For the best experience, open
https://m.punjabitribuneonline.com
on your mobile browser.
Advertisement

ਸੀਵਰੇਜ ਪਾਉਣ ਲਈ ਪੁੱਟੀ ਸੜਕ ਨੂੰ ਮੁਰੰਮਤ ਦੀ ਉਡੀਕ

07:04 AM Jul 17, 2024 IST
ਸੀਵਰੇਜ ਪਾਉਣ ਲਈ ਪੁੱਟੀ ਸੜਕ ਨੂੰ ਮੁਰੰਮਤ ਦੀ ਉਡੀਕ
ਖੇਤਰ ਦੇ ਲੋਕ ਸੜਕ ਦੀ ਖ਼ਸਤਾ ਹਾਲਤ ਦਿਖਾਉਂਦੇ ਹੋਏ।
Advertisement

ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ, 16 ਜੁਲਾਈ
ਮਾਲੇਰਕੋਟਲਾ ਸ਼ਹਿਰ ਦੇ ਕੁਝ ਰਿਹਾਇਸ਼ੀ ਖੇਤਰ ਲਈ ਸੀਵਰ ਲਾਈਨ ਪਾਉਣ ਲਈ ਪੁੱਟੀ ਮਾਲੇਰਕੋਟਲਾ-ਸ਼ੇਰਪੁਰ-ਬਰਨਾਲਾ ਵਾਇਆ ਮਦੇਵੀ ਦੀ ਖ਼ਸਤਾ ਹਾਲ ਸੜਕ ਦੀ ਕੋਈ ਅਧਿਕਾਰੀ ਸਾਰ ਨਹੀਂ ਲੈ ਰਿਹਾ। ਜਾਣਕਾਰੀ ਅਨੁਸਾਰ ਸੜਕ ਸਥਿਤ ਸਨਅਤਾਂ ਦੇ ਮਾਲਕ ਤੇ ਅੱਧੀ ਦਰਜਨ ਪਿੰਡਾਂ ਦੇ ਲੋਕ ਸੜਕ ਦੀ ਮੁਰੰਮਤ ਲਈ ਹਲਕੇ ਦੇ ਨੁਮਾਇੰਦਿਆਂ ਅਤੇ ਲੋਕ ਨਿਰਮਾਣ ਵਿਭਾਗ ਦੇ ਦਫ਼ਤਰ ਗੇੜੇ ਮਾਰ ਕੇ ਅੱਕ ਚੁੱਕੇ ਹਨ, ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋਈ। ਪਰਮਜੀਤ ਸਿੰਘ ਮਦੇਵੀ, ਦੇਵਰਾਜ ਐਹਨਖੇੜੀ, ਸੁਖਵਿੰਦਰ ਸਿੰਘ ਚੂੰਘਾਂ, ਬੇਅੰਤ ਸਿੰਘ ਚਾਹਲ ਅਤੇ ਸਾਗਰ ਮਾਲੇਰਕੋਟਲਾ ਨੇ ਦੱਸਿਆ ‌ਕਰੀਬ ਤਿੰਨ ਸਾਲ ਪਹਿਲਾਂ ਤੋਂ ਵਾਟਰ ਸਪਲਾਈ ਤੇ ਸੀਵਰੇਜ ਵਿਭਾਗ ਨੇ ਸੀਵਰ ਲਾਈਨ ਪਾਉਣ ਲਈ ਸੜਕ ਪੁੱਟ ਦਿੱਤੀ ਸੀ। ਸੀਵਰ ਲਾਈਨ ਦਾ ਕੰਮ ਨੇਪਰੇ ਚੜ੍ਹਨ ਦੇ ਬਾਵਜੂਦ ਵੀ ਸੜਕ ਦੀ ਮੁਰੰਮਤ ਨਹੀਂ ਹੋਈ। ਇਸ ਦੌਰਾਨ ਸਰਕਾਰ ਬਦਲੀ, ਲੋਕ ਨੁਮਾਇੰਦਾ ਵੀ ਬਦਲਿਆ ਪਰ ਅਜੇ ਤੱਕ ਸੜਕ ਦੀ ਹਾਲਤ ਵਿੱਚ ਕੋਈ ਬਦਲਾਅ ਨਹੀਂ ਆਇਆ। ਪਹਿਲਾਂ ਕਾਂਗਰਸ ਦੀ ਸਰਕਾਰ ਸਮੇਂ ਅਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ’ਤੇ ਵੀ ਸੜਕ ਦੀ ਮੁਰੰਮਤ ਨਹੀਂ ਕਰਵਾਈ ਗਈ। ਬਰਸਾਤ ਦੌਰਾਨ ਆਵਾਜਾਈ ਕਰੀਬ ਠੱਪ ਹੀ ਹੋ ਜਾਂਦੀ ਹੈ।
ਉਨ੍ਹਾਂ ਮੰਗ ਕੀਤੀ ਕਿ ਇਸ ਸੜਕ ਦੀ ਜਲਦੀ ਮੁਰੰਮਤ ਕੀਤੀ ਜਾਵੇ ਤੇ ਇਸ ਨੂੰ ਮਦੇਵੀ ਫਾਟਕ ਤੋਂ ਫ਼ਰੀਦਪੁਰ ਕਲਾਂ ਤੱਕ 18 ਫੁੱਟ ਚੌੜੀ ਕੀਤਾ ਜਾਵੇ।
ਲੋਕ ਨਿਰਮਾਣ ਵਿਭਾਗ ਦੇ ਐਕਸੀਅਨ ਇੰਜਨੀਅਰ ਕਮਲਜੀਤ ਸਿੰਘ ਨੇ ਦੱਸਿਆ ਕਿ ਲੋਕ ਨਿਰਮਾਣ ਵਿਭਾਗ ਨੇ ਕਈ ਵਾਰ ਉਪ ਮੰਡਲ ਇੰਜੀਨੀਅਰ ਵਾਟਰ ਸਪਲਾਈ ਤੇ ਸੀਵਰੇਜ ਵਿਭਾਗ ਨੂੰ ਉਕਤ ਸੜਕ ’ਤੇ ਸੀਵਰ ਲਾਈਨ ਪਾਉਣ ਦੇ ਸਬੰਧ ਵਿੱਚ ਬੀਟੀ ਬਿੱਲ ਦੀ 23.15 ਲੱਖ ਦੀ ਰਕਮ ਕਾਰਜਕਾਰੀ ਇੰਜਨੀਅਰ ਉਸਾਰੀ ਡਿਵੀਜ਼ਨ ਲੋਕ ਨਿਰਮਾਣ ਵਿਭਾਗ (ਭਵਨ ਅਤੇ ਮਾਰਗ ) ਮਾਲੇਰਕੋਟਲਾ ਕੋਲ ਜਮ੍ਹਾਂ ਕਰਵਾਉਣ ਲਈ ਪੱਤਰ ਲਿਖਿਆ ਹੈ। ਵਾਟਰ ਸਪਲਾਈ ਤੇ ਸੀਵਰੇਜ ਵਿਭਾਗ ਤੋਂ ਰਕਮ ਮਿਲਣ ਉਪਰੰਤ ਸੜਕ ਦੀ ਮੁਰੰਮਤ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਵਾਟਰ ਸਪਲਾਈ ਤੇ ਸੀਵਰੇਜ ਵਿਭਾਗ ਦੇ ਉਪ ਮੰਡਲ ਅਫ਼ਸਰ ਰਜਿੰਦਰ ਕੁਮਾਰ ਨੇ ਦੱਸਿਆ ਕਿ 23.15 ਲੱਖ ਦੀ ਰਕਮ ਦਾ ਬਿੱਲ ਪਾਸ ਕਰਕੇ ਸਰਕਾਰ ਨੂੰ ਭੇਜ ਦਿੱਤਾ ਗਿਆ ਹੈ।

Advertisement
Advertisement
Author Image

sukhwinder singh

View all posts

Advertisement
×