ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਬਾਬਾ ਫ਼ਰੀਦ ’ਵਰਸਿਟੀ ’ਚ ਜਾਗਰੂਕਤਾ ਸਮਾਗਮ

08:28 AM Jun 06, 2024 IST
ਸਮਾਗਮ ਦਾ ਉਦਘਾਟਨ ਕਰਦੇ ਹੋਏ ਉਪ-ਕੁਲਪਤੀ ਡਾ. ਰਾਜੀਵ ਸੂਦ।

ਜਸਵੰਤ ਜੱਸ
ਫ਼ਰੀਦਕੋਟ, 5 ਜੂਨ
ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ਼ ਨੇ ਵਿਸ਼ਵ ਵਾਤਾਵਰਨ ਦਿਵਸ ਨੂੰ ਸਮਰਪਿਤ ਜਾਗਰੂਕਤਾ ਸਮਾਗਮ ਕਰਵਾਇਆ। ਇਸ ਦਾ ਮੁੱਖ ਵਿਸ਼ਾ ‘ਖ਼ਰਾਬ ਹੋਏ ਵਾਤਾਵਰਨ ਨੂੰ ਕਿਵੇਂ ਬਹਾਲ ਕੀਤਾ ਜਾਵੇ’ ਸੀ। ’ਵਰਸਿਟੀ ਦੇ ਉਪ-ਕੁਲਪਤੀ ਪ੍ਰੋ. ਡਾ. ਰਾਜੀਵ ਸੂਦ ਨੇ ਕਿਹਾ ਕਿ ਵਾਤਾਵਰਨ ਦੇ ਵੱਖ-ਵੱਖ ਮੁੱਦਿਆਂ ਬਾਰੇ ਜਾਗਰੂਕਤਾ ਪੈਦਾ ਕਰਨ, ਲੋਕਾਂ ਅਤੇ ਗ੍ਰਹਿ ਦੀ ਰੱਖਿਆ ਕਰਨ ਤੇ ਖ਼ਰਾਬ ਵਾਤਾਵਰਨ ਨੂੰ ਬਹਾਲ ਕਰਨ ਲਈ ਗਲੋਬਲ ਪਹਿਲਕਦਮੀਆਂ ਲਈ ਇਹ ਸਮਾਗਮ ਕਰਵਾਇਆ ਕਰਵਾਇਆ ਗਿਆ। ਇਸ ਸਮਾਗਮ ਵਿੱਚ ਭਵਿੱਖ ਦੀ ਪੀੜ੍ਹੀ ਨੂੰ ਬਿਹਤਰ ਸਿਹਤ ਅਤੇ ਵਾਤਾਵਰਨ ਦੇਣ ਲਈ ਜੈਵਿਕ ਵਿਭਿੰਨਤਾ ਬਾਰੇ ਜਾਗਰੂਕ ਕੀਤਾ ਗਿਆ। ਇਸ ਸਮਾਗਮ ਵਿੱਚ ਫੈਕਲਟੀ, ਕਿਸਾਨ, ਅਕਾਦਮਿਕ, ਖੇਤੀ-ਉਦਮੀਆਂ ਤੇ ਵਿਦਿਆਰਥੀਆਂ ਸਮੇਤ 150 ਤੋਂ ਵੱਧ ਡੈਲੀਗੇਟਾਂ ਨੇ ਸ਼ਮੂਲੀਅਤ ਕੀਤੀ। ਉਨ੍ਹਾਂ ਨੇ ਗਰੀਨ ਕੈਂਪਸ ਜਾਗਰੂਕਤਾ ਪ੍ਰੋਗਰਾਮ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਤੇ ਕਿਹਾ ਕਿ ਇਹ ਭਾਰਤ ਦੀ ਪਹਿਲੀ ਗਰੀਨ ਕੈਂਪਸ ਹੈਲਥ ਕੇਅਰ ਯੂਨੀਵਰਸਿਟੀ ਹੈ। ਡਾ. ਦੀਪਕ ਜੌਹਨ ਭੱਟੀ ਅਤੇ ਡਾ. ਰਾਕੇਸ਼ ਕੁਮਾਰ ਗੋਰੀਆ ਨੇ ਕਿਹਾ ਕਿ ਸਿਹਤ ਤੇ ਵਾਤਾਵਰਨ ’ਤੇ ਮਾੜਾ ਪ੍ਰਭਾਵ ਪਾਉਣ ਵਾਲੀਆਂ ਗਤੀਵਿਧੀਆਂ ਵਿਰੁੱਧ ਕਾਰਵਾਈ ਹੋਵੇ। ਡਾ. ਪਰਵੀਨ ਬਾਂਸਲ ਨੇ ਗਰੀਨ ਕੈਂਪਸ ਪਹਿਲਕਦਮੀਆਂ ਬਾਰੇ ਵਿਚਾਰ ਵਟਾਂਦਰਾ ਕੀਤਾ।

Advertisement

Advertisement
Advertisement