For the best experience, open
https://m.punjabitribuneonline.com
on your mobile browser.
Advertisement

ਸੁਨਿਆਰੇ ਦੀ ਦੁਕਾਨ ’ਚੋਂ ਚੋਰੀ ਕਰਨ ਆਇਆ ਮਸ਼ਕੂਕ ਕਾਬੂ

07:06 AM Sep 27, 2024 IST
ਸੁਨਿਆਰੇ ਦੀ ਦੁਕਾਨ ’ਚੋਂ ਚੋਰੀ ਕਰਨ ਆਇਆ ਮਸ਼ਕੂਕ ਕਾਬੂ
Advertisement

ਪੱਤਰ ਪ੍ਰੇਰਕ
ਪੰਚਕੂਲਾ, 26 ਸਤੰਬਰ
ਬੀਤੀ ਰਾਤ ਪਿੰਜੋਰ ਦੇ ਸੋਢੀ ਜਵੈਲਰ ਦੇ ਸ਼ੋਅ ਰੂਮ ਵਿੱਚ ਚੋਰੀ ਕਰਨ ਆਏ ਦੋ ਨੌਜਵਾਨਾਂ ਵਿੱਚੋਂ ਇੱਕ ਨੂੰ ਲੋਕਾਂ ਨੇ ਫੜ੍ਹ ਲਿਆ ਅਤੇ ਦੂਜਾ ਰਿਵਾਲਵਰ ਵਿਖਾ ਕੇ ਮੌਕੇ ਤੋਂ ਫਰਾਰ ਹੋ ਗਿਆ। ਇਹ ਚੋਰ ਆਪਣੇ ਨਾਲ ਕਟਰ ਵੀ ਲੈ ਕੇ ਆਏ ਸਨ ਅਤੇ ਇਹਨਾਂ ਨੇ ਸੀਸੀਟੀਵੀ ਕੈਮਰਿਆਂ ਨੂੰ ਬੰਦ ਕਰ ਦਿੱਤਾ ਸੀ। ਇਸ ਚੋਰੀ ਬਾਰੇ ਜਦੋਂ ਦੁਕਾਨਦਾਰ ਨੂੰ ਕਿਸੇ ਦਾ ਫੋਨ ਗਿਆ ਤਾਂ ਉਹ ਆਪਣੀ ਦੁਕਾਨ ’ਤੇ ਆਇਆ। ਉਸ ਨੂੰ ਦੇਖ ਕੇ ਇੱਕ ਚੋਰ ਨੇ ਉਪਰਲੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ ਅਤੇ ਲੋਕਾਂ ਨੇ ਉਸ ਨੂੰ ਫੜ ਲਿਆ। ਇਸ ਦੌਰਾਨ ਦੂਜਾ ਚੋਰ ਰਿਵਾਲਵਰ ਵਿਖਾ ਕੇ ਮੌਕੇ ਤੋਂ ਫਰਾਰ ਹੋ ਗਿਆ। ਦੁਕਾਨਦਾਰ ਵੱਲੋਂ ਇਹ ਘਟਨਾ ਰਾਤ ਦੇ 2 ਵਜੇ ਦੀ ਦੱਸੀ ਜਾ ਰਹੀ ਹੈ। ਦੁਕਾਨ ਦੇ ਮਾਲਕ ਨੇ ਤੁਰੰਤ ਪੁਲੀਸ ਨੂੰ ਫੋਨ ਕੀਤਾ ਅਤੇ ਪੁਲੀਸ ਨੇ ਆ ਕੇ ਮੌਕਾ ਵੇਖਿਆ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।

Advertisement

Advertisement
Advertisement
Author Image

joginder kumar

View all posts

Advertisement