ਤੰਬਾਕੂ ਦੇ ਮਾੜੇ ਪ੍ਰਭਾਵ ਬਾਰੇ ਜਾਗਰੂਕਤਾ ਸੈਮੀਨਾਰ
ਕੇ.ਕੇ ਬਾਂਸਲ
ਰਤੀਆ, 5 ਸਤੰਬਰ
ਇੱਥੋਂ ਦੇ ਸਰਕਾਰੀ ਪੋਸਟ ਗ੍ਰੈਜੂਏਟ ਮਹਿਲਾ ਕਾਲਜ ਰਤੀਆ ਵਿੱਚ ਤੰਬਾਕੂ ਦੇ ਮਾੜੇ ਪ੍ਰਭਾਵ ਬਾਰੇ ਇੱਕ ਸੈਮੀਨਾਰ ਕਰਵਾਇਆ ਗਿਆ। ਇਹ ਪ੍ਰੋਗਰਾਮ ਪ੍ਰਿੰਸੀਪਲ ਡਾ. ਰਵਿੰਦਰ ਪੁਰੀ ਦੀ ਪ੍ਰਧਾਨਗੀ ਅਤੇ ਪ੍ਰੋ. ਪਰਮਜੀਤ ਸੰਧਾ ਦੀ ਸਰਪ੍ਰਸਤੀ ਹੇਠ ਕਰਵਾਇਆ ਗਿਆ। ਇਸ ਦੌਰਾਨ ਲੋਕ ਸੰਪਰਕ ਡਾ. ਸੁਰਿੰਦਰ ਸ਼ਰਮਾ ਨੇ ਦੱਸਿਆ ਕਿ ਪ੍ਰੋ. ਪਰਮਜੀਤ ਸੰਧਾ ਨੇ ਆਪਣੇ ਭਾਸ਼ਣ ਵਿਚ ਵਿਦਿਆਰਥੀਆਂ ਨੂੰ ਸਿਗਰਟ ਪੀਣ ਨਾਲ ਹੋਣ ਵਾਲੇ ਸਰੀਰਕ ਅਤੇ ਮਾਨਸਿਕ ਨੁਕਸਾਨ ਬਾਰੇ ਦੱਸਿਆ ਅਤੇ ਵਿਦਿਆਰਥੀਆਂ ਨੂੰ ਸਮਾਜ ਅਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਪ੍ਰੇਰਿਤ ਕੀਤਾ ਕਿ ਲੋਕ ਨਾ ਪੀਣ ਤੇ ਸਮਾਜ ਨੂੰ ਇਸ ਦੇ ਮਾੜੇ ਪ੍ਰਭਾਵ ਬਾਰੇ ਜਾਗਰੂਕ ਕਰਨ ਲਈ ਸਹੁੰ ਵੀ ਚੁਕਾਈ ਗਈ। ਇਸ ਮੌਕੇ ਸਿਗਰਟ ਛੱਡਣ ਦੇ ਵਿਸ਼ੇ ’ਤੇ ਪੋਸਟਰ ਮੇਕਿੰਗ ਅਤੇ ਸਲੋਗਨ ਲਿਖਣ ਦਾ ਮੁਕਾਬਲਾ ਕਰਵਾਇਆ ਗਿਆ।
ਇਸ ਸਮਾਗਮ ਵਿੱਚ ਜੱਜਾਂ ਦੀ ਭੂਮਿਕਾ ਪ੍ਰੋ. ਪਰਮਜੀਤ ਸੰਧਾ, ਪ੍ਰੋ. ਜਸਬੀਰ, ਪ੍ਰੋ. ਮੰਜੂ ਨੇ ਨਿਭਾਈ, ਜਿਸ ਵਿੱਚ ਪਹਿਲਾ ਸਥਾਨ ਰੇਖਾ ਬੀ.ਏ ਪਹਿਲਾ ਸਾਲ, ਦੂਸਰਾ ਸਥਾਨ ਸੁਮਨਪ੍ਰੀਤ ਕੌਰ, ਤੀਸਰਾ ਸਥਾਨ ਸੀਮਰਜੀਤ ਕੌਰ ਬੀ.ਏ ਪਹਿਲਾ ਸਾਲ ਅਤੇ ਸਲੋਗਨ ਰਾਈਟਿੰਗ ਮੁਕਾਬਲਾ ਨਿਰਮਲਾ ਬੀ.ਏ ਪਹਿਲਾ ਸਾਲ, ਦੂਸਰਾ ਸਥਾਨ ਕਵਲਜੀਤ ਬੀਏ ਪਹਿਲਾ ਸਾਲ ਅਤੇ ਤੀਸਰਾ ਸਥਾਨ ਮਨੀਸ਼ਾ ਦੇਵੀ ਨੇ ਪ੍ਰਾਪਤ ਕੀਤਾ। ਇਸ ਮੌਕੇ ਸਮੂਹ ਵਿਦਿਆਰਥਣਾਂ ਹਾਜ਼ਰ ਸਨ।