ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮੁਹਾਲੀ ਦੀ ਆਯੂਸ਼ੀ ਜੱਜ ਬਣੀ; ਡਿਪਟੀ ਮੇਅਰ ਵੱਲੋਂ ਸਨਮਾਨ

07:16 AM Oct 22, 2024 IST
ਆਯੂਸ਼ੀ ਦਾ ਸਨਮਾਨ ਕਰਦੇ ਹੋਏ ਡਿਪਟੀ ਮੇਅਰ ਕੁਲਜੀਤ ਬੇਦੀ ਤੇ ਹੋਰ ਪਤਵੰਤੇ। -ਫੋਟੋ: ਸੋਢੀ

ਪੱਤਰ ਪ੍ਰੇਰਕ
ਐੱਸਏਐੱਸ ਨਗਰ (ਮੁਹਾਲੀ), 21 ਅਕਤੂਬਰ
ਇੱਥੋਂ ਦੇ ਆਈਵਰੀ ਟਾਵਰ ਸੈਕਟਰ-70 ਦੀ ਵਸਨੀਕ ਆਯੂਸ਼ੀ ਦੇ ਜੱਜ ਬਣਨ ਨਾਲ ਮੁਹਾਲੀ ਵਿੱਚ ਖ਼ੁਸ਼ੀ ਦੀ ਲਹਿਰ ਹੈ। ਸੈਕਟਰ-70 ਵਿਖੇ ਮੁਹਾਲੀ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਅਤੇ ਹੋਰਨਾਂ ਪਤਵੰਤਿਆਂ ਨੇ ਆਯੂਸ਼ੀ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਸਨਮਾਨਿਆ। ਡਿਪਟੀ ਮੇਅਰ ਕੁਲਜੀਤ ਬੇਦੀ ਨੇ ਕਿਹਾ ਕਿ ਬਹੁਤ ਸਖ਼ਤ ਮਿਹਨਤ ਤੋਂ ਬਾਅਦ ਆਯੂਸ਼ੀ ਨੇ ਇਹ ਮੁਕਾਮ ਹਾਸਲ ਕੀਤਾ ਹੈ। ਵੱਡੀ ਗੱਲ ਇਹ ਹੈ ਕਿ ਆਯੂਸ਼ੀ ਦੇ ਮਾਤਾ ਨੇ ਉਸ ਨੂੰ ਜੱਜ ਬਣਾਉਣ ਲਈ ਉਸ ਤੋਂ ਵੀ ਵੱਧ ਮਿਹਨਤ ਕੀਤੀ ਹੈ। ਆਯੂਸ਼ੀ ਦੇ ਪਿਤਾ ਕ੍ਰਿਸ਼ਨ ਅਰੋੜਾ ਦਾ 2013 ਵਿੱਚ ਦੇਹਾਂਤ ਹੋ ਗਿਆ ਸੀ। ਪਤਵੰਤਿਆਂ ਨੇ ਆਯੂਸ਼ੀ ਦੇ ਨਾਲ ਉਨ੍ਹਾਂ ਦੀ ਮਾਤਾ ਅਨੁਪਮਾ ਸ਼ਰਮਾ ਦਾ ਵੀ ਸਨਮਾਨ ਕੀਤਾ। ਬੇਦੀ ਨੇ ਕਿਹਾ ਕਿ ਅੱਜ ਉਨ੍ਹਾਂ ਨੂੰ ਆਯੂਸ਼ੀ ਅਤੇ ਉਨ੍ਹਾਂ ਦੀ ਮਾਤਾ ਦਾ ਸਨਮਾਨ ਕਰਕੇ ਬਹੁਤ ਸਕੂਨ ਮਿਲਿਆ ਹੈ। ਉਨ੍ਹਾਂ ਕਿਹਾ ਕਿ ਨਵੀਂ ਪੀੜ੍ਹੀ ਵੱਲੋਂ ਜੁਡੀਸ਼ਰੀ ਦੇ ਖੇਤਰ ਨੂੰ ਚੁਣਨ ਨਾਲ ਲੋਕਾਂ ਨੂੰ ਇਨਸਾਫ਼ ਦੀ ਉਮੀਦ ਜਾਗੀ ਹੈ ਕਿਉਂਕਿ ਅੱਜ ਜੁਡੀਸ਼ਰੀ ’ਤੇ ਖੜੇ ਹੋ ਰਹੇ ਸਵਾਲ ਅਜਿਹੇ ਨੌਜਵਾਨਾਂ ਦੇ ਜੱਜ ਬਣਨ ਨਾਲ ਖ਼ਤਮ ਹੋਣਗੇ। ਉਨ੍ਹਾਂ ਆਸ ਪ੍ਰਗਟ ਕੀਤੀ ਕਿ ਆਯੂਸ਼ੀ ਜੱਜ ਦੀ ਕੁਰਸੀ ’ਤੇ ਬੈਠ ਕੇ ਲੋਕਾਂ ਨੂੰ ਇਨਸਾਫ਼ ਦੇਣਗੇ। ਇਸ ਮੌਕੇ ਕੌਂਸਲਰ ਪ੍ਰਮੋਦ ਮਿੱਤਰਾ, ਗੁਰਦੇਵ ਸਿੰਘ ਚੌਹਾਨ, ਆਈਵਰੀ ਟਾਵਰ ਦੇ ਪ੍ਰਧਾਨ ਡਾ. ਸਤਵਿੰਦਰ ਸਿੰਘ ਮਰਵਾਹਾ, ਜਨਰਲ ਸਕੱਤਰ ਦੀਪਕ ਜਸਵਾਲ, ਰੈਜ਼ੀਡੈਂਟ ਵੈੱਲਫੇਅਰ ਐਸੋਸੀਏਸ਼ਨ ਐਮਆਈਜੀ ਇੰਡੀਪੈਂਡੈਂਟ ਦੇ ਪ੍ਰਧਾਨ ਵਿਪਨਜੀਤ ਸਿੰਘ, ਆਯੂਸ਼ੀ ਦਾ ਭਰਾ ਉਤਕਰਸ਼ ਅਰੋੜਾ, ਗੋਪਾਲ ਕ੍ਰਿਸ਼ਨ ਸ਼ਰਮਾ, ਮਹਾਦੇਵ ਸਿੰਘ, ਬਲਰਾਜ ਸਿੰਘ ਗਿੱਲ ਅਤੇ ਹਰਬੰਸ ਸਿੰਘ ਹਾਜ਼ਰ ਸਨ।

Advertisement

Advertisement