For the best experience, open
https://m.punjabitribuneonline.com
on your mobile browser.
Advertisement

ਚੰਡੀਗੜ੍ਹ ਸਮਾਰਟ ਸਿਟੀ ਨੂੰ ਠੋਸ ਕੂੜੇ ਦੇ ਨਬਿੇੜੇ ਲਈ ਪੁਰਸਕਾਰ

08:44 AM Jan 20, 2024 IST
ਚੰਡੀਗੜ੍ਹ ਸਮਾਰਟ ਸਿਟੀ ਨੂੰ ਠੋਸ ਕੂੜੇ ਦੇ ਨਬਿੇੜੇ ਲਈ ਪੁਰਸਕਾਰ
ਦਿੱਲੀ ਵਿੱਚ ਪੁਰਸਕਾਰ ਪ੍ਰਾਪਤ ਕਰਦੇ ਹੋਏ ਅਨੀਸ਼ਾ ਸ੍ਰੀਵਾਸਤਵ ਤੇ ਹੋਰ।
Advertisement

ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 19 ਜਨਵਰੀ
ਚੰਡੀਗੜ੍ਹ ਸਮਾਰਟ ਸਿਟੀ ਨੂੰ ਅੱਜ ਦਿੱਲੀ ਵਿਖੇ 9ਵੇਂ ‘ਸਮਾਰਟ ਸਿਟੀਜ਼ ਇੰਡੀਆ ਐਕਸਪੋ’ ਵਿੱਚ ਠੋਸ ਕੂੜਾ ਪ੍ਰਬੰਧਨ ਲਈ ਵਧੀਆ ਕਾਰਗੁਜ਼ਾਰੀ ਨੂੰ ਲੈ ਕੇ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਹ ਐਵਾਰਡ ਚੰਡੀਗੜ੍ਹ ਸਮਾਰਟ ਸਿਟੀ ਲਿਮਟਡ ਦੀ ਵਧੀਕ ਮੁੱਖ ਕਾਰਜਕਾਰੀ ਅਧਿਕਾਰੀ ਅਨੀਸ਼ਾ ਸ੍ਰੀਵਾਸਤਵ ਨੇ ਪ੍ਰਗਤੀ ਮੈਦਾਨ ਨਵੀਂ ਦਿੱਲੀ ਵਿਖੇ ਸਮਾਰਟ ਸਿਟੀਜ਼ ਇੰਡੀਆ ਐਵਾਰਡ ਸਮਾਰੋਹ ਦੌਰਾਨ ਪ੍ਰਾਪਤ ਕੀਤਾ। ਚੰਡੀਗੜ੍ਹ ਸਮਾਰਟ ਸਿਟੀ ਦੀ ਇਸ ਉਪਲੱਬਧੀ ਅਤੇ ਕਾਰਗੁਜ਼ਾਰੀ ਬਾਰੇ ਬੋਲਦਿਆਂ ਸਮਾਰਟ ਸਿਟੀ ਚੰਡੀਗੜ੍ਹ ਦੀ ਸੀਈਓ ਅਤੇ ਚੰਡੀਗੜ੍ਹ ਨਗਰ ਨਿਗਮ ਕਮਿਸ਼ਨਰ ਅਨਿੰਦਿਤਾ ਮਿੱਤਰਾ ਨੇ ਕਿਹਾ ਕਿ ਸ਼ਹਿਰ ਵਿੱਚ ਤਿੰਨ ਥਾਵਾਂ ’ਤੇ ਅਤਿ-ਆਧੁਨਿਕ ਸੋਲਿਡ ਵੇਸਟ ਟਰਾਂਸਫਰ ਸਟੇਸ਼ਨ ਅਤੇ ਮੈਟੀਰੀਅਲ ਰਿਕਵਰੀ ਫੈਸਿਲਿਟੀਜ਼ ਸੈਂਟਰ ਕੂੜੇ ਦੇ ਕੁਸ਼ਲ ਨਿਪਟਾਰੇ ਦੇ ਪ੍ਰਬੰਧਨ ਨੂੰ ਯਕੀਨੀ ਬਣਾਉਂਦਾ ਹੈ।
ਉਨ੍ਹਾਂ ਕਿਹਾ ਕਿ ਸਮਾਰਟ ਸਿਟੀ ਵੱਲੋਂ ਤਾਇਨਾਤ ਕੀਤੇ ਗਏ ਜੀਪੀਐੱਸ ਸਮਰਥਿਤ ਵਾਹਨ ਨਾਗਰਿਕਾਂ ਨੂੰ ਵਾਹਨਾਂ ਦੀ ਆਮਦ ਬਾਰੇ ਅਸਲ ਸਮੇਂ ਦੀ ਜਾਣਕਾਰੀ ਦਿੰਦੇ ਹਨ। ਅਨਿੰਦਿਤਾ ਮਿਤਰਾ ਨੇ ਦੱਸਿਆ ਕਿ ਸਮਾਰਟ ਸਿਟੀ ਚੰਡੀਗੜ੍ਹ ਨੂੰ ਇਸ ਤੋਂ ਪਹਿਲਾਂ ਇੰਡੀਆ ਸਮਾਰਟ ਸਿਟੀਜ਼ ਐਵਾਰਡਜ਼ ਕੰਟੈਸਟ-2023 ਵਿੱਚ ਡੋਰ ਟੂ ਡੋਰ ਵੇਸਟ ਕਲੈਕਸ਼ਨ ਲਈ ਐਵਾਰਡ ਮਿਲਿਆ ਸੀ ਅਤੇ ਇੰਦੌਰ ਵਿੱਚ ਇੱਕ ਸਮਾਗਮ ਦੌਰਾਨ ਸਨਮਾਨਿਤ ਕੀਤਾ ਗਿਆ ਸੀ। ਉਨ੍ਹਾਂ ਨੇ ਸਮਾਰਟ ਸਿਟੀ ਵਿੱਚ ਇੱਕ ਹੋਰ ਸਹੂਲਤ ਜੋੜਨ ਲਈ ਸੀਐੱਸਸੀਐੱਲ ਦੀ ਟੀਮ ਅਤੇ ਚੰਡੀਗੜ੍ਹ ਵਾਸੀਆਂ ਨੂੰ ਵਧਾਈ ਦਿੱਤੀ।

Advertisement

Advertisement
Author Image

Advertisement
Advertisement
×