ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਅਯੁੱਧਿਆ: ਰਾਸ਼ਟਰਪਤੀ ਮੁਰਮੂ ਨੇ ਰਾਮ ਲੱਲਾ ਦੇ ਕੀਤੇ ਦਰਸ਼ਨ

07:24 AM May 02, 2024 IST
ਅਯੁੱਧਿਆ ਦੇ ਰਾਮ ਮੰਦਰ ’ਚ ਪ੍ਰਾਰਥਨਾ ਕਰਦੀ ਹੋਈ ਰਾਸ਼ਟਰਪਤੀ ਦਰੋਪਦੀ ਮੁਰਮੂ। -ਫੋਟੋ: ਪੀਟੀਆਈ

ਅਯੁੱਧਿਆ, 1 ਮਈ
ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਇਥੇ ਰਾਮ ਲੱਲਾ ਦੇ ਦਰਸ਼ਨ ਕੀਤੇ ਅਤੇ ਆਰਤੀ ਕੀਤੀ। ਰਾਸ਼ਟਰਪਤੀ ਦੇ ਦਫ਼ਤਰ ਵੱਲੋਂ ‘ਐਕਸ’ ’ਤੇ ਸਾਂਝੇ ਕੀਤੇ ਗਏ ਵੀਡੀਓ ’ਚ ਮੁਰਮੂ ਮੰਤਰਾਂ ਦੇ ਉਚਾਰਨ ਵਿਚਕਾਰ ਭਗਵਾਨ ਰਾਮ ਦੀ ਮੂਰਤੀ ਅੱਗੇ ਨਤਮਸਤਕ ਹੁੰਦੇ ਦਿਖਾਈ ਦੇ ਰਹੇ ਹਨ। ਸ਼ਾਮ ਨੂੰ ਮੰਦਰ ਪਹੁੰਚਣ ਤੋਂ ਪਹਿਲਾਂ ਮੁਰਮੂ ਨੇ ਸਰਯੂ ਨਦੀ ’ਤੇ ਹੋਈ ਆਰਤੀ ’ਚ ਹਿੱਸਾ ਲਿਆ ਅਤੇ ਹਨੂੰਮਾਨਗੜ੍ਹੀ ਮੰਦਰ ’ਚ ਪੂਜਾ ਕੀਤੀ। ਰਾਸ਼ਟਰਪਤੀ ਨੂੰ ਸਰਯੂ ਨਦੀ ਦੀ ਆਰਤੀ ਦੌਰਾਨ ਫੁੱਲਾਂ ਦਾ ਹਾਰ ਚੜ੍ਹਾਉਂਦੇ ਵੀ ਦੇਖਿਆ ਗਿਆ। ਸੋਸ਼ਲ ਮੀਡੀਆ ਪਲੈਟਫਾਰਮ ’ਤੇ ਇਕ ਪੋਸਟ ’ਚ ਲਿਖਿਆ ਗਿਆ,‘‘ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਅਯੁੱਧਿਆ ’ਚ ਸ੍ਰੀ ਹਨੂੰਮਾਨਗੜ੍ਹੀ ਮੰਦਰ ਦੇ ਦਰਸ਼ਨ ਕੀਤੇ ਅਤੇ ਪੂਜਾ ਕੀਤੀ।’’ ਇਸ ਤੋਂ ਪਹਿਲਾਂ ਦਿਨ ਵੇਲੇ ਰਾਸ਼ਟਰਪਤੀ ਦਾ ਅਯੁੱਧਿਆ ਹਵਾਈ ਅੱਡੇ ਉਪਰ ਪੁੱਜਣ ’ਤੇ ਉੱਤਰ ਪ੍ਰਦੇਸ਼ ਦੀ ਰਾਜਪਾਲ ਆਨੰਦੀਬੇਨ ਪਟੇਲ ਨੇ ਉਨ੍ਹਾਂ ਦਾ ਸਵਾਗਤ ਕੀਤਾ। ਰਾਮ ਮੰਦਰ ਦੇ 22 ਜਨਵਰੀ ਨੂੰ ਪ੍ਰਾਣ ਪ੍ਰਤਿਸ਼ਠਾ ਮਗਰੋਂ ਮੁਰਮੂ ਦਾ ਇਹ ਅਯੁੱਧਿਆ ਦਾ ਪਹਿਲਾ ਦੌਰਾ ਹੈ। -ਪੀਟੀਆਈ

Advertisement

Advertisement