ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਨਿੱਜੀ ਹਸਪਤਾਲਾਂ ਵਿੱਚ ਆਯੁੂਸ਼ਮਾਨ ਸਕੀਮ ਠੱਪ

08:40 AM Sep 11, 2024 IST

ਮਹਿੰਦਰ ਸਿੰਘ ਰੱਤੀਆਂ
ਮੋਗਾ, 10 ਸਤੰਬਰ
ਸੂਬਾ ਸਰਕਾਰ ਵੱਲੋਂ ਆਯੂਸ਼ਮਾਨ ਭਾਰਤ-ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਨਿੱਜੀ ਹਸਪਤਾਲਾਂ ਨੂੰ ਇਸ ਵਰ੍ਹੇ ਫ਼ਰਵਰੀ ਮਹੀਨੇ ਤੋਂ ਬਾਅਦ ਅਦਾਇਗੀ ਨਾ ਕੀਤੇ ਜਾਣ ਕਾਰਨ ਇਹ ਸਕੀਮ ਲਗਪਗ ਠੱਪ ਹੋ ਗਈ ਹੈ। ਇਸ ਯੋਜਨਾ ਤਹਿਤ ਸੂਬਾ ਭਰ ਦੇ ਸੂਚੀਬੱਧ ਨਿੱਜੀ ਹਸਪਤਾਲਾਂ ਦੀ ਇਹ ਅਦਾਇਗੀ ਕਰੀਬ 600 ਕਰੋੜ ਰੁਪਏ ਦੱਸੀ ਜਾਂਦੀ ਹੈ। ਪੰਜਾਬ ਸਿਹਤ ਨਿਗਮ ਦੇ ਡਿਪਟੀ ਮੈਡੀਕਲ ਕਮਿਸ਼ਨਰ (ਡੀਐੱਮਸੀ) ਡਾ. ਰਾਜੇਸ਼ ਮਿੱਤਲ ਅਤੇ ਯੋਜਨਾ ਦੇ ਕੋਆਰਡੀਨੇਟਰ ਇੰਜ. ਰਵਿੰਦਰ ਰਾਵਤ ਨੇ ਕਿਹਾ ਕਿ ਇਸ ਯੋਜਨਾ ਤਹਿਤ ਸੂਚੀਬੱਧ ਨਿੱਜੀ ਹਸਪਤਾਲਾਂ ਵੱਲੋਂ ਅਦਾਇਗੀ ਲਈ ਸਿੱਧੇ ਸਰਕਾਰ ਨੂੰ ਬਿੱਲ ਭੇਜੇ ਜਾਂਦੇ ਹਨ। ਆਯੂਸ਼ਮਾਨ ਭਾਰਤ ਸਿਹਤ ਬੀਮਾ ਯੋਜਨਾ ਤਹਿਤ ਨਿੱਜੀ ਹਸਪਤਾਲਾਂ ਵੱਲੋਂ ਮਰੀਜ਼ਾਂ ਦਾ ਇਲਾਜ ਕਰਨ ਤੋਂ ਹੱਥ ਖੜ੍ਹੇ ਕਰ ਦਿੱਤੇ ਹਨ। ਸੂਬਾ ਭਰ ਵਿੱਚ ਵੱਖ-ਵੱਖ ਬਿਮਾਰੀਆਂ ਤੋਂ ਪੀੜਤ ਮਰੀਜ਼ ਜੋ ਇਸ ਯੋਜਨਾ ਤਹਿਤ ਇਲਾਜ ਕਰਵਾ ਰਹੇ ਸਨ, ਦਾ ਇਲਾਜ ਰੁਕ ਗਿਆ ਹੈ ਜਾਂ ਮਰੀਜ਼ਾਂ ਨੂੰ ਪੈਸੇ ਆਪਣੀ ਜੇਬ ਵਿੱਚੋਂ ਦੇਣੇ ਪੈ ਰਹੇ ਹਨ। ਯੋਜਨਾ ਤਹਿਤ ਮਰੀਜ਼ ਸਰਕਾਰੀ ਹਸਪਤਾਲਾਂ ਤੋਂ ਇਲਾਵਾ ਸਕੀਮ ਤਹਿਤ ਸੂਚੀਬੱਧ ਨਿੱਜੀ ਹਸਪਤਾਲਾਂ ਜਿਨ੍ਹਾਂ ਦੀ ਸੂਬੇ ਵਿਚ ਕਰੀਬ ਹਜ਼ਾਰ ਦੇ ਕਰੀਬ ਗਿਣਤੀ ਹੈ ਤੋਂ ਪਰਿਵਾਰ ਦਾ 5 ਲੱਖ ਰੁਪਏ ਤੱਕ ਦਾ ਇਲਾਜ ਕਰਵਾ ਸਕਦੇ ਹਨ। ਸਰਕਾਰੀ ਹਸਪਤਾਲਾਂ ਵਿੱਚ ਸਿਹਤ ਸਹੂਲਤਾਂ ਦੀ ਘਾਟ ਕਾਰਨ ਮਰੀਜ਼ਾਂ ਵੱਲੋਂ ਨਿੱਜੀ ਹਸਪਤਾਲਾਂ ਨੂੰ ਤਰਜੀਹ ਦਿੱਤੀ ਜਾਂਦੀ ਹੈ। ਲੋਕਾਂ ਵਿੱਚ ਚਰਚਾ ਹੈ ਕਿ ਇਹ ਸਕੀਮ ਸੂਬੇ ਵਿੱਚ ਬੰਦ ਹੋ ਗਈ ਹੈ। ਸਿਹਤ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਇਸ ਯੋਜਨਾ ਨਾਲ ਸੂਬੇ ਵਿੱਚ ਲੱਖਾਂ ਦੀ ਗਿਣਤੀ ਵਿਚ ਪਰਿਵਾਰ ਜੁੜੇ ਹੋਏ ਹਨ। ਨਿੱਜੀ ਹਸਪਤਾਲ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਫਿਲਹਾਲ ਨਿੱਜੀ ਹਸਪਤਾਲਾਂ ਵਿੱਚ ਇਸ ਸਕੀਮ ਰਾਹੀਂ ਇਲਾਜ ਰੁਕਿਆ ਹੋਇਆ ਹੈ ਪਰ ਉਹ ਨਹੀਂ ਚਾਹੁੰਦੇ ਕਿ ਮਰੀਜ਼ ਪ੍ਰੇਸ਼ਾਨ ਹੋਣ। ਇਸ ਲਈ ਸਰਕਾਰ ਨੂੰ ਬਕਾਇਆ ਰਕਮ ਛੇਤੀ ਤੋਂ ਛੇਤੀ ਮੁਹੱਈਆ ਕਰਵਾਉਣੀ ਚਾਹੀਦੀ ਹੈ। ਇਸ ਸਬੰਧੀ ਜ਼ਿਲ੍ਹਾ ਨੋਡਲ ਅਧਿਕਾਰੀ ਡਾਕਟਰ ਰਾਜੇਸ਼ ਮਿੱਤਲ ਨੇ ਅਦਾਇਗੀ ਰੁਕਣ ਦੀ ਪੁਸ਼ਟੀ ਕੀਤੀ ਹੈ।

