ਸਾਈਬਰ ਠੱਗਾਂ ਤੋਂ ਬਚਣ ਲਈ ਜਾਗਰੂਕਤਾ ਕੈਂਪ
10:28 AM Nov 28, 2024 IST
Advertisement
ਰਾਏਕੋਟ:
Advertisement
ਸਥਾਨਕ ਮੰਦਰ ਸ਼ਿਵਾਲਾ ਖਾਮ (ਤਲਾਬ ਵਾਲਾ) ਵਿੱਚ ਸਟੇਟ ਬੈਂਕ ਆਫ ਇੰਡੀਆ ਦੀ ਰਾਏਕੋਟ ਬ੍ਰਾਂਚ ਵੱਲੋਂ ਐੱਸਬੀਆਈ ਲੁਧਿਆਣਾ ਦੇ ਡੀਜੀਐੱਮ ਵਿਸ਼ਵਨਾਥ ਯਾਦਵ ਦੀ ਸਰਪ੍ਰਸਤੀ ਤੇ ਚੀਫ ਮੈਨੇਜਰ ਸੁਨੀਲ ਸਿੰਗਲਾ ਦੀ ਦੇਖ-ਰੇਖ ਹੇਠ ਸਾਈਬਰ ਸੁਰੱਖਿਆ ਜਾਗਰੂਕਤਾ ਸਬੰਧੀ ਵਿਸ਼ੇਸ਼ ਮੀਟਿੰਗ ਕਰਵਾਈ ਗਈ ਜਿਸ ਵਿਚ ਰਾਕੇਸ਼ ਚੌਧਰੀ ਰੀਜ਼ਨਲ ਮੈਨੇਜ਼ਰ ਲੁਧਿਆਣਾ ਤੇ ਓਮ ਪ੍ਰਕਾਸ਼ ਚੀਫ ਮੈਨੇਜ਼ਰ ਐਸਬੀਆਈ ਲੁਧਿਆਣਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ, ਉਥੇ ਹੀ ਸ਼ਹਿਰ ਦੇ ਮੋਹਤਵਰਾਂ ਤੇ ਬੈਂਕ ਦੇ ਵੱਡੀ ਗਿਣਤੀ ’ਚ ਖਪਤਕਾਰਾਂ ਨੇ ਹਾਜ਼ਰੀ ਭਰੀ। ਇਸ ਮੌਕੇ ਰੀਜ਼ਨਲ ਮੈਨੇਜ਼ਰ ਰਾਕੇਸ਼ ਚੌਧਰੀ ਨੇ ਵੱਖ ਵੱਖ ਤਰੀਕਿਆਂ ਨਾਲ ਮਾਰੀਆਂ ਜਾ ਰਹੀਆਂ ਆਨਲਾਈਨ ਠੱਗੀਆਂ ਬਾਰੇ ਦੱਸਿਆ ਤੇ ਬਚਾਅ ਦੇ ਨੁਕਤੇ ਦੱਸੇ। ਉਨ੍ਹਾਂ ਮੁਫ਼ਤ ਦੀਆਂ ਚੀਜ਼ਾਂ ਦੇ ਲਾਲਚ ਵਿੱਚ ਕੋਈ ਵੀ ਜਾਣਕਾਰੀ ਸਾਂਝੀ ਕਰਨ ਤੋਂ ਵਰਜਿਆ। -ਪੱਤਰ ਪ੍ਰੇਰਕ
Advertisement
Advertisement