ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਵਾਲੰਟੀਅਰਾਂ ਵੱਲੋਂ ਏਡਜ਼ ਖ਼ਿਲਾਫ਼ ਜਾਗਰੂਕਤਾ

10:30 AM Nov 10, 2024 IST
ਲੋਕਾਂ ਨੂੰ ਏਡਜ਼ ਬਾਰੇ ਜਾਗਰੂਕ ਕਰਦੇ ਹੋਏ ਵਾਲੰਟੀਅਰ | -ਫੋਟੋ: ਗੁਰਬਖਸ਼ਪੁਰੀ

ਤਰਨ ਤਾਰਨ:

Advertisement

ਸਥਾਨਕ ਮਾਝਾ ਕਾਲਜ ਫਾਰ ਵਿਮੈਨ ਦੀ ਰੈੱਡ ਰਿੱਬਨ ਕਲੱਬ ਦੀਆਂ ਵਾਲੰਟੀਅਰਾਂ ਵਲੋਂ ਅੱਜ ਇਲਾਕੇ ਦੇ ਪਿੰਡ ਜੋਧਪੁਰ ਵਿੱਚ ਏਡਜ਼਼ ਖਿਲਾਫ਼ ਜਾਗਰੂਕਤਾ ਰੈਲੀ ਕੱਢੀ| ਕਾਲਜ ਪ੍ਰਿੰਸੀਪਲ ਡਾ. ਹਰਮਿੰਦਰ ਕੌਰ ਦੀ ਅਗਵਾਈ ਵਿੱਚ ਵਾਲੰਟੀਅਰਾਂ ਨੇ ਲੋਕਾਂ ਨੂੰ ਏਡਜ਼ ਦੇ ਕਾਰਨਾਂ ਅਤੇ ਇਸ ਤੋਂ ਬਚਾਅ ਕਰਨ ਦੇ ਉਪਾਅ ਦੱਸੇ| ਵਾਲੰਟੀਅਰਾਂ ਨੇ ਲੋਕਾਂ ਨੂੰ ਇਸ ਬਿਮਾਰੀ ਲਈ ਉਪਲੱਬਧ ਘਰੇਲੂ , ਨੈਤਿਕ ਤੇ ਸਰਕਾਰੀ ਸਹੂਲਤਾਂ ਤੋਂ ਵੀ ਜਾਣੂੰ ਕਰਵਾਇਆ। ਰੈੱਡ ਰਿੱਬਨ ਕਲੱਬ ਨੇ ਪਿੰਡ ਦੇ ਲੋੜਵੰਦ ਪਰਿਵਾਰਾਂ ਨੂੰ ਵਸਤਾਂ ਵੰਡ ਕੇ ਇਨਸਾਨੀਅਤ ਦਾ ਸੁਨੇਹਾ ਦਿੱਤਾ। ਵਾਲੰਟੀਅਰਾਂ ਨੇ ਪਿੰਡ ਦੇ ਘਰ ਘਰ ਜਾ ਕੇ ਲੋਕਾਂ ਨੂੰ ਇਸ ਬਿਮਾਰੀ ਦੀ ਜਾਣਕਾਰੀ ਆਦਿ ਸਬੰਧੀ ਸਾਹਿਤ ਦੀ ਵੀ ਵੰਡ ਕੀਤੀ| ਉਨ੍ਹਾਂ ਨੌਜਵਾਨ ਵਰਗ ਨੂੰ ਇਕ ਤੰਦਰੁਸਤ ਸਮਾਜ ਦੀ ਸਥਾਪਨ ਕਰਨ ਲਈ ਅੱਗੇ ਆਉਣ ਦੀ ਵੀ ਅਪੀਲ ਕੀਤੀ| ਜਾਗਰੂਕ ਰੈਲੀ ਦੇ ਸੰਚਾਲਕ ਪ੍ਰੋਗਰਾਮ ਅਫ਼ਸਰ ਡਾ. ਅਵਨੀਤ ਕੌਰ ਨੇ ਧੰਨਵਾਦ ਕੀਤਾ| -ਪੱਤਰ ਪ੍ਰੇਰਕ

Advertisement
Advertisement