ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਭਾਰਤੀ ਖੇਡ ਅਥਾਰਿਟੀ ਕੁਰੂਕਸ਼ੇਤਰ ਵੱਲੋਂ ਸਨਮਾਨ ਸਮਾਰੋਹ

08:51 AM Oct 22, 2024 IST
ਵਾਲੀਵਾਲ ਟੀਮ ਦਾ ਸਨਮਾਨ ਕਰਦੇ ਹੋਏ ਭਾਰਤੀ ਖੇਡ ਅਥਾਰਿਟੀ ਦੇ ਪ੍ਰਬੰਧਕ ਤੇ ਹੋਰ।

ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 21 ਅਕਤੂਬਰ
ਭਾਰਤੀ ਖੇਡ ਅਥਾਰਿਟੀ ਦੇ ਉੱਤਰ ਖੇਤਰੀ ਸੈਂਟਰ ਸੋਨੀਪਤ ਦੇ ਖੇਤਰੀ ਨਿਰਦੇਸ਼ਕ ਡਾ. ਸ਼ਿਵਮ ਸ਼ਰਮਾ ਨੇ ਕਿਹਾ ਕਿ ਭਾਰਤੀ ਖੇਡ ਅਥਾਰਿਟੀ ਕੁਰੂਕਸ਼ੇਤਰ ਵਿਚ ਕੌਮਾਂਤਰੀ ਖਿਡਾਰੀ ਤਿਆਰ ਕਰਨ ਲਈ ਉੱਚ ਪੱਧਰੀ ਸਹੂਲਤਾਂ ਮੁਹੱਈਆ ਕਰਾਈਆਂ ਜਾਣਗੀਆਂ। ਇਸ ਸਾਈਂ ਸੈਂਟਰ ਦੇ ਖਿਡਾਰੀ ਕੁਰੂਕਸ਼ੇਤਰ ਹੀ ਨਹੀਂ ਬਲਕਿ ਹਰਿਆਣਾ ਦਾ ਨਾਂ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ’ਤੇ ਵੀ ਚਮਕਾ ਰਹੇ ਹਨ। ਇਸ ਸੈਂਟਰ ਦੇ ਖਿਡਾਰੀਆਂ ਨੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਵਿੱਚ ਕਈ ਤਗ਼ਮੇ ਜਿੱਤੇ ਹਨ। ਸ਼ਿਵਮ ਸ਼ਰਮਾ ਅੱਜ ਭਾਰਤੀ ਖੇਡ ਅਥਾਰਿਟੀ ਕੁਰੂਕਸ਼ੇਤਰ ਵਿਚ ਇਕ ਸਨਮਾਨ ਸਮਾਰੋਹ ਦੌਰਾਨ ਬੋਲ ਰਹੇ ਸਨ। ਇਸ ਤੋਂ ਪਹਿਲਾਂ ਖੇਤਰੀ ਨਿਰਦੇਸ਼ਕ ਡਾ. ਸ਼ਿਵਮ ਸ਼ਰਮਾ ਤੇ ਸਹਾਇਕ ਨਿਰਦੇਸ਼ਕ ਬਾਬੂ ਰਾਮ ਰਾਵਲ ਨੇ ਵਾਲੀਵਾਲ ਗਰਾਊਂਡ ਦਾ ਨਿਰੀਖਣ ਕੀਤਾ ਤੇ ਸਾਈਂ ਕੁਰੂਕਸ਼ੇਤਰ ਦੇ ਆਡੀਟੋਰੀਅਮ ਵਿਚ ਕਰਵਾਏ ਸਨਮਾਨ ਸਮਾਰੋਹ ਵਿਚ ਗੁਜਰਾਤ ਵਿਚ 10 ਤੋਂ 14 ਅਕਤੂਬਰ ਤੱਕ ਕੀਤੀ ਜਾਣੀ ਵਾਲੀ ਅੰਤਰ-ਸਾਈਂ ਚੈਂਪੀਅਨਸ਼ਿਪ ਵਿਚ ਦੂਜਾ ਸਥਾਨ ਹਾਸਲ ਕਰਨ ਵਾਲੀ ਟੀਮ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਉਨ੍ਹਾਂ ਕਿਹਾ ਕਿ ਸਾਈਂ ਦੇ ਖਿਡਾਰੀਆਂ ਨੂੰ ਆਰਥਿਕ ਪਖੋਂ ਕੋਈ ਕਮੀ ਨਹੀਂ ਆਉਣ ਦਿੱਤੀ ਜਾਏਗੀ। ਸਹਾਇਕ ਨਿਰਦੇਸ਼ਕ ਬਾਬੂ ਰਾਮ ਰਾਵਲ ਨੇ ਮਹਿਮਾਨਾਂ ਦਾ ਸੁਆਗਤ ਕਰਦਿਆਂ ਕਿਹਾ ਕਿ ਸਾਈਂ ਸੈਂਟਰ ਦੇ ਖਿਡਾਰੀਆਂ ਨੇ ਵਾਲੀਬਾਲ, ਹਾਕੀ ਤੇ ਸਾਈਕਲਿੰਗ ਵਿਚ ਦੇਸ਼ ਲਈ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ’ਤੇ ਕਈ ਮੱਲਾਂ ਮਾਰੀਆਂ ਹਨ। ਸਾਈਂ ਦੇ ਸੇਵਾ ਮੁਕਤ ਚੀਫ ਹਾਕੀ ਕੋਚ ਗੁਰਵਿੰਦਰ ਸਿੰਘ ਨੇ ਕਿਹਾ ਕਿ ਸਾਈਂ ਸੈਂਟਰ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਵਧੀਆ ਪ੍ਰਦਰਸ਼ਨ ਕਰ ਰਿਹਾ ਹੈ। ਇਸ ਮੌਕੇ ਸੁਰਿੰਦਰ ਸ਼ਰਮਾ, ਨਰਿੰਦਰ ਠਾਕੁਰ, ਕੋਮਲ ਸ਼ਰਮਾ, ਸਹਿਲ ਕੁਮਾਰ, ਅਜੈਬ ਸਿੰਘ ਤੇ ਤੇਜਾ ਰਾਮ ਆਦਿ ਮੌਜੂਦ ਸਨ।

Advertisement

Advertisement