Advertisement

ਸਿਹਤ ਮੰਤਰੀ ਵੱਲੋਂ ਬਕਾਇਆ ਰਕਮ ਜਾਰੀ ਕਰਨ ਦਾ ਭਰੋਸਾ

ਪ੍ਰਾਈਵੇਟ ਹਸਪਤਾਲ ਐਂਡ ਨਰਸਿੰਗ ਐਸੋਸੀਏਸ਼ਨ (ਪੀਐਚਐੱਨਏ) ਆਗੂਆਂ ਨੇ ਸੂਬੇ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੇ ਧਿਆਨ ਵਿਚ ਵੀ ਇਹ ਮਾਮਲਾ ਲਿਆ ਕੇ ਉਨ੍ਹਾਂ ਦੀ ਕਰੀਬ 600 ਕਰੋੜ ਰੁਪਏ ਦੀ ਰੁਕੀ ਅਦਾਇਗੀ ਜਾਰੀ ਕਰਨ ਦੀ ਮੰਗ ਕੀਤੀ ਹੈ। ਸਿਹਤ ਮੰਤਰੀ ਨੇ ਵਫ਼ਦ ਨੂੰ ਫੰਡਾਂ ਵਿੱਚ ਕੁਝ ਦੇਰੀ ਹੋਣ ਦੀ ਗੱਲ ਆਖਦਿਆਂ ਜਲਦੀ ਹੀ ਇਹ ਬਕਾਇਆ ਰਕਮ ਜਾਰੀ ਕਰਨ ਦਾ ਭਰੋਸਾ ਦਿੱਤਾ ਹੈ।

Advertisement
Advertisement