ਆਕਸਫੋਰਡ ਸਕੂਲ ਵਿੱਚ ਜਾਗਰੂਕਤਾ ਕੈਂਪ ਲਾਇਆ
07:46 AM Jul 27, 2024 IST
Advertisement
ਪੱਤਰ ਪ੍ਰੇਰਕ
ਮੂਨਕ, 26 ਜੁਲਾਈ
ਥਾਣਾ ਸਾਂਝ ਕੇਂਦਰ ਖਨੌਰੀ ਵੱਲੋਂ ਆਕਸਫੋਰਡ ਇੰਟਰਨੈਸ਼ਨਲ ਪਬਲਿਕ ਸਕੂਲ ਰਾਮਗੜ੍ਹ ਗੁਜਰਾਂ ਵਿੱਚ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਸਾਂਝ ਕੇਂਦਰ ਖਨੌਰੀ ਦੇ ਦਿਲਸ਼ਾਂਤ ਸਿੰਘ ਵਿਸ਼ੇਸ਼ ਤੌਰ ’ਤੇ ਪਹੁੰਚੇ, ਜਿਨ੍ਹਾਂ ਨੇ ਵਿਦਿਆਰਥੀਆਂ ਨੂੰ ਮੋਟਰ ਵਹੀਕਲ ਐਕਟ ਦੀ ਧਾਰਾ 199 ਏ ਅਤੇ 199 ਬੀ ਬਾਰੇ ਜਾਗਰੂਕ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਵਿਦਿਆਰਥੀਆਂ ਨੂੰ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ, ਸਾਈਬਰ ਕਰਾਈਮ ਨਾਲ ਹੋ ਰਹੀਆਂ ਠੱਗੀਆਂ ਤੋਂ ਸੁਚੇਤ ਰਹਿਣ, ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਅਤੇ ਸਾਂਝ ਸੇਵਾਵਾਂ ਬਾਰੇ ਵਿਸਥਾਰਪੂਰਵਕ ਦੱਸਿਆ। ਸਕੂਲ ਦੇ ਐੱਮਡੀ ਸਤਨਾਮ ਸਿੰਘ, ਚੇਅਰਮੈਨ ਨਰਿੰਦਰ ਸਿੰਗਲਾ, ਸੁਭਾਸ਼ ਸ਼ਰਮਾ, ਪ੍ਰਿੰਸੀਪਲ ਜਸਵਿੰਦਰ ਚੀਮਾ ਨੇ ਆਏ ਮਹਿਮਾਨ ਦਾ ਧੰਨਵਾਦ ਕੀਤਾ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।
Advertisement
Advertisement
Advertisement