For the best experience, open
https://m.punjabitribuneonline.com
on your mobile browser.
Advertisement

ਅਯੁੱਧਿਆ: ਸਪਾ ਸੰਸਦ ਮੈਂਬਰ ਦੇ ਪੁੱਤ ਖ਼ਿਲਾਫ਼ ਕੁੱਟਮਾਰ ਦਾ ਕੇਸ ਦਰਜ

07:18 AM Sep 23, 2024 IST
ਅਯੁੱਧਿਆ  ਸਪਾ ਸੰਸਦ ਮੈਂਬਰ ਦੇ ਪੁੱਤ ਖ਼ਿਲਾਫ਼ ਕੁੱਟਮਾਰ ਦਾ ਕੇਸ ਦਰਜ
Advertisement

ਅਯੁੱਧਿਆ: ਉੱਤਰ ਪ੍ਰਦੇਸ਼ ਦੇ ਫੈਜ਼ਾਬਾਦ ਤੋਂ ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ਅਵਧੇਸ਼ ਪ੍ਰਸਾਦ ਦੇ ਪੁੱਤਰ ਅਜੀਤ ਪ੍ਰਸਾਦ ਖ਼ਿਲਾਫ਼ ਅਗਵਾ, ਧਮਕੀ ਦੇਣ ਤੇ ਕੁੱਟਮਾਰ ਦੇ ਦੋਸ਼ਾਂ ਹੇਠ ਕੇਸ ਦਰਜ ਕੀਤਾ ਗਿਆ ਹੈ। ਸਪਾ ਸੰਸਦ ਮੈਂਬਰ ਨੇ ਦੋਸ਼ਾਂ ਨੂੰ ਸਿਆਸਤ ਤੋਂ ਪ੍ਰੇਰਿਤ ਦਸਦਿਆਂ ਕਿਹਾ ਕਿ ਉਨ੍ਹਾਂ ਦਾ ਪੁੱਤਰ ਮਿਲਕੀਪੁਰ ਵਿਧਾਨ ਸਭਾ ਸੀਟ ’ਤੇ ਹੋਣ ਵਾਲੀ ਉਪ ਚੋਣ ਲਈ ਪਾਰਟੀ ਉਮੀਦਵਾਰ ਹੈ। ਪੁਲੀਸ ਅਨੁਸਾਰ ਬੀਤੇ ਦਿਨ ਇੱਥੇ ਕੋਤਵਾਲੀ ਸ਼ਹਿਰ ਥਾਣੇ ’ਚ ਰਵੀ ਤਿਵਾੜੀ ਨਾਂ ਦੇ ਵਿਅਕਤੀ ਨੇ ਐੱਫਆਈਆਰ ਦਰਜ ਕਰਵਾਈ ਹੈ। ਪੁਲੀਸ ਨੇ ਦੱਸਿਆ ਕਿ ਇਹ ਕਥਿਤ ਘਟਨਾ ਲੰਘੀ ਦੁਪਹਿਰ ਫੈਜ਼ਾਬਾਦ ਸ਼ਹਿਰ ’ਚ ਸਟੇਟ ਬੈਂਕ ਮੁੱਖ ਬ੍ਰਾਂਚ ਚੌਕ ਨੇੜੇ ਇੱਕ ਜ਼ਮੀਨ ਦੇ ਸੌਦੇ ’ਚ ਕਮਿਸ਼ਨ ਨੂੰ ਲੈ ਕੇ ਹੋਏ ਵਿਵਾਦ ਮਗਰੋਂ ਵਾਪਰੀ। ਉਨ੍ਹਾਂ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। -ਪੀਟੀਆਈ

Advertisement

Advertisement
Advertisement
Author Image

Advertisement