For the best experience, open
https://m.punjabitribuneonline.com
on your mobile browser.
Advertisement

ਡਿਜੀਟਲ ਸਾਖ਼ਰਤਾ ਵਧਾਉਣ ਸਬੰਧੀ ਜਾਗਰੂਕਤਾ ਪ੍ਰੋਗਰਾਮ

07:11 AM Apr 05, 2024 IST
ਡਿਜੀਟਲ ਸਾਖ਼ਰਤਾ ਵਧਾਉਣ ਸਬੰਧੀ ਜਾਗਰੂਕਤਾ ਪ੍ਰੋਗਰਾਮ
ਪ੍ਰੋਗਰਾਮ ਵਿੱਚ ਸ਼ਾਮਲ ਹੋਏ ਵਿਦਿਆਰਥੀ ਅਤੇ ਮਾਹਿਰ। -ਫੋਟੋ: ਬਸਰਾ
Advertisement

ਖੇਤਰੀ ਪ੍ਰਤੀਨਿਧ
ਲੁਧਿਆਣਾ, 4 ਅਪਰੈਲ
ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੀ ਕੌਮੀ ਸੇਵਾ ਯੋਜਨਾ ਇਕਾਈ ਵੱਲੋਂ ਵਿਦਿਆਰਥੀਆਂ ਵਿੱਚ ਡਿਜੀਟਲ ਸਾਖਰਤਾ ਵਧਾਉਣ ਅਤੇ ਵਰਤਮਾਨ ਸਿੱਖਿਆ ਢਾਂਚੇ ਵਿੱਚ ਇਸ ਦੀ ਗਹਿਰੀ ਸਮਝ ਨੂੰ ਪਛਾਨਣ ਹਿੱਤ ਵਿਭਿੰਨ ਭਾਸ਼ਣਾਂ ਦੀ ਲੜੀ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਮੁਹਿੰਮ ਤਹਿਤ ਜੇ-ਪਾਲ ਦੱਖਣੀ ਏਸ਼ੀਆ ਸੰਗਠਨ ਦੇ ਸਹਿਯੋਗ ਨਾਲ ਇਕ ਅਧਿਐਨ ਕਰਵਾਇਆ ਗਿਆ ਜਿਸ ਵਿੱਚ ਯੂਨੀਵਰਸਿਟੀ ਦੇ ਕੈਂਪਸ ਵਿੱਚ ਸਥਾਪਿਤ ਚਾਰ ਕਾਲਜਾਂ ਦੇ ਵਿਦਿਆਰਥੀਆਂ ਨੇ ਹਿੱਸਾ ਪਾਇਆ। ਇਹ ਜਾਣਕਾਰੀ ਸਾਂਝੀ ਕਰਦਿਆਂ ਸਹਾਇਕ ਨਿਰਦੇਸ਼ਕ ਪ੍ਰਕਾਸ਼ਨਾ ਤੇ ਐੱਨਐੱਸਐੱਸ ਸੰਯੋਜਕ ਡਾ. ਨਿਧੀ ਸ਼ਰਮਾ ਨੇ ਦੱਸਿਆ ਕਿ ਇਸ ਮੰਤਵ ਹਿੱਤ 100 ਦੇ ਕਰੀਬ ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਦੇ ਤਹਿਤ ਉਨ੍ਹਾਂ ਦੇ ਆਪਣੇ ਕਾਲਜਾਂ ਵਿੱਚ ਹੋਏ ਤਜਰਬਿਆਂ ਨੂੰ ਹੀ ਅਧਿਐਨ ਦਾ ਆਧਾਰ ਬਣਾਇਆ ਗਿਆ। ਪੀਏਯੂ ਦੇ ਸਹਾਇਕ ਨਿਰੇਦਸ਼ਕ ਪ੍ਰਕਾਸ਼ਨਾ ਗੁਲਨੀਤ ਚਾਹਲ ਨੇ ਬਤੌਰ ਮਹਿਮਾਨ ਬੁਲਾਰੇ ਵੱਖ-ਵੱਖ ਵਿਸ਼ਿਆਂ ’ਤੇ ਭਾਸ਼ਣ ਦਿੱਤੇ। ਇਨ੍ਹਾਂ ਭਾਸ਼ਣਾਂ ਰਾਹੀਂ ਡਿਜੀਟਲ ਗਤੀਵਿਧੀਆਂ ਵਿੱਚ ਵਧੇਰੇ ਸਮਾਂ ਸਕਰੀਨ ’ਤੇ ਰਹਿਣਾ, ਇਸ ਦੇ ਮਾੜੇ ਪ੍ਰਭਾਵ, ਇਸ ਦੀਆਂ ਗੁੰਝਲਾਂ ਵਿੱਚ ਉਲਝਦੇ ਜਾਣਾ ਅਤੇ ਇਨ੍ਹਾਂ ਸਮੱਸਿਆਵਾਂ ਨੂੰ ਸੁਲਝਾਉਣ ਲਈ ਆਪਣੀ ਇੱਛਾ ਸ਼ਕਤੀ ਨੂੰ ਮਜ਼ਬੂਤ ਕਰਨਾ ਆਦਿ ਵਰਗੇ ਵਿਸ਼ਿਆਂ ’ਤੇ ਵਿਚਾਰ ਚਰਚਾ ਹੋਈ। ਚਰਚਾ ਵਿੱਚ ਇਸ ਗੱਲ ’ਤੇ ਜ਼ੋਰ ਦਿੱਤਾ ਗਿਆ ਕਿ ਸਕਰੀਨ ਟਾਈਮ ਘਟਾਉਣਾ ਬਹੁਤ ਜ਼ਰੂਰੀ ਹੈ ਅਤੇ ਡਿਜੀਟਲ ਮੰਚਾਂ ਦੀ ਸੁਚੱਜੀ ਤੇ ਸੰਜਮੀ ਵਰਤੋਂ ਹੀ ਲਾਭਦਾਇਕ ਹੈ। ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਜਤਿੰਦਰ ਪਾਲ ਸਿੰਘ ਗਿੱਲ ਨੇ ਕੌਮੀ ਸੇਵਾ ਯੋਜਨਾ ਇਕਾਈ ਅਤੇ ਆਯੋਜਕਾਂ ਨੂੰ ਇਹ ਅਧਿਐਨ ਸਫ਼ਲਤਾਪੂਰਵਕ ਕਰਨ ਲਈ ਮੁਬਾਰਕਬਾਦ ਦਿੱਤੀ।

Advertisement

Advertisement
Author Image

Advertisement
Advertisement
×