ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਖੇਤੀਬਾੜੀ ਵਿਭਾਗ ਵੱਲੋਂ ਜਾਗਰੂਕਤਾ ਕੈਂਪ

08:48 AM Jul 05, 2023 IST
ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਖੇਤੀਬਾੜੀ ਅਫ਼ਸਰ ਡਾ. ਮਨਦੀਪ ਸਿੰਘ। -ਫੋਟੋ: ਮੱਟਰਾਂ

ਪੱਤਰ ਪ੍ਰੇਰਕ
ਭਵਾਨੀਗੜ੍ਹ, 4 ਜੁਲਾਈ
ਇੱਥੇ ਝੋਨੇ ਦੀ ਸਿੱਧੀ ਬਿਜਾਈ ਅਤੇ ਮੋਟੇ ਅਨਾਜ ਦੀ ਖੇਤੀ ਸਬੰਧੀ ਬਲਾਕ ਭਵਾਨੀਗੜ੍ਹ ਵੱਲੋਂ ਜਾਗਰੂਕਤਾ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਏਡੀਓ ਪਰਮਿੰਦਰ ਸਿੰਘ ਨੇ ਕਿਸਾਨਾਂ ਨੂੰ ਝੋਨੇ ਦੀਆਂ ਬਿਮਾਰੀਆਂ ਅਤੇ ਕੀੜੇ-ਮਕੌੜਿਆਂ ਦੀ ਰੋਕਥਾਮ ਸਬੰਧੀ ਜਾਣਕਾਰੀ ਦਿੱਤੀ। ਇਸ ਮੌਕੇ ‘ਹੈਲਦੀ ਸੋਆਇਲ, ਫੂਡ ਐਂਡ ਪੀਪਲ’ ਪਿੰਡ ਰਾਜਪੁਰਾ ਤੋਂ ਆਏ ਤਲਵਿੰਦਰ ਸਿੰਘ ਨੇ ਕਿਸਾਨਾਂ ਨੂੰ ਮੋਟੇ ਅਨਾਜ ਦੀ ਖੇਤੀ ਅਤੇ ਪ੍ਰਾਸੈਸਿੰਗ ਸਬੰਧੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਕਿਸਾਨ ਆਪਣੀ ਘਰੇਲੂ ਜ਼ਰੂਰਤ ਵਾਸਤੇ ਮੋਟੇ ਅਨਾਜ ਜਿਵੇਂ ਕਿ ਬਾਜਰਾ, ਜਵਾਰ, ਕੋਧਰਾ, ਰਾਗੀ ਆਦਿ ਦੀ ਕਾਸ਼ਤ ਕਰਨ। ਇਸ ਸਬੰਧੀ ਉਨ੍ਹਾਂ ਨੂੰ ਜੋ ਤਕਨੀਕੀ ਜਾਣਕਾਰੀ ਦੀ ਜ਼ਰੂਰਤ ਹੋਵੇਗੀ, ਉਹ ਹਰ ਸੰਭਵ ਮਦਦ ਕਰਨਗੇ।
ਇਸ ਮੌਕੇ ਖੇਤੀਬਾੜੀ ਵਿਕਾਸ ਅਫ਼ਸਰ ਡਾ ਮਨਦੀਪ ਸਿੰਘ ਨੇ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਬਾਰੇ ਤਕਨੀਕੀ ਜਾਣਕਾਰੀ ਦਿੱਤੀ ਅਤੇ ਬੇਨਤੀ ਕੀਤੀ ਕਿ ਕਿਸਾਨ ਮੋਟੇ ਅਨਾਜ ਦੀ ਖੇਤੀ ਅਧੀਨ ਥੋੜ੍ਹੇ-ਥੋੜ੍ਹੇ ਰਕਬੇ ’ਤੇ ਜ਼ਰੂਰ ਤਜਰਬਾ ਕਰਨ। ਇਸ ਮੌਕੇ ਬਲਵੰਤ ਸਿੰਘ ਏਐਸਆਈ, ਗੁਰਚੈਨ ਸਿੰਘ ਏਟੀਐਮ, ਹਰਮਿੰਦਰ ਸਿੰਘ ਏਟੀਐਮ ਅਤੇ ਰਾਮਪਾਲ ਸਿੰਘ ਆਦਿ ਹਾਜ਼ਰ ਸਨ।

Advertisement

Advertisement
Tags :
ਕੈਂਪਖੇਤੀਬਾੜੀਜਾਗਰੂਕਤਾਵੱਲੋਂਵਿਭਾਗ
Advertisement