ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮਕਾਨ ਮਾਲਕ ਦੀ ਕੁੱਟਮਾਰ ਮਾਮਲੇ ’ਚ ਆਜ਼ਮ ਖ਼ਾਨ ਨੂੰ 10 ਸਾਲ ਕੈਦ

08:12 AM May 31, 2024 IST

ਰਾਮਪੁਰ (ਯੂਪੀ), 30 ਮਈ
ਇੱਥੋਂ ਦੀ ਅਦਾਲਤ ਨੇ ਅੱਜ ਸਮਾਜਵਾਦੀ ਪਾਰਟੀ (ਸਪਾ) ਆਗੂ ਮੁਹੰਮਦ ਆਜ਼ਮ ਖ਼ਾਨ ਨੂੰ ਮਕਾਨ ਮਾਲਕ ਦੀ ਕੁੱਟਮਾਰ ਕਰ ਕੇ ਮਕਾਨ ’ਤੇ ਕਬਜ਼ਾ ਕਰਨ ਦੇ ਅੱਠ ਸਾਲ ਪੁਰਾਣੇ ਮਾਮਲੇ ਵਿੱਚ 10 ਸਾਲ ਜੇਲ੍ਹ ਦੀ ਸਜ਼ਾ ਸੁਣਾਈ ਹੈ। ਇਹ ਸਜ਼ਾ ਵਿਸ਼ੇਸ਼ ਐੱਮਪੀ/ਐੱਮਐੱਲਏ ਅਦਾਲਤ ਵੱਲੋਂ ਸੁਣਾਈ ਗਈ ਹੈ, ਜਿਸ ਨੇ ਸਪਾ ਆਗੂ ਨੂੰ 14 ਲੱਖ ਰੁਪਏ ਜੁਰਮਾਨਾ ਵੀ ਲਾਇਆ ਹੈ। ਅਦਾਲਤ ਨੇ ਡੁੰਗਰਪੁਰ ’ਚ ਇੱਕ ਘਰ ਨੂੰ ਜਬਰੀ ਖਾਲੀ ਕਰਵਾਉਣ, ਲੁੱਟਮਾਰ ਕਰਨ ਤੇ ਘਰ ਨੂੰ ਢਾਹੁਣ ਦੇ ਕੇਸ ’ਚ ਲੰਘੇ ਦਿਨ ਆਜ਼ਮ ਖ਼ਾਨ ਨੂੰ ਦੋਸ਼ੀ ਕਰਾਰ ਦਿੱਤਾ ਸੀ। ਇਸ ਕੇਸ ’ਚ ਆਜ਼ਮ ਖਾਨ ’ਤੇ ਸਾਜ਼ਿਸ਼ ਘੜਨ ਦਾ ਦੋਸ਼ ਹੈ। ਸੀਨੀਅਰ ਸਰਕਾਰੀ ਵਕੀਲ ਸ਼ਿਵ ਪ੍ਰਕਾਸ਼ ਪਾਂਡੇ ਅਤੇ ਸਰਕਾਰੀ ਅਧਿਕਾਰੀ ਰਾਕੇਸ਼ ਮੌਰਿਆ ਨੇ ਕਿਹਾ ਕਿ ਪੀੜਤ ਅਬਰਾਰ ਦੀ ਸ਼ਿਕਾਇਤ ’ਤੇ ਇਹ ਕੇਸ ਥਾਣਾ ਗੰਜ ’ਚ ਦਰਜ ਕੀਤਾ ਗਿਆ ਸੀ। -ਪੀਟੀਆਈ

Advertisement

Advertisement