ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪੰਨੂ ਮਾਮਲੇ ’ਚ ਭਾਰਤੀ ਜਾਂਚ ਦੇ ਨਤੀਜਿਆਂ ਦੀ ਉਡੀਕ: ਅਮਰੀਕਾ

07:03 AM May 08, 2024 IST

ਵਾਸ਼ਿੰਗਟਨ, 7 ਮਈ
ਅਮਰੀਕੀ ਵਿਦੇਸ਼ ਮੰਤਰਾਲੇ ਦੇ ਅਧਿਕਾਰੀ ਨੇ ਕਿਹਾ ਕਿ ਉਹ ਸਿੱਖ ਵੱਖਵਾਦੀ ਆਗੂ ਗੁਰਪਤਵੰਤ ਸਿੰਘ ਪੰਨੂ ਦੀ ਹੱਤਿਆ ਦੀ ਸਾਜ਼ਿਸ਼ ਨਾਲ ਸਬੰਧਤ ਦੋਸ਼ਾਂ ਦੀ ਭਾਰਤ ਵੱਲੋਂ ਕੀਤੀ ਜਾ ਰਹੀ ਜਾਂਚ ਦੇ ਨਤੀਜਿਆਂ ਦੀ ਉਡੀਕ ਵਿਚ ਹਨ। ਮੰਤਰਾਲੇ ਦੇ ਤਰਜਮਾਨ ਮੈਥਿਊ ਮਿੱਲਰ ਨੇ ਆਪਣੀ ਨਿਯਮਤ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ, ‘‘ਉਨ੍ਹਾਂ (ਭਾਰਤ ਸਰਕਾਰ) ਇਸ ਮਾਮਲੇ ਵਿਚ ਜਾਂਚ ਕਮੇਟੀ ਬਣਾਈ ਸੀ, ਅਤੇ ਉਹ ਕੰਮ ਜਾਰੀ ਹੈ; ਸਾਨੂੰ ਜਾਂਚ ਦੇ ਨਤੀਜਿਆਂ ਦੀ ਉਡੀਕ ਹੈ। ਪਰ ਅਸੀਂ ਸਾਫ਼ ਕਰ ਦਿੱਤਾ ਹੈ ਕਿ ਅਸੀਂ ਇਸ ਮਸਲੇ ਨੂੰ ਬਹੁਤ ਗੰਭੀਰਤਾ ਨਾਲ ਲੈ ਰਹੇ ਹਾਂ ਅਤੇ ਸਾਨੂੰ ਲੱਗਦਾ ਹੈ ਕਿ ਉਹ ਵੀ ਇਸ ਨੂੰ ਸੰਜੀਦਗੀ ਨਾਲ ਲੈਣਗੇ।’’ ਮਿੱਲਰ ਅਮਰੀਕੀ ਨਾਗਰਿਕ ਤੇ ਵੱਖਵਾਦੀ ਸਿੱਖ ਆਗੂ ਪੰਨੂ ਦੀ ਹੱਤਿਆ ਦੀ ਸਾਜ਼ਿਸ਼ ਵਿਚ ਭਾਰਤ ਸਰਕਾਰ ਦੇ ਅਧਿਕਾਰੀਆਂ ਦੀ ਸ਼ਮੂਲੀਅਤ ਸਬੰਧੀ ਦੋਸ਼ਾਂ ਬਾਰੇ ਸਵਾਲ ਦਾ ਜਵਾਬ ਦੇ ਰਹੇ ਸਨ।
ਕਾਬਿਲੇਗੌਰ ਹੈ ਕਿ ਰੋਜ਼ਨਾਮਚਾ ਦਿ ਵਾਸ਼ਿੰਗਟਨ ਪੋਸਟ ਨੇ ਪਿਛਲੇ ਦਿਨੀਂ ਗੁਮਨਾਮ ਸਰੋਤਾਂ ਦੇ ਹਵਾਲੇ ਨਾਲ ਦਾਅਵਾ ਕੀਤਾ ਸੀ ਕਿ ਪਿਛਲੇ ਸਾਲ ਅਮਰੀਕੀ ਧਰਤੀ ’ਤੇ ਪੰਨੂ ਦੀ ਹੱਤਿਆ ਦੀ ਕਥਿਤ ਸਾਜ਼ਿਸ਼ ਘੜਨ ਵਿਚ ਭਾਰਤ ਦੀ ਖੁਫੀਆ ਏਜੰਸੀ ‘ਰਾਅ’ ਦਾ ਇਕ ਅਧਿਕਾਰੀ ਸ਼ਾਮਲ ਸੀ। ਭਾਰਤ ਨੇ ਹਾਲਾਂਕਿ ਅਮਰੀਕੀ ਰੋਜ਼ਨਾਮਚੇ ਦੀ ਰਿਪੋਰਟ ਨੂੰ ਇਹ ਕਹਿੰਦਿਆਂ ਖਾਰਜ ਕਰ ਦਿੱਤਾ ਸੀ ਕਿ ਇਕ ਸੰਜੀਦਾ ਮਸਲੇ ’ਤੇ ‘ਗੈਰਵਾਜਬ ਤੇ ਬੇਬੁਨਿਆਦ’ ਦੋਸ਼ ਲਾਏ ਗਏ ਹਨ ਤੇ ਇਸ ਕੇਸ ਵਿਚ ਜਾਂਚ ਦਾ ਅਮਲ ਅਜੇ ਜਾਰੀ ਹੈ। ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਤਰਜਮਾਨ ਰਣਧੀਰ ਜੈਸਵਾਲ ਨੇ ਪਿਛਲੇ ਹਫ਼ਤੇ ਕਿਹਾ ਸੀ ਕਿ ਪੰਨੂ ਦੀ ਹੱਤਿਆ ਦੀ ਸਾਜ਼ਿਸ਼ ਮਾਮਲੇ ਦੀ ਜਾਂਚ ਦਾ ਅਮਲ ਅਜੇ ਜਾਰੀ ਹੈ। -ਪੀਟੀਆਈ

