ਖੰਨਾ ’ਚ ਕਰ ਵਿਭਾਗ ਵੱਲੋਂ ਜਾਗਰੂਕਤਾ ਕੈਂਪ
ਖੰਨਾ:
ਸਹਾਇਕ ਕਮਿਸ਼ਨਰ ਰਾਜ ਕਰ ਡਾ. ਹਰਸਿਮਰਤ ਕੌਰ ਗਰੇਵਾਲ ਦੇ ਨਿਰਦੇਸ਼ਾਂ ਅਨੁਸਾਰ ਸੁਭਾਸ਼ ਬਾਜ਼ਾਰ ਵਿੱਚ ਕਰ ਵਿਭਾਗ ਟੀਮ ਵੱਲੋਂ ਪੰਜਾਬ ਸਟੇਟ ਡਿਵੈਲਪਮੈਂਟ ਟੈਕਸ ਐਕਟ-2018 ਅਧੀਨ ਰਜਿਸਟ੍ਰੇਸ਼ਨ ਕਰਵਾਉਣ ਲਈ ਸਪੈਸ਼ਲ ਕੈਂਪ ਲਾਇਆ ਗਿਆ। ਇਸ ਮੌਕੇ ਪੀਐੱਸਡੀਟੀ ਦੇ ਪਾਇਲਟ ਪ੍ਰਾਜੈਕਟ ਤਹਿਤ ਕਰਦਾਤਾਵਾਂ ਨੂੰ ਜਾਗਰੂਕ ਕੀਤਾ ਗਿਆ ਜਿਸ ਵਿੱਚ ਮਾਰਕੀਟ ਦੀਆਂ ਵੱਖ ਵੱਖ ਐਸੋਸੀਏਸ਼ਨਾਂ ਜਿਵੇਂ ਰੈਡੀਮੇਡ ਗਾਰਮੈਂਟਸ, ਜਨਰਲ ਮਰਚੈਂਡਾਈਜ਼, ਫੁਟਵੀਅਰ ਐਸੋਸੀਏਸ਼ਨ ਤੇ ਕੱਪੜਾ ਐਸੋਸੀਏਸ਼ਨ ਆਦਿ ਵੱਲੋਂ ਹਿੱਸਾ ਲਿਆ ਗਿਆ। ਇਸ ਮੌਕੇ ਕਰ ਵਿਭਾਗ ਖੰਨਾ ਟੀਮ ਵੱਲੋਂ ਈਟੀਓ ਜਪਿੰਦਰ ਕੌਰ, ਈਟੀਓ ਤੇਜਬੀਰ ਸਿੰਘ ਅਤੇ ਈਟੀਓ ਵਨੀਤ ਕੁਮਾਰ ਨੇ ਹਾਜ਼ਰ ਮੈਂਬਰਾਂ ਨੂੰ ਪੀਜੀਐੱਸਟੀ ਸਬੰਧੀ ਜਾਣਕਾਰੀ ਦਿੱਤੀ। ਇਸੇ ਤਰ੍ਹਾਂ ਟੀਮ ਵੱਲੋਂ ਦੂਜਾ ਕੈਂਪ ਗ੍ਰੀਨਲੈਂਡ ਕਮਿਊਨਿਟੀ ਹਾਲ ਵਿੱਚ ਲਾਇਆ ਗਿਆ ਜਿਸ ਵਿੱਚ ਮੈਰਿਜ ਪੈਲੇਸ ਐਸੋਸੀਏਸ਼ਨ ਦੇ ਮੈਂਬਰਾਂ ਨੇ ਹਿੱਸਾ ਲਿਆ। ਇਸ ਮੌਕੇ ਵਿਭਾਗ ਦੇ ਅਧਿਕਾਰੀਆਂ ਨੇ ਉਨ੍ਹਾਂ ਦੀ ਰਜਿਸਟ੍ਰੇਸ਼ਨ ਕੀਤੀ। ਇਸ ਮੌਕੇ ਸਟੇਟ ਟੈਕਸ ਇੰਸਪੈਕਟਰ ਗੁਰਪ੍ਰੀਤ ਸਿੰਘ, ਜਸਪ੍ਰੀਤ ਸਿੰਘ, ਗਾਂਧੀ ਰਾਮ, ਡਿਪਟੀ ਸੁਪਰਡੈਂਟ ਰਣਜੀਤ ਸਿੰਘ, ਰਾਮ ਸਿੰਘ ਤੇ ਰੋਹਿਤ ਸ਼ਰਮਾ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