ਪੰਜਾਬ ਕਿੰਗਜ਼ ਦਾ ਭਾਈਵਾਲ ਬਣਿਆ ਏਵਨ ਸਾਈਕਲਜ਼
08:08 AM Feb 02, 2024 IST
Advertisement
ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਭਾਰਤ ਦੀ ਸਭ ਤੋਂ ਵੱਡੀ ਸਾਈਕਲ ਨਿਰਮਾਣ ਕੰਪਨੀ ਏਵਨ ਸਾਈਕਲਜ਼ ਨੇ ਆਈਪੀਐੱਲ 2024 ਲਈ ਚੰਡੀਗੜ੍ਹ ਆਧਾਰਿਤ ਫਰੈਂਚਾਇਜ਼ੀ ਪੰਜਾਬ ਕਿੰਗਜ਼ ਨਾਲ ਭਾਈਵਾਲੀ ਕੀਤੀ ਹੈ। ਮੋਹਤ ਬਰਮਨ, ਨੈਸ ਵਾਡੀਆ, ਪ੍ਰੀਤੀ ਜ਼ਿੰਟਾ ਅਤੇ ਕਰਨ ਪੌਲ ਪੰਜਾਬ ਕਿੰਗਜ਼ ਦੇ ਮਾਲਕ ਹਨ। ਏਵਨ ਸਾਈਕਲਜ਼ ਨੇ ਸਾਲ 2020 ਵਿੱਚ ਵੀ ਪੰਜਾਬ ਕਿੰਗਜ਼ ਨਾਲ ਭਾਈਵਾਲੀ ਕੀਤੀ ਸੀ ਅਤੇ ਕ੍ਰਿਕਟ ਲੀਗ ਦੇ ਸੈਸ਼ਨ 2024 ਲਈ ਇਸ ਨਾਲ ਆਪਣੀ ਭਾਈਵਾਲੀ ਨਵਿਆਈ ਹੈ। ਏਵਨ ਦੇ ਸੀਐੱਮਡੀ ਉਂਕਾਰ ਸਿੰਘ ਪਾਹਵਾ ਨੇ ਕਿਹਾ ਕਿ ਉਹ ਪੰਜਾਬ ਕਿੰਗਜ਼ ਨਾਲ ਭਾਈਵਾਲੀ ਕਰਕੇ ਬਹੁਤ ਖੁਸ਼ ਹਨ। ਇਸ ਮੌਕੇ ਏਵਨ ਸਾਈਕਲਜ਼ ਦੇ ਜੁਆਇੰਟ ਐੱਮਡੀ ਰਿਸ਼ੀ ਪਾਹਵਾ, ਈਡੀ ਮਨਦੀਪ ਪਾਹਵਾ ਵੀ ਮੌਜੂਦ ਸਨ। ਕੇਪੀਐੱਚ ਡਰੀਮ ਕ੍ਰਿਕਟ ਪ੍ਰਾਈਵੇਟ ਲਿਮਟਿਡ ਦੇ ਸੀਈਓ ਸਤੀਸ਼ ਮੈਨਨ ਨੇ ਕਿਹਾ ਕਿ ਏਵਨ ਨਾਲ ਭਾਈਵਾਲ ਬਣ ਕੇ ਉਹ ਬੇਹੱਦ ਖੁਸ਼ ਹਨ ਕਿਉਂਕਿ ਇਹ ਪੰਜਾਬ ਆਧਾਰਿਤ ਕੰਪਨੀ ਨੇ ਮੁੜ ਤੋਂ ਉਨ੍ਹਾਂ ਨਾਲ ਰਲਣ ਦਾ ਫ਼ੈਸਲਾ ਲਿਆ ਹੈ।
Advertisement
Advertisement
Advertisement