For the best experience, open
https://m.punjabitribuneonline.com
on your mobile browser.
Advertisement

‘ਮਾਨਸਿਕ ਸਿਹਤ’ ਵਿਸ਼ੇ ’ਤੇ ਜਾਗਰੂਕਤਾ ਸਮਾਗਮ

06:32 AM May 31, 2024 IST
‘ਮਾਨਸਿਕ ਸਿਹਤ’ ਵਿਸ਼ੇ ’ਤੇ ਜਾਗਰੂਕਤਾ ਸਮਾਗਮ
ਪ੍ਰਭ ਆਸਰਾ ਵਿੱਚ ਸੁਆਲਾਂ ਦੇ ਜੁਆਬ ਦਿੰਦੇ ਹੋਏ ਮਾਹਿਰ।
Advertisement

ਪੱਤਰ ਪ੍ਰੇਰਕ
ਕੁਰਾਲੀ, 30 ਮਈ
ਸ਼ਹਿਰ ਵਿੱਚ ਪੈਂਦੇ ਪਿੰਡ ਪਡਿਆਲਾ ਵਿੱਚ ਮੰਦਬੁੱਧੀ, ਲਾਵਾਰਿਸਾਂ ਤੇ ਅਪਾਹਿਜਾਂ ਦੀ ਸੇਵਾ ਸੰਭਾਲ ਕਰ ਰਹੀ ਸੰਸਥਾ ਪ੍ਰਭ ਆਸਰਾ ਵਿਖੇ ‘ਮਾਨਸਿਕ ਸਿਹਤ’ ਵਿਸ਼ੇ ’ਤੇ ਜਾਗਰੂਕਤਾ ਸਮਾਗਮ ਕਰਵਾਇਆ ਗਿਆ। ਸੰਸਥਾ ਮੁਖੀ ਸ਼ਮਸ਼ੇਰ ਸਿੰਘ ਅਤੇ ਰਜਿੰਦਰ ਕੌਰ ਦੀ ਅਗਵਾਈ ਵਿੱਚ ਹੋਏ ਇਸ ਸਮਾਗਮ ਦੀ ਸ਼ੁਰੂਆਤ ਪੰਜਾਬ ਨੈਸ਼ਨਲ ਕਾਲਜ ਆਫ ਨਰਸਿੰਗ ਡੇਰਾਬਸੀ ਦੀ ਵਿਦਿਆਰਥਣਾਂ ਵੱਲੋਂ ਧਾਰਮਿਕ ਗੀਤ ‘ਬੰਦਗੀ ਦੀ ਦਾਤ’ ਨਾਲ ਕੀਤੀ ਗਈ। ਇਸੇ ਦੌਰਾਨ ਰਿਆਤ-ਬਾਹਰਾ ’ਵਰਸਿਟੀ, ਸਰਸਵਤੀ ਨਰਸਿੰਗ ਕਾਲਜ ਧਿਆਨਪੁਰਾ, ਚਿਤਕਾਰਾ ’ਵਰਸਿਟੀ, ਨਰਸਿੰਗ ਕਾਲਜ ਰੋਪੜ ਅਤੇ ਪ੍ਰਭ ਆਸਰਾ ਦੇ ਬੱਚਿਆਂ ਨੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। ਮਨੋਰੋਗਾਂ ਦੇ ਮਾਹਿਰ ਡਾ. ਨਿਤਿਨ ਸੇਠੀ ਨੇ ਮਾਨਸਿਕ ਸਿਹਤ ਅਤੇ ਡੀਐੱਸਪੀ ਹਰਸਿਮਰਨ ਸਿੰਘ ਬੱਲ ਨੇ ਮਾਨਸਿਕ ਰੋਗੀਆਂ ਦੇ ਕਾਨੂੰਨੀ ਅਧਿਕਾਰ ਤੇ ਉਨ੍ਹਾਂ ਪ੍ਰਤੀ ਸਮਾਜ ਦੇ ਕਰਤੱਵਾਂ ਸਬੰਧੀ ਵਿਚਾਰ ਸਾਂਝੇ ਕੀਤੇ। ਫਿਲਮੀ ਕਲਾਕਾਰ ਗੁਰਪ੍ਰੀਤ ਘੁੱਗੀ ਨੇ ਨਿਵੇਲਕੇ ਅੰਦਾਜ਼ ਵਿੱਚ ਅਖੌਤੀ ਬਾਬਿਆਂ ਦੀਆਂ ਪੋਲਾਂ ਖੋਲ੍ਹੀਆਂ। ਇਸੇ ਦੌਰਾਨ ਸੁਆਲ ਜੁਆਬ ਸੈਸ਼ਨ ਵਿੱਚ ਸ਼ਮਸ਼ੇਰ ਸਿੰਘ, ਗੁਰਪ੍ਰੀਤ ਘੁੱਗੀ ਅਤੇ ਡਾ. ਨਿਤਿਨ ਸੇਠੀ ਨੇ ਲੋਕਾਂ ਦੇ ਜੁਆਬ ਦਿੱਤੇ। ਅਰਵਿੰਦਰ ਕੌਰ ਨੇ ਮੰਚ ਸੰਚਾਲਨ ਕੀਤਾ ਜਦਕਿ ਅੰਤ ਸੰਸਥਾ ਦੇ ਉੱਪ ਪ੍ਰਧਾਨ ਜਸਵੀਰ ਸਿੰਘ ਕਾਦੀਮਾਜਰਾ ਨੇ ਧੰਨਵਾਦ ਕੀਤਾ।

Advertisement

Advertisement
Author Image

joginder kumar

View all posts

Advertisement
Advertisement
×