ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕੇਦਾਰਨਾਥ ਧਾਮ ਨੇੜੇ ਬਰਫ਼ ਦੇ ਤੋਦੇ ਡਿੱਗੇ

07:05 AM Jul 01, 2024 IST
ਕੇਦਾਰਨਾਥ ਨੇੜੇ ਪਹਾੜਾਂ ਤੋਂ ਡਿੱਗਦੇ ਬਰਫ਼ ਦੇ ਤੋਦਿਆਂ ਦੀਆਂ ਤਸਵੀਰਾਂ ਖਿਚਦੇ ਹੋਏ ਸ਼ਰਧਾਲੂ। -ਫੋਟੋ: ਪੀਟੀਆਈ

ਰੁਦਰਪ੍ਰਯਾਗ, 30 ਜੂਨ
ਕੇਦਾਰਨਾਥ ਧਾਮ ਤੋਂ ਚਾਰ ਕਿਲੋਮੀਟਰ ਉੱਪਰ ਗਾਂਧੀ ਸਰੋਵਰ ਨੇੜੇ ਅੱਜ ਸਵੇਰੇ ਵੱਡੇ ਪੱਧਰ ’ਤੇ ਬਰਫ ਦੇ ਤੋਦੇ ਡਿੱਗੇ ਪਰ ਕਿਸੇ ਤਰ੍ਹਾਂ ਦੇ ਜਾਨੀ-ਮਾਲੀ ਨੁਕਸਾਨ ਤੋਂ ਬਚਾਅ ਰਿਹਾ। ਇਹ ਜਾਣਕਾਰੀ ਜ਼ਿਲ੍ਹਾ ਅਧਿਕਾਰੀਆਂ ਨੇ ਦਿੱਤੀ।
ਕੇਦਾਰਨਾਥ ਮੰਦਰ ਦੇ ਦਰਸ਼ਨ ਕਰਨ ਲਈ ਪੁੱਜੇ ਸ਼ਰਧਾਲੂਆਂ ਨੇ ਇਸ ਘਟਨਾ ਦੀਆਂ ਤਸਵੀਰਾਂ ਖਿੱਚੀਆਂ ਜੋ ਸਵੇਰੇ ਪੰਜ ਵਜੇ ਦੇ ਨੇੜੇ ਵਾਪਰੀ। ਉੱਤਰਾਖੰਡ ਵਿੱਚ ਯਮੁਨੋਤਰੀ, ਗੰਗੋਤਰੀ, ਕੇਦਾਰਨਾਥ ਤੇ ਬਦਰੀਨਾਥ ਆਧਾਰਿਤ ਚਾਰ ਧਾਮ ਯਾਤਰਾ ਅਜੇ ਵੀ ਜਾਰੀ ਹੋਣ ਕਾਰਨ ਕੇਦਾਰਨਾਥ ਮੰਦਰ ’ਚ ਵੱਡੀ ਗਿਣਤੀ ਸ਼ਰਧਾਲੂ ਪਹੁੰਚ ਰਹੇ ਹਨ। ਇਸ ਘਟਨਾ ਦੌਰਾਨ ਬਰਫ ਦਾ ਵੱਡਾ ਹਿੱਸਾ ਤੇਜ਼ੀ ਨਾਲ ਪਹਾੜ ਤੋਂ ਤਿਲਕਦਾ ਹੋਇਆ ਦਿਖਾਈ ਦਿੱਤਾ ਅਤੇ ਇੱਕ ਡੂੰਘੀ ਖੱਡ ’ਚ ਡਿੱਗ ਕੇ ਰੁਕ ਗਿਆ। ਰੁਦਰਪ੍ਰਯਾਗ ਜ਼ਿਲ੍ਹੇ ਦੇ ਆਫ਼ਤ ਪ੍ਰਬੰਧਨ ਅਧਿਕਾਰੀ ਨੰਦਰ ਸਿੰਘ ਰਜਵਾੜ ਨੇ ਕਿਹਾ ਕਿ ਇਸ ਘਟਨਾ ’ਚ ਕੋਈ ਜਾਨੀ-ਮਾਲੀ ਨੁਕਸਾਨ ਨਹੀਂ ਹੋਇਆ ਹੈ ਅਤੇ ਕੇਦਾਰਨਾਥ ਘਾਟੀ ਸਮੇਤ ਸਾਰਾ ਇਲਾਕਾ ਸੁਰੱਖਿਅਤ ਹੈ। ਇਸ ਇਲਾਕੇ ’ਚ ਬਰਫ਼ ਦੇ ਤੋਦੇ ਡਿੱਗਣਾ ਇੱਕ ਆਮ ਕੁਦਰਤੀ ਘਟਨਾ ਹੈ। ਗੜ੍ਹਵਾਲ ਮੰਡਲ ਵਿਕਾਸ ਕਾਰਪੋਰੇਸ਼ਨ ਦੇ ਮੁਲਾਜ਼ਮ ਗੋਪਾਲ ਸਿੰਘ ਰੌਥਾਨ ਨੇ ਦੱਸਿਆ ਕਿ ਮੌਕੇ ’ਤੇ ਹਾਜ਼ਰ ਸ਼ਰਧਾਲੂਆਂ ਨੇ ਪੰਜ ਮਿੰਟ ਤੱਕ ਵਾਪਰੀ ਇਹ ਘਟਨਾ ਦੇਖੀ ਤੇ ਇਸ ਦੀ ਵੀਡੀਓ ਵੀ ਬਣਾਈਆਂ। ਇਸ ਤੋਂ ਪਹਿਲਾਂ 8 ਜੂਨ ਨੂੰ ਚੋਰਾਬਾੜੀ ’ਚ ਬਰਫ਼ ਦੇ ਤੋਦੇ ਡਿੱਗਣ ਦੀ ਘਟਨਾ ਵਾਪਰੀ ਸੀ। ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਹੀ ਹੈ। ਸਤੰਬਰ ਤੇ ਅਕਤੂਬਰ 2022 ’ਚ ਵੀ ਇੱਥੇ ਤਿੰਨ ਵਾਰ ਬਰਫ ਦੇ ਤੋਦੇ ਡਿੱਗੇ ਸਨ। ਉੱਥੇ ਹੀ 2023 ’ਚ ਮਈ ਤੇ ਜੂਨ ਵਿੱਚ ਚੌਰਾਬਾੜੀ ਨੇੜੇ ਪੰਜ ਵਾਰ ਅਜਿਹੀਆਂ ਘਟਨਾਵਾਂ ਵਾਪਰੀਆਂ ਸਨ। ਉਸ ਸਮੇਂ ਭੂ-ਵਿਗਿਆਨੀਆਂ ਨੇ ਇਸ ਇਲਾਕੇ ਦਾ ਜ਼ਮੀਨੀ ਤੇ ਹਵਾਈ ਸਰਵੇਖਣ ਕੀਤਾ ਸੀ। -ਪੀਟੀਆਈ

Advertisement

Advertisement
Advertisement