ਜੀਐੱਸਟੀ ਬਾਰੇ ਜਾਗਰੂਕਤਾ ਕੈਂਪ
07:46 AM Jan 30, 2025 IST
Advertisement
ਪਾਤੜਾਂ:
Advertisement
ਐਕਸਾਈਜ਼ ਅਤੇ ਟੈਕਸੇਸ਼ਨ ਵਿਭਾਗ ਪੰਜਾਬ ਵੱਲੋਂ ਏਈਟੀਸੀ ਕੰਨੂ ਗਰਗ ਦੀ ਅਗਵਾਈ ਵਿੱਚ ਆਮ ਲੋਕਾਂ ਨੂੰ ਸੇਵਾਵਾਂ ਦੇਣ ਵਾਲੀਆਂ ਫਰਮਾਂ ਨੂੰ ਜੀਐਸਟੀ ਸਬੰਧੀ ਜਾਗਰੂਕ ਅਤੇ ਰਜਿਸਟਰੇਸ਼ਨ ਕਰਵਾਉਣ ਲਈ ਵਿਭਾਗ ਵੱਲੋਂ ਚਲਾਈ ਗਈ ਜਾਗਰੂਕਤਾ ਮੁਹਿੰਮ ਜੀਐੱਸਟੀ ਰਜਿਸਟਰੇਸ਼ਨ ਮੁਹਿੰਮ ਤਹਿਤ ਕਾਰ ਬਾਜ਼ਾਰ ਅਤੇ ਪ੍ਰਾਚੀਨ ਸ਼ਿਵ ਮੰਦਰ ਪਾਤੜਾਂ ਵਿਖੇ ਕੈਂਪ ਲਗਾਏ ਗਏ। ਇਨ੍ਹਾਂ ਕੈਂਪਾਂ ਦੌਰਾਨ ਫਰਮਾਂ ਦੇ ਮਾਲਕਾਂ ਨੂੰ ਜੀਐੱਸਟੀ ਦੇ ਨਿਯਮਾਂ ਸਬੰਧੀ ਜਾਣਕਾਰੀ ਦੇਣ ਦੇ ਨਾਲ ਮੌਕੇ ਉੱਤੇ ਹੀ ਰਜਿਸਟਰੇਸ਼ਨ ਕਰਵਾਈ ਗਈ। ਈਟੀਓ ਪੂਜਾ ਗੁਪਤਾ ਅਤੇ ਇੰਸਪੈਕਟਰ ਨਵਜੋਤ ਕੌਰ ਨੇ ਜੀਐੱਸਟੀ ਸਬੰਧੀ ਦਰਪੇਸ਼ ਮੁਸ਼ਕਲਾਂ ਦਾ ਮੌਕੇ ’ਤੇ ਹੀ ਹੱਲ ਕੀਤਾ। ਇਸ ਮੌਕੇ ਐਡਵੋਕੇਟ ਗੋਬਿੰਦ ਗਰਗ, ਸੀਏ ਰਾਜੇਸ਼ ਜਾਗਨ ਅਤੇ ਐਡਵੋਕੇਟ ਮਨੀਸ਼ ਗਰਗ ਮੌਜੂਦ ਸਨ। -ਪੱਤਰ ਪ੍ਰੇਰਕ
Advertisement
Advertisement