For the best experience, open
https://m.punjabitribuneonline.com
on your mobile browser.
Advertisement

ਕੌਮੀ ਕੈਂਸਰ ਚੇਤਨਾ ਦਿਵਸ ਸਬੰਧੀ ਜਾਗਰੂਕਤਾ ਕੈਂਪ

11:08 AM Nov 08, 2024 IST
ਕੌਮੀ ਕੈਂਸਰ ਚੇਤਨਾ ਦਿਵਸ ਸਬੰਧੀ ਜਾਗਰੂਕਤਾ ਕੈਂਪ
ਲੋਕਾਂ ਨੂੰ ਕੈਂਸਰ ਸਬੰਧੀ ਜਾਗਰੂਕ ਕਰਦੇ ਹੋਏ ਸਿਹਤਕਰਮੀ। -ਫੋਟੋ: ਓਬਰਾਏ
Advertisement

ਨਿੱਜੀ ਪੱਤਰ ਪ੍ਰੇਰਕ
ਖੰਨਾ, 7 ਨਵੰਬਰ
ਸਿਵਲ ਸਰਜਨ ਲੁਧਿਆਣਾ ਡਾ. ਪ੍ਰਦੀਪ ਕੁਮਾਰ ਦੀਆਂ ਹਦਾਇਤਾਂ ਅਨੁਸਾਰ ਨੇੜਲੇ ਪਿੰਡ ਮਾਨੂੰਪੁਰ ਦੇ ਕਮਿਊਨਿਟੀ ਹੈਲਥ ਸੈਂਟਰ ਵਿੱਚ ਕੌਮੀ ਕੈਂਸਰ ਚੇਤਨਾ ਦਿਵਸ ਸਬੰਧੀ ਜਾਗਰੂਕਤਾ ਕੈਂਪ ਲਾਇਆ। ਇਸ ਮੌਕੇ ਐੱਸਐੱਮਓ ਡਾ. ਰਵੀ ਦੱਤ ਨੇ ਦੱਸਿਆ ਕਿ ਕੈਂਸਰ ਇਕ ਬਿਮਾਰੀ ਹੈ ਜੋ ਸਰੀਰ ਦੇ ਕਿਸੇ ਵੀ ਹਿੱਸੇ ਵਿੱਚ ਕੋਸ਼ਿਕਾਵਾਂ ਦੀ ਬੇਕਾਬੂ ਵੰਡ ਕਾਰਨ ਹੁੰਦੀ ਹੈ। ਭਾਰਤ ਵਿੱਚ ਮਰਦਾਂ ’ਚ ਸਭ ਤੋਂ ਵੱਧ ਮੂੰਹ ਦਾ ਕੈਂਸਰ ਤੇ ਔਰਤਾਂ ਵਿਚ ਬੱਚੇਦਾਨੀ ਤੇ ਛਾਤੀ ਦਾ ਕੈਂਸਰ ਹੁੰਦਾ ਹੈ ਜੋ ਦੂਸ਼ਿਤ ਵਾਤਾਵਰਣ, ਘਟੀਆ ਤੇ ਮਸਾਲੇਦਾਰ ਪਦਾਰਥਾਂ ਦੀ ਵਰਤੋਂ, ਤੰਬਾਕੂ ਦੀ ਵਰਤੋਂ ਆਦਿ ਕਾਰਨ ਹੋ ਸਕਦਾ ਹੈ। ਇਸ ਲਈ ਜ਼ਰੂਰੀ ਹੈ ਕਿ ਗਲਤ ਖਾਣ ਪੀਣ ਦੀਆਂ ਆਦਤਾਂ ਨੂੰ ਬਦਲ ਕੇ ਫਲ, ਹਰੀ ਪੱਤੇਦਾਰ ਸਬਜ਼ੀਆਂ ਅਤੇ ਵਿਟਾਮਿਨ ਭਰਪੂਰ ਭੋਜਨ ਦੀ ਵਰਤੋਂ ਕੀਤੀ ਜਾਵੇ। ਇਸ ਮੌਕੇ ਸਿਹਤ ਇੰਸਪੈਕਟਰ ਗੁਰਮਿੰਦਰ ਸਿੰਘ ਗਰੇਵਾਲ ਅਤੇ ਗੁਰਦੀਪ ਸਿੰਘ ਨੇ ਕਿਹਾ ਕਿ ਛਾਤੀ ਜਾਂ ਸਰੀਰ ਦੇ ਕਿਸੇ ਹੋਰ ਹਿੱਸੇ ਤੇ ਗਿਲਟੀ, ਮਹਾਂਵਾਰੀ ਦੌਰਾਨ ਜ਼ਿਆਦਾ ਖੂਨ ਆਉਣਾ, ਆਵਾਜ਼ ਵਿੱਚ ਭਾਰਾਪਣ, ਮੂੰਹ ਵਿਚ ਲੰਬੇ ਸਮੇਂ ਤੋਂ ਛਾਲੇ ਆਦਿ ਲੱਛਣ ਦਿਖਾਈ ਦੇਣ ’ਤੇ ਤੁਰੰਤ ਹਸਪਤਾਲ ਜਾਣਾ ਚਾਹੀਦਾ ਹੈ।

Advertisement

Advertisement
Advertisement
Author Image

sukhwinder singh

View all posts

Advertisement