ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਅਯੁੱਧਿਆ: ਰਾਮ ਪੱਥ ਅਤੇ ਭਗਤੀ ਪੱਥ ਤੋਂ ਲੱਖਾਂ ਰੁਪਏ ਦੀਆਂ ਲਾਈਟਾਂ ਚੋਰੀ

07:13 PM Aug 14, 2024 IST

ਅਯੁੱਧਿਆ, 14 ਅਗਸਤ
ਅਯੁੱਧਿਆ ਦੇ ਸਖ਼ਤ ਸੁਰੱਖਿਆ ਪ੍ਰਬੰਧਾਂ ਵਾਲੇ ਖੇਤਰ ਰਾਮ ਪੱਥ ਅਤੇ ਭਗਤੀ ਪੱਥ ਤੋਂ 50 ਲੱਖ ਰੁਪਏ ਤੋਂ ਵੱਧ ਦੀ ਕੀਮਤ ਦੀਆਂ ਲਾਈਟਾਂ ਅਤੇ ਬਾਂਸ ਚੋਰੀ ਹੋ ਗਏ ਹਨ। ਇਹ ਜਾਣਕਾਰੀ ਦਿੰਦਿਆਂ ਪੁਲੀਸ ਨੇ ਬੁੱਧਵਾਰ ਨੂੰ ਦੱਸਿਆ 36 ਪ੍ਰਾਜੈਕਟਰ ਲਾਈਟਾਂ ਅਤੇ 3800 ਦੇ ਕਰੀਬ ਬਾਂਸ ਚੋਰੀ ਹੋਏ ਸਨ। ਲਾਈਟਾਂ ਲਗਾਉਣ ਵਾਲੀ ਕੰਪਨੀ ਯਸ਼ ਇੰਟਰਪ੍ਰਾਈਜ਼ਿਜ਼ ਅਤੇ ਕ੍ਰਿਸ਼ਨਾ ਆਟੋਮੋਬਾਈਲਜ਼ ਦੀ ਸ਼ਿਕਾਇਤ ’ਤੇ 9 ਅਗਸਤ ਨੂੰ ਰਾਮ ਜਨਮ ਭੂਮੀ ਪੁਲੀਸ ਸਟੇਸ਼ਨ ਵਿੱਚ ਇਸ ਸਬੰਧੀ ਕੇਸ ਦਰਜ ਕੀਤਾ ਗਿਆ ਸੀ।  -ਪੀਟੀਆਈ

Advertisement

Advertisement
Advertisement