Advertisement

ਕੈਨੇਡਾ ਅਪਰਾਧਕ ਤੇ ਵੱਖਵਾਦੀ ਤੱਤਾਂ ਨੂੰ ਪਨਾਹ ਦੇਣੀ ਬੰਦ ਕਰੇ: ਭਾਰਤ

ਨਵੀਂ ਦਿੱਲੀ: ਭਾਰਤ ਨੇ ਅੱਜ ਕੈਨੇਡਾ ਸਰਕਾਰ ’ਤੇ ਹਿੰਸਾ ਦਾ ‘ਜਸ਼ਨ ਮਨਾਉਣ ਅਤੇ ਗੁਣ-ਗਾਣ’ ਕਰਨ ਦੀ ਇਜਾਜ਼ਤ ਦੇਣ ਦਾ ਦੋਸ਼ ਲਾਇਆ ਅਤੇ ਓਟਵਾ ਨੂੰ ਕਿਹਾ ਕਿ ਉਹ ਕੈਨੇਡਾ ਵਿੱਚ ਅਪਰਾਧਕ ਤੇ ਵੱਖਵਾਦੀ ਤੱਤਾਂ ਨੂੰ ਪਨਾਹ ਦੇਣੀ ਬੰਦ ਕਰੇ। ਭਾਰਤ ਦੀ ਇਹ ਪ੍ਰਤੀਕਿਰਿਆ ਓਂਟਾਰੀਓ ਦੇ ਮਾਲਟਨ ਵਿੱਚ ਨਗਰ ਕੀਰਤਨ ਦੌਰਾਨ ਖਾਲਿਸਤਾਨ ਪੱਖੀ ਨਾਅਰੇ ਲਾਉਣ ਅਤੇ ਭੜਕਾਊ ਤਕਰੀਰ ਦੀਆਂ ਰਿਪੋਰਟਾਂ ਸਾਹਮਣੇ ਆਉਣ ਮਗਰੋਂ ਆਈ ਹੈ। ‘ਨਗਰ ਕੀਰਤਨ’ ਵਿੱਚ ਇੱਕ ਵਿਵਾਦਤ ‘ਝਾਕੀ’ ਸ਼ਾਮਲ ਹੋਣ ’ਤੇ ਪ੍ਰਤੀਕਿਰਿਆ ਦਿੰਦਿਆਂ ਭਾਰਤ ਨੇ ਜਸਟਿਨ ਟਰੂਡੋ ਸਰਕਾਰ ਨੂੰ ਕਿਹਾ ਕਿ ਉਹ ਕੈਨੇਡਾ ਵਿੱਚ ਅਪਰਾਧਕ ਤੇ ਵੱਖਵਾਦੀ ਤੱਤਾਂ ਨੂੰ ‘ਪਨਾਹ’ ਦੇਣੀ ਬੰਦ ਕਰੇ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਰਣਧੀਰ ਜੈਸਵਾਲ ਨੇ ਕਿਹਾ ਕਿ ਭਾਰਤ ਕੈਨੇਡਾ ਵਿੱਚ ਆਪਣੇ ਕੂਟਨੀਤਕ ਨੁਮਾਇੰਦਿਆਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਹੈ ਅਤੇ ਉਮੀਦ ਕਰਦਾ ਹੈ ਕਿ ਓਟਵਾ ਇਹ ਯਕੀਨੀ ਬਣਾਏਗਾ ਕਿ ਉਹ ਬਿਨਾਂ ਕਿਸੇ ਡਰ ਦੇ ਆਪਣੀਆਂ ਜ਼ਿੰਮੇਵਾਰੀਆਂ ਨਿਭਾਅ ਸਕਣ। ਉਨ੍ਹਾਂ ਕਿਹਾ, ‘‘ਅਸੀਂ ਕੈਨੇਡਾ ਵਿੱਚ ਕੱਟੜਪੰਥੀ ਤੱਤਾਂ ਵੱਲੋਂ ਸਾਡੇ ਸਿਆਸੀ ਆਗੂਆਂ ਖ਼ਿਲਾਫ਼ ਵਰਤੀਆਂ ਜਾ ਰਹੀਆਂ ਹਿੰਸਕ ਤਸਵੀਰਾਂ ਨੂੰ ਲੈ ਕੇ ਵਾਰ-ਵਾਰ ਆਪਣੀ ਡੂੰਘੀ ਚਿੰਤਾ ਪ੍ਰਗਟਾਈ ਹੈ।’’ -ਪੀਟੀਆਈ

Advertisement
Advertisement
Advertisement