ਨਸ਼ਾਮੁਕਤ ਪੰਜਾਬ ਅਭਿਆਨ ਤਹਿਤ ਜਾਗਰੂਕਤਾ ਰੈਲੀ
ਭਗਵਾਨ ਦਾਸ ਸੰਦਲ
ਦਸੂਹਾ, 18 ਦਸੰਬਰ
ਭਾਰਤੀ ਫ਼ੌਜ ਦੀ ਯੂਨਿਟ 18 ਐੱਫਏਡੀ ਅਤੇ ਪੰਜਾਬ ਪੁਲੀਸ ਵੱਲੋਂ ਵਿੱਢੇ ਨਸ਼ਾ ਮੁਕਤ ਪੰਜਾਬ ਅਭਿਆਨ ਤਹਿਤ ਕੱਢੀ ਜਾਗਰੂਕਤਾ ਰੈਲੀ ਵਿੱਚ ਸਕੂਲ ਆਫ਼ ਐਮੀਨੈਂਸ ਦਸੂਹਾ ਦੇ 200 ਐੱਨ.ਐੱਸ.ਐੱਸ. ਵਾਲੰਟੀਅਰਾਂ ਨੇ ਪ੍ਰੋਗਰਾਮ ਅਫ਼ਸਰ ਲੈਕਚਰਾਰ ਬਲਜੀਤ ਸਿੰਘ ਦੀ ਅਗਵਾਈ ਹੇਠ ਹਿੱਸਾ ਲਿਆ। ਲੈਕਚਰਾਰ ਬਲਜੀਤ ਸਿੰਘ ਨੇ ਦੱਸਿਆ ਕਿ ਪ੍ਰਿੰਸੀਪਲ ਗੁਰਦਿਆਲ ਸਿੰਘ ਦੀ ਪ੍ਰੇਰਨਾ ਸਦਕਾ ਵਾਲੰਟੀਅਰਾਂ ਨੇ ਨਸ਼ਿਆਂ ਵਿਰੁੱਧ ਜਾਗਰੂਕਤਾ ਸਲੋਗਨਾਂ ਵਾਲੇ ਬੈਨਰ ਅਤੇ ਤਖਤੀਆਂ ਫੜ ਕੇ ਰੈਲੀ ’ਚ ਹਿੱਸਾ ਲਿਆ। ਆਰਮੀ ਗਰਾਊਂਡ ਤੋਂ ਸ਼ੁਰੂ ਹੋਈ ਰੈਲੀ ਵਿੱਚ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ ਕਰਨਲ ਰਚਿਤ ਤਿਆਗੀ, ਲੈਫਟੀਨੈਂਟ ਕਰਨਲ ਉਧੈ ਸਿੰਘ ਥਾਪਾ, ਸਟੇਸ਼ਨ ਹੈੱਡ ਕੁਆਰਟਰ ਉੱਚੀ ਬੱਸੀ ਤੋਂ ਲੈਫਟੀਨੈਂਟ ਕਰਨਲ ਵਰਿੰਦਰ ਸਿੰਘ, ਕੈਪਟਨ ਸੰਦੀਪ ਭੱਟ, ਐੱਸਐੱਚਓ ਪ੍ਰਭਜੋਤ ਕੌਰ ਨੇ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦਾ ਹੋਕਾ ਦਿੱਤਾ। ਇਸ ਮੌਕੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ ਅਤੇ ਸਾਬਕਾ ਫ਼ੌਜੀਆਂ ਨੇ ਵੀ ਸ਼ਮੂਲੀਅਤ ਕੀਤੀ। ਵਿਦਿਆਰਥੀ ਸੱਤਿਅਮ ਸ਼ੁਕਲਾ ਨੇ ਨਸ਼ਿਆਂ ਵਿਰੁੱਧ ਵਿਚਾਰ ਸਾਂਝੇ ਕੀਤੇ ਜਦਕਿ ਆਰਮੀ ਪਬਲਿਕ ਸਕੂਲ ਉੱਚੀ ਬੱਸੀ ਦੇ ਵਿਦਿਆਰਥੀਆਂ ਵੱਲੋਂ ਨੁੱਕੜ ਨਾਟਕ ਪੇਸ਼ ਕੀਤਾ ਗਿਆ। ਰੈਲੀ ਕੱਢਣ ਵਿੱਚ ਲੈਕਚਰਾਰ ਰੋਹਿਤ ਕੁਮਾਰ, ਜਸਵੀਰ ਸਿੰਘ ਵਿਰਦੀ, ਪਰਮਜੀਤ ਸਿੰਘ, ਸੀਮਾ ਵਾਸੂਦੇਵਾ, ਅਨੀਤਾ ਸ਼ਰਮਾ, ਚਰਨਪ੍ਰੀਤ ਕੌਰ, ਹੇਮ ਲਤਾ, ਨੀਰੂ ਸੂਦ, ਸੰਦੀਪ ਕੌਰ, ਜਸਬੀਰ ਕੌਰ, ਸ਼ਮਿੰਦਰ ਕੌਰ, ਸੁਰਮਿਲਾ ਦੇਵੀ, ਮਾ. ਦਿਆਲ ਸਿੰਘ, ਪਰਵਿੰਦਰ ਕੁਮਾਰ ਲਾਇਬ੍ਰੇਰੀਅਨ, ਗੁਰਬਿੰਦਰ ਸਿੰਘ ਡੀਪੀਈ ਤੇ ਰਵੀ ਚੰਦਰ ਨੇ ਵਿਸ਼ੇਸ਼ ਯੌਗਦਾਨ ਪਾਇਆ।