ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਅੰਬੇਡਕਰ ਜੈਅੰਤੀ ਨੂੰ ਸਮਰਪਿਤ ਜਾਗਰੂਕਤਾ ਸੰਮੇਲਨ

07:09 AM Apr 17, 2024 IST
ਜਾਗਰੂਕਤਾ ਸੰਮੇਲਨ ਅਤੇ ਨਾਟਕ ਮੇਲੇ ਵਿੱਚ ਮੌਜੂਦ ਪਤਵੰਤੇ। -ਫੋਟੋ: ਸੰਦਲ

ਪੱਤਰ ਪ੍ਰੇਰਕ
ਦਸੂਹਾ, 16 ਅਪਰੈਲ
ਡਾ. ਬੀਆਰ ਅੰਬੇਡਕਰ ਸੋਸ਼ਲ ਅਵੇਅਰਨੈੱਸ ਐਂਡ ਐਜੂਕੇਸ਼ਨ ਮਿਸ਼ਨ ਵੱਲੋਂ ਅੰਬੇਡਕਰ ਜੈਅੰਤੀ ਨੂੰ ਸਮਰਪਿਤ 10ਵਾਂ ਸਮਾਜਿਕ ਜਾਗਰੂਕਤਾ ਸੰਮੇਲਨ ਅਤੇ ਇਨਕਲਾਬੀ ਨਾਟਕ ਮੇਲਾ ਬਰਾਬਰੀ ਆਧਾਰਤ ਸਮਾਜ ਦੀ ਉਸਾਰੀ ਦਾ ਹੋਕਾ ਦਿੰਦਾ ਸਮਾਪਤ ਹੋ ਗਿਆ। ਜਥੇਬੰਦੀ ਦੇ ਕਨਵੀਨਰ ਇੰਦਰ ਸੁਖਦੀਪ ਸਿੰਘ ਓਢਰਾ, ਮਨਜੀਤ ਸਿੰਘ, ਵਰਿੰਦਰ ਸੈਣੀ, ਨਿਰਮਲ ਸਿੰਘ ਨਿਹਾਲਪੁਰ, ਸੰਦੀਪ ਕੁਲਾਰ, ਮਨਜੀਤ ਸਿੰਘ ਮੋਰੀਆਂ, ਹਰਜਿੰਦਰ ਸਿੰਘ ਸੋਨੂੰ ਅਤੇ ਅਜੇ ਨਈਅਰ ਸਣੇ ਹੋਰ ਆਗੂਆਂ ਦੀ ਅਗਵਾਈ ਹੇਠ ਸਥਾਨਕ ਗੁਰੂ ਰਵਿਦਾਸ ਭਵਨ ਵਿਚ ਕਰਵਾਏ ਸੰਮੇਲਨ ਵਿੱਚ ਮਾਨਵਤਾ ਕਲਾ ਮੰਚ ਦੇ ਕਲਾਕਾਰਾਂ ਵੱਲੋਂ ਬਾਬਾ ਸਾਹਿਬ ਦੇ ਜੀਵਨ ਫਲਸਫੇ ਨੂੰ ਨਾਟਕਾਂ ਰਾਹੀਂ ਪੇਸ਼ ਕੀਤਾ ਗਿਆ।
ਇਸ ਮੌਕੇ ਐੱਸਡੀਓ ਅਸ਼ੋਕ ਕੁਮਾਰ, ਡਾ. ਰਕੇਸ਼ ਬੱਗਾ, ਡਾ. ਸੰਦੀਪ ਕੁਮਾਰ, ਪ੍ਰੋ. ਸੁਰੇਸ਼ ਕੁਮਾਰ, ਕਸ਼ਮੀਰੀ ਲਾਲ, ਸਵਰਨ ਲਾਲ ਸਫਰੀ, ਸਾਬਕਾ ਸੀਐਚਟੀ ਕਰਮਜੀਤ ਕੌਰ ਓਢਰਾ, ਐਸਡੀਓ ਸੰਤੋਖ ਸਿੰਘ, ਡਾ. ਇੰਦਰਜੀਤ ਸਿੰਘ ਆਦਿ ਦੇਸ਼ ਦੇ ਦਬੇ ਕੁਚਲੇ ਲੋਕਾਂ ਦਾ ਸਮਾਜਿਕ ਅਤੇ ਆਰਥਿਕ ਪੱਧਰ ਉੱਚਾ ਚੁੱਕਣ ਲਈ ਯੋਗ ਉਪਰਾਲੇ ਕਰਨ ਦਾ ਹੋਕਾ ਦਿੱਤਾ।

Advertisement

Advertisement
Advertisement