For the best experience, open
https://m.punjabitribuneonline.com
on your mobile browser.
Advertisement

ਅਯੁੱਧਿਆ: ਰਾਮ ਪਥ ’ਤੇ ਪਾਣੀ ਭਰਿਆ; ਛੇ ਅਧਿਕਾਰੀ ਮੁਅੱਤਲ

07:34 AM Jun 30, 2024 IST
ਅਯੁੱਧਿਆ  ਰਾਮ ਪਥ ’ਤੇ ਪਾਣੀ ਭਰਿਆ  ਛੇ ਅਧਿਕਾਰੀ ਮੁਅੱਤਲ
ਅਯੁੱਧਿਆ ’ਚ ਮੀਂਹ ਦੇ ਪਾਣੀ ਨਾਲ ਭਰੇ ਧਰਮ ਪਥ ਤੋਂ ਲੰਘਦੇ ਹੋਏ ਲੋਕ। -ਫੋਟੋ: ਪੀਟੀਆਈ
Advertisement

ਅਯੁੱਧਿਆ, 29 ਜੂਨ
ਉੱਤਰ ਪ੍ਰਦੇਸ਼ ਸਰਕਾਰ ਨੇ ਰਾਮ ਪਥ ’ਤੇ ਪਾਣੀ ਭਰਨ ਤੇ ਸੜਕਾਂ ਧਸਣ ਤੋਂ ਬਾਅਦ ਛੇ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ। ਅਯੁੱਧਿਆ ਵਿੱਚ ਨਵੇਂ ਬਣੇ ਰਾਮ ਮਾਰਗ ਦੇ ਕਈ ਹਿੱਸਿਆਂ ਦੀਆਂ ਗੁਫਾਵਾਂ ਅਤੇ ਸੜਕਾਂ ’ਤੇ ਪਾਣੀ ਭਰ ਗਿਆ ਤੇ ਲੋਕਾਂ ਨੂੰ ਖਾਸੀ ਪ੍ਰੇਸ਼ਾਨੀ ਹੋਈ। ਜਾਣਕਾਰੀ ਅਨੁਸਾਰ 23 ਅਤੇ 25 ਜੂਨ ਨੂੰ ਭਾਰੀ ਮੀਂਹ ਪੈਣ ਤੋਂ ਬਾਅਦ ਰਾਮ ਪਥ ਨਾਲ ਲੱਗਦੀਆਂ ਸੜਕਾਂ ਅਤੇ ਗਲੀਆਂ ਵਿੱਚ ਪਾਣੀ ਭਰ ਗਿਆ ਤੇ ਸੜਕ ਨਾਲ ਲੱਗਦੇ ਘਰ ਵੀ ਪਾਣੀ ਵਿੱਚ ਡੁੱਬ ਗਏ। ਇਹ ਵੀ ਪਤਾ ਲੱਗਿਆ ਹੈ ਕਿ 14 ਕਿਲੋਮੀਟਰ ਸੜਕ ਦਾ ਹਿੱਸਾ ਦਰਜਨ ਤੋਂ ਵੱਧ ਥਾਵਾਂ ’ਤੇ ਧਸ ਗਿਆ ਜਿਸ ਤੋਂ ਬਾਅਦ ਸੂਬਾ ਸਰਕਾਰ ਨੇ ਕਾਰਵਾਈ ਕਰਦਿਆਂ ਛੇ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਜਿਨ੍ਹਾਂ ਵਿਚ ਲੋਕ ਨਿਰਮਾਣ ਵਿਭਾਗ (ਪੀਡਬਲਿਊਡੀ) ਦੇ ਕਾਰਜਕਾਰੀ ਇੰਜਨੀਅਰ ਧਰੁਵ ਅਗਰਵਾਲ, ਸਹਾਇਕ ਇੰਜਨੀਅਰ ਅਨੁਜ ਦੇਸ਼ਵਾਲ, ਜੂਨੀਅਰ ਇੰਜਨੀਅਰ ਪ੍ਰਭਾਤ ਪਾਂਡੇ ਅਤੇ ਜਨ ਸਿਹਤ ਵਿਭਾਗ ਦੇ ਕਾਰਜਕਾਰੀ ਇੰਜਨੀਅਰ ਆਨੰਦ ਕੁਮਾਰ ਦੂਬੇ, ਸਹਾਇਕ ਇੰਜਨੀਅਰ ਰਾਜਿੰਦਰ ਕੁਮਾਰ ਯਾਦਵ ਅਤੇ ਮੁਹੰਮਦ ਸ਼ਾਮਲ ਹਨ। ਵਿਸ਼ੇਸ਼ ਸਕੱਤਰ ਵਿਨੋਦ ਕੁਮਾਰ ਦੇ ਹੁਕਮਾਂ ’ਤੇ ਅਗਰਵਾਲ ਅਤੇ ਦੇਸ਼ਵਾਲ ਨੂੰ ਬੀਤੇ ਦਿਨੀਂ ਮੁਅੱਤਲ ਕਰ ਦਿੱਤਾ ਗਿਆ ਸੀ। ਉੱਤਰ ਪ੍ਰਦੇਸ਼ ਜਲ ਨਿਗਮ ਦੇ ਮੈਨੇਜਿੰਗ ਡਾਇਰੈਕਟਰ ਰਾਕੇਸ਼ ਕੁਮਾਰ ਮਿਸ਼ਰਾ ਨੇ ਇੰਜਨੀਅਰਾਂ ਦੀ ਮੁਅੱਤਲੀ ਦੇ ਹੁਕਮ ਜਾਰੀ ਕੀਤੇ ਹਨ। ਸੂਬਾ ਸਰਕਾਰ ਨੇ ਇਸ ਮਾਮਲੇ ਵਿੱਚ ਅਹਿਮਦਾਬਾਦ ਦੇ ਠੇਕੇਦਾਰ ਭੁਵਾਨ ਇੰਫਰਾਕਾਮ ਪ੍ਰਾਈਵੇਟ ਲਿਮਟਿਡ ਨੂੰ ਵੀ ਨੋਟਿਸ ਜਾਰੀ ਕੀਤਾ ਹੈ। -ਪੀਟੀਆਈ

Advertisement

Advertisement
Author Image

sukhwinder singh

View all posts

Advertisement
Advertisement
×