ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਲਾਇਨਜ਼ ਕਲੱਬ ਵੱਲੋਂ ਸਨਮਾਨ ਸਮਾਰੋਹ

11:02 AM Sep 16, 2024 IST
ਅਧਿਆਪਕ ਗੁਰਿੰਦਰ ਸਿੱਧੂ ਦਾ ਸਨਮਾਨ ਕਰਦੇ ਹੋਏ ਡੀਸੀ ਪੂਨਮ ਮਿੱਤਲ ਤੇ ਹੋਰ। -ਫੋਟੋ: ਸੱਖੋਵਾਲੀਆ

ਬਟਾਲਾ

Advertisement

ਸਰਕਾਰੀ ਪ੍ਰਾਇਮਰੀ ਸਕੂਲ ਦੁਨੀਆ ਸੰਧੂ ਦੇ ਅਧਿਆਪਕ ਗੁਰਿੰਦਰ ਸਿੰਘ ਸਿੱਧੂ ਦਾ ਵਧੀਆ ਕਾਰਗੁਜ਼ਾਰੀ ’ਤੇ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਲਾਇਨਜ਼ ਕਲੱਬ ਹੁਸ਼ਿਆਰਪੁਰ ਪ੍ਰਿੰਸ ਵੱਲੋਂ ਅਧਿਆਪਕ ਦਿਵਸ ਨੂੰ ਸਮਰਪਿਤ ਕਰਵਾਏ ਸਮਾਗਮ ’ਚ ਕੀਤਾ ਗਿਆ। ਬਲਾਕ ਕਾਦੀਆਂ-1 ਦੇ ਕਲੱਸਟਰ ਰਸੂਲਪੁਰ ਅਧੀਨ ਆਉਂਦੇ ਦੁਨੀਆ ਸੰਧੂ ਸਕੂਲ ਦੇ ਹੈੱਡ ਅਧਿਆਪਕ ਸਿੱਧੂ ਨੇ ਦੱਸਿਆ ਕਿ ਸਮਾਗਮ ਵਿੱਚ ਹੁਸ਼ਿਆਰਪੁਰ ਦੇ ਡੀਸੀ ਪੂਨਮ ਮਿੱਤਲ ਮੁੱਖ ਮਹਿਮਾਨ ਵੱਜੋਂ ਸ਼ਾਮਲ ਹੋਏ। ਇਸ ਮੌਕੇ ਮਨਜੀਤ ਕੌਰ ਅਤੇ ਰਣਜੀਤ ਰਾਣਾ ਦੀ ਅਗਵਾਈ ਹੇਠ ਕਲੱਬ ਦੀ ਸਮੁੱਚੀ ਟੀਮ ਦੇ ਸਹਿਯੋਗ ਨਾਲ ਪੰਜ ਅਧਿਅਪਕਾਂ ਦਾ ਸਨਮਾਨ ਕੀਤਾ ਗਿਆ। ਜਿਨ੍ਹਾਂ ਵਿੱਚ ਅੰਮ੍ਰਿਤਸਰ ਤੋਂ ਪ੍ਰਸ਼ਾਂਤ ਕੁਮਾਰ, ਹੁਸ਼ਿਆਰਪੁਰ ਤੋਂ ਲੈਕਚਰਾਰ ਰੀਨਾ ਰਾਣੀ, ਗੁਰਦਾਸਪੁਰ ਤੋਂ ਹੈੱਡ ਟੀਚਰ ਗੁਰਿੰਦਰ ਸਿੰਘ ਸਿੱਧੂ, ਨਵਾਂ ਸ਼ਹਿਰ ਤੋਂ ਹੈੱਡ ਟੀਚਰ ਸ਼ੈਲੀ ਜੈਰਥ ਅਤੇ ਜਲੰਧਰ ਤੋਂ ਸਾਇੰਸ ਮਾਸਟਰ ਸੁਰਿੰਦਰ ਕੁਮਾਰ ਸ਼ਾਮਲ ਹਨ। ਇਸੇ ਤਰ੍ਹਾਂ ਹੋਰ 141 ਅਧਿਅਪਕਾਂ ਨੂੰ ਚੰਗੀ ਕਾਰਗੁਜ਼ਾਰੀ ਲਈ ਸਨਮਾਨਿਤ ਕੀਤਾ ਗਿਆ। -ਨਿੱਜੀ ਪੱਤਰ ਪ੍ਰੇਰਕ

Advertisement
Advertisement