ਦੇ ਸੰਚਾਲਕਾਂ ਦਾ ਸਨਮਾਨ

08:47 AM May 15, 2024 IST
ਬੀ ਸੀ  ਅਸੈਂਬਲੀ ਵੱਲੋਂ ਗੁਰਗਿਆਨ ਫਾਊਂਡੇਸ਼ਨ ਦੇ ਸੰਚਾਲਕਾਂ ਦਾ ਸਨਮਾਨ
ਗੁਰਗਿਆਨ ਫਾਊਂਡੇਸ਼ਨ ਦੇ ਸੰਚਾਲਕ
Advertisement

ਹਰਦਮ ਮਾਨ

Advertisement

ਸਰੀ: ਕੈਂਸਰ ਤੋਂ ਕੀਮਤੀ ਮਨੁੱਖੀ ਜਾਨਾਂ ਬਚਾਉਣ ਲਈ ਖੋਜ ਕਾਰਜ ਵਾਸਤੇ ਇੱਕ ਮਿਲੀਅਨ ਡਾਲਰ ਦੀ ਦਾਨ ਰਾਸ਼ੀ ਇਕੱਤਰ ਕਰ ਕੇ ਬੀ.ਸੀ. ਕੈਂਸਰ ਫਾਊਂਡੇਸ਼ਨ ਨੂੰ ਦੇਣ ਵਾਲੇ ਗੁਰਗਿਆਨ ਫਾਊਂਡੇਸ਼ਨ ਦੇ ਕਾਮਿਆਂ ਨੂੰ ਬੀਤੇ ਦਿਨ ਬੀ.ਸੀ. ਅਸੈਂਬਲੀ ਵਿੱਚ ਬੁਲਾ ਕੇ ਮਾਣ ਸਨਮਾਨ ਦਿੱਤਾ ਗਿਆ। ਇਨ੍ਹਾਂ ਕਾਮਿਆਂ ਨੂੰ ਮਾਨਤਾ ਦੁਆਉਣ ਦਾ ਕਾਰਜ ਕੁਈਨਜ਼ਬਰੋ ਦੇ ਐੱਮਐੱਲਏ ਅਮਨਦੀਪ ਸਿੰਘ ਨੇ ਕੀਤਾ।
ਐੱਮਐੱਲਏ ਅਮਨਦੀਪ ਸਿੰਘ ਨੇ ਗੁਰਗਿਆਨ ਫਾਊਂਡੇਸ਼ਨ ਦੇ ਬਾਨੀ ਇੰਦਰਜੀਤ ਸਿੰਘ ਬੈਂਸ, ਪ੍ਰਧਾਨ ਪ੍ਰੋ. ਅਵਤਾਰ ਵਿਰਦੀ ਅਤੇ ਜੇ. ਮਿਨਹਾਸ ਦੀ ਜਾਣ ਪਛਾਣ ਕਰਵਾਉਂਦਿਆਂ ਅਸੈਂਬਲੀ ਮੈਂਬਰਾਂ ਨੂੰ ਦੱਸਿਆ ਕਿ ਇੰਦਰਜੀਤ ਸਿੰਘ ਬੈਂਸ ਦੇ ਪੁੱਤਰ ਗੁਰਕੰਵਲਜੀਤ ਸਿੰਘ ਬੈਂਸ ਦੀ 18 ਸਾਲ ਦੀ ਉਮਰ ਵਿੱਚ ਕੈਂਸਰ ਕਾਰਨ ਮੌਤ ਹੋ ਗਈ ਸੀ ਅਤੇ ਇੰਦਰਜੀਤ ਸਿੰਘ ਨੇ ਉਸ ਦੀ ਮੌਤ ਉਪਰੰਤ ਲੋਕਾਂ ਵਿੱਚ ਕੈਂਸਰ ਪ੍ਰਤੀ ਚੇਤਨਾ ਪੈਦਾ ਕਰਨ ਵਾਸਤੇ ਗੁਰਗਿਆਨ ਫਾਊਂਡੇਸ਼ਨ ਦੀ ਸਥਾਪਨਾ ਕੀਤੀ ਸੀ। ਇਸ ਸੰਸਥਾ ਦੇ ਪ੍ਰਧਾਨ ਪ੍ਰੋ. ਅਵਤਾਰ ਵਿਰਦੀ ਜੋ ਦੋ ਵਾਰ ਖ਼ੁਦ ਕੈਂਸਰ ਨੂੰ ਮਾਤ ਦੇ ਚੁੱਕੇ ਹਨ, ਨੇ ਕੈਂਸਰ ਦੇ ਵਧ ਰਹੇ ਪ੍ਰਕੋਪ ਤੋਂ ਲੋਕਾਂ ਨੂੰ ਸੁਚੇਤ ਕਰਨ ਅਤੇ ਇਸ ਦੇ ਇਲਾਜ ਲਈ ਖੋਜ ਕਾਰਜਾਂ ਵਾਸਤੇ ਫੰਡ ਇਕੱਠਾ ਕਰਨ ਦੇ ਉਦੇਸ਼ ਨਾਲ 2022 ਵਿੱਚ ਕੈਨਡਾ ਦੇ ਪ੍ਰਮੁੱਖ ਸ਼ਹਿਰਾਂ ਵਿੱਚ ਜਾ ਕੇ 51 ਹਜ਼ਾਰ ਡਾਲਰ ਫੰਡ ਇਕੱਤਰ ਕੀਤਾ ਸੀ। ਪ੍ਰੋ. ਵਿਰਦੀ ਨੇ ਜਤਿੰਦਰ ਜੇ. ਮਿਨਹਾਸ ਜਿਹੇ ਸਹਿਯੋਗੀਆਂ ਦੀ ਪ੍ਰੇਰਨਾ ਨਾਲ ਇਸ ਕਾਰਜ ਨੂੰ ਜਾਰੀ ਰੱਖਦਿਆਂ ਬੀਸੀ ਕੈਂਸਰ ਫਾਊਂਡੇਸ਼ਨ ਨੂੰ ਇੱਕ ਮਿਲੀਅਨ ਡਾਲਰ ਤੋਂ ਵੱਧ ਰਾਸ਼ੀ ਇਕੱਤਰ ਕਰ ਕੇ ਦਿੱਤੀ। ਉਨ੍ਹਾਂ ਨੇ ਬੀਸੀ ਕੈਂਸਰ ਫਾਊਂਡੇਸ਼ਨ ਲਈ ਕੈਂਸਰ ਦੀ ਲੜਾਈ ਲੜਨ ਵਾਲੇ 17 ਸਾਲਾ ਹੀਰੋ ਟੈਰੀ ਫੌਕਸ ਦੇ ਅਧੂਰੇ ਕਾਰਜ ‘ਸੇਂਟ ਜੋਂਸ, ਨਿਊ ਫਿਨਲੈਂਡ ਅਤੇ ਲੈਬਰਾਡੋਰ ਤੋਂ ਅੰਧ ਮਹਾਸਾਗਰ ਦੇ ਪਾਣੀ ਦੀ ਇੱਕ ਬੋਤਲ ਲਿਆ ਕੇ ਵੈਨਕੂਵਰ ਦੇ ਪ੍ਰਸ਼ਾਂਤ ਮਹਾਸਾਗਰ ਵਿੱਚ ਪਾਉਣ (ਜੋ ਕੈਨੇਡਾ ਦਾ ਮੋਟੋ ਵੀ ਹੈ ‘From sea to sea’)’ ਨੂੰ ਵੀ ਪੂਰਾ ਕੀਤਾ।
ਇਸ ਮੌਕੇ ਫਾਊਂਡੇਸ਼ਨ ਦੇ ਕਾਰਜ ਵਿੱਚ ਸੇਵਾਵਾਂ ਨਿਭਾਉਣ ਵਾਲੇ ਪ੍ਰੋ. ਅਵਤਾਰ ਸਿੰਘ ਵਿਰਦੀ ਦੇ ਪਰਿਵਾਰਕ ਮੈਂਬਰ ਰਣਜੀਤ ਕੌਰ ਵਿਰਦੀ, ਐਂਡੀ ਵਿਰਦੀ, ਨੋਰਿਸ ਵਿਰਦੀ ਅਤੇ ਮਨਮੀਤ ਕੌਰ ਵਿਰਦੀ ਵੀ ਅਸੈਂਬਲੀ ਵਿੱਚ ਮੌਜੂਦ ਸਨ। ਇਸੇ ਦੌਰਾਨ ਫਾਊਂਡੇਸ਼ਨ ਦੇ ਆਗੂ ਇੰਦਰਜੀਤ ਸਿੰਘ ਬੈਂਸ, ਪ੍ਰੋ. ਅਵਤਾਰ ਸਿੰਘ ਵਿਰਦੀ ਅਤੇ ਜਤਿੰਦਰ ਜੇ. ਮਿਨਹਾਸ ਨੇ ਫੰਡ ਰੇਜ਼ਿੰਗ ਦੇ ਕਾਰਜ ਲਈ ਸਹਿਯੋਗ ਦੇਣ ਵਾਲੇ ਸਭਨਾਂ ਦਾਨੀਆਂ ਅਤੇ ਮੀਡੀਆ ਦਾ ਧੰਨਵਾਦ ਕੀਤਾ।
ਸੰਪਰਕ: +1 604 308 6663

Advertisement
Author Image

joginder kumar

View all posts

Advertisement
Advertisement
×