For the best experience, open
https://m.punjabitribuneonline.com
on your mobile browser.
Advertisement

ਗੰਗੂ ਨਾਲ ਬ੍ਰਾਹਮਣ ਸ਼ਬਦ ਵਰਤਣ ਤੋਂ ਸੰਕੋਚ ਕੀਤਾ ਜਾਵੇ: ਪੰਨੂ

12:21 PM Dec 30, 2023 IST
ਗੰਗੂ ਨਾਲ ਬ੍ਰਾਹਮਣ ਸ਼ਬਦ ਵਰਤਣ ਤੋਂ ਸੰਕੋਚ ਕੀਤਾ ਜਾਵੇ  ਪੰਨੂ
ਡਾ. ਹਰਪਾਲ ਪੰਨੂ ਅਤੇ ਜੀਕੇ ਸਿੰਘ ਦਾ ਸਨਮਾਨ ਕਰਦੇ ਹੋਏ ਪਤਵੰਤੇ। -ਫੋਟੋ: ਚਿੱਲਾ
Advertisement

ਖੇਤਰੀ ਪ੍ਰਤੀਨਿਧ
ਐੱਸਏਐੱਸ ਨਗਰ (ਮੁਹਾਲੀ), 29 ਦਸੰਬਰ
ਉੱਘੇ ਸਿੱਖ ਵਿਦਵਾਨ ਡਾ ਹਰਪਾਲ ਸਿੰਘ ਪੰਨੂ ਨੇ ਆਖਿਆ ਕਿ ਸਾਹਿਬਜ਼ਾਦਿਆਂ ਨੂੰ ਗ੍ਰਿਫ਼ਤਾਰ ਕਰਾਉਣ ਵਾਲੇ ਗੰਗੂ ਨਾਲ ਬ੍ਰਾਹਮਣ ਸ਼ਬਦ ਵਰਤਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਸਮੁੱਚੀ ਬ੍ਰਾਹਮਣ ਕੌਮ ਦਾ ਨਿਰਾਦਰ ਹੁੰਦਾ ਹੈ, ਜਦੋਂ ਕਿ ਬ੍ਰਾਹਮਣ ਕੌਮ ਦੇ ਅਨੇਕਾਂ ਵਿਅਕਤੀਆਂ ਜਿਨ੍ਹਾਂ ਵਿੱਚ ਗੁਰੂ ਗੋਬਿੰਦ ਸਿੰਘ ਨੂੰ ਵੱਖ-ਵੱਖ ਭਾਸ਼ਾਵਾਂ ਦੀ ਪੜ੍ਹਾਈ ਕਰਾਉਣ ਵਾਲੇ ਕਿਰਪਾ ਰਾਮ, ਜਿਹੜੇ ਕਿ ਬਾਅਦ ਵਿੱਚ ਕਿਰਪਾ ਸਿੰਘ ਬਣੇ ਤੇ ਚਮਕੌਰ ਸਾਹਿਬ ਦੀ ਜੰਗ ਵਿੱਚ ਸ਼ਹੀਦ ਹੋਏ, ਸ਼ਾਮਲ ਰਹੇ ਹਨ। ਡਾ. ਪੰਨੂ ਅੱਜ ਮੁਹਾਲੀ ਵਿਖੇ ਭਾਸ਼ਾ ਵਿਭਾਗ ਦੇ ਜ਼ਿਲ੍ਹਾ ਦਫ਼ਤਰ ਵਿਖੇ ਪੁਆਧੀ ਮੰਚ ਵੱਲੋਂ ਭਾਸ਼ਾ ਵਿਭਾਗ ਦੇ ਸਹਿਯੋਗ ਨਾਲ ਮਾਤਾ ਗੁਜਰੀ ਜੀ ਅਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਸਬੰਧੀ ਕਰਾਏ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਨੇ ਸਾਨੂੰ ਜਾਤ-ਪਾਤ ਤੋਂ ਉੱਪਰ ਉੱਠ ਕੇ ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ।
ਸਮਾਗਮ ਦੇ ਮੁੱਖ ਮਹਿਮਾਨ ਅਤੇ ਸਾਬਕਾ ਪ੍ਰਸਾਸ਼ਨਿਕ ਅਧਿਕਾਰੀ ਜੀਕੇ ਸਿੰਘ ਧਾਲੀਵਾਲ ਨੇ ‘ਸਾਕਾ’ ਸ਼ਬਦ ਦੇ ਇਤਿਹਾਸਕ ਮਹੱਤਵ ਬਾਰੇ ਦੱਸਿਆ। ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਦਵਿੰਦਰ ਸਿੰਘ ਬੋਹਾ ਨੇ ਭਾਸ਼ਾ ਵਿਭਾਗ ਦੇ ਕੰਮਾਂ ਤੋਂ ਜਾਣੂ ਕਰਾਇਆ। ਪੁਆਧੀ ਮੰਚ ਦੇ ਪ੍ਰਧਾਨ ਡਾ ਗੁਰਮੀਤ ਸਿੰਘ ਬੈਦਵਾਣ ਨੇ ਸਾਰਿਆਂ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਗੁਰਪ੍ਰੀਤ ਸਿੰਘ ਨਿਆਮੀਆਂ ਨੇ ਕੀਤਾ। ਇਸ ਮੌਕੇ ਨਾਟਕਕਾਰ ਸੰਜੀਵਨ ਸਿੰਘ, ਡਾ. ਦਵਿੰਦਰ ਕੌਰ ਖੁਸ਼ ਧਾਲੀਵਾਲ, ਪ੍ਰੋ. ਜਲੌਰ ਸਿੰਘ ਖੀਵਾ, ਨਰਿੰਦਰ ਕੁਮਾਰ ਮਨੌਲੀ, ਹਰਦੀਪ ਸਿੰਘ ਬਠਲਾਣਾ, ਦਵਿੰਦਰ ਕੌਰ ਢਿਲੋਂ, ਪਿਆਰਾ ਸਿੰਘ ਰਾਹੀ, ਸਤਬੀਰ ਕੌਰ, ਡਾ. ਸੁਨੀਤਾ ਸੈਣੀ, ਗੁਰਮੇਲ ਸਿੰਘ ਸਿੱਧੂ, ਡਾ. ਪੰਨਾ ਲਾਲ ਮੁਸਤਾਫ਼ਾਬਾਦੀ, ਬਲਜਿੰਦਰ ਕੌਰ ਸ਼ੇਰਗਿੱਲ, ਜਸਵਿੰਦਰ ਸਿੰਘ ਕਾਈਨੌਰ, ਬਲਜੀਤ ਸਿੰਘ ਫਿੱਡਿਆਂਵਾਲਾ, ਬਹਾਦਰ ਸਿੰਘ ਗੋਸਲ, ਭਗਤ ਰਾਮ ਰੰਗਾੜਾ, ਜਸਪਾਲ ਸਿੰਘ ਦੇਸੂਵੀ ਨੇ ਸ਼ਿਰਕਤ ਕੀਤੀ। ਇਸ ਮੌਕੇ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ।

Advertisement

Advertisement
Advertisement
Author Image

Advertisement