ਮੱਛੀ ਵੇਚਣ ਲਈ ਮਿਲੀ ਥਾਂ ਤੋਂ ਅਧਿਕਾਰੀਆਂ ਨੇ ਲਾਲ ਝੰਡੇ ਪੁੱਟੇ
ਨਿੱਜੀ ਪੱਤਰ ਪ੍ਰੇਰਕ
ਮੋਗਾ, 25 ਜੁਲਾਈ
ਇੱੱਥੇ ਨਗਰ ਸੁਧਾਰ ਟਰੱਸਟ ਦੀ ਜਗ੍ਹਾ ’ਚ ਚੱਲ ਰਹੀ ਮੱਛੀ ਮਾਰਕੀਟ ਦੇ ਉਜਾੜੇ ਦੇ ਬਦਲ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਨੇ ਅਨਾਜ ਮੰਡੀ ਅੰਦਰ ਜਗ੍ਹਾ ਦੇਣ ਦਾ ਸਮਝੌਤਾ ਕਰ ਲਿਆ। ਅੱਜ ਮੱਛੀ ਵੇਚਣ ਵਾਲਿਆਂ ਨੇ ਲਾਲ ਝੰਡੇ ਗੱਡ ਕੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮੰਡੀ ਬੋਰਡ ਅਧਿਕਾਰੀਆਂ ਨੇ ਸਾਮਾਨ ਚੁੱਕ ਕੇ ਮਾਰਕੀਟ ਕਮੇਟੀ ਦਫ਼ਤਰ ’ਚ ਰੱਖ ਲਿਆ ਅਤੇ ਝੰਡਾ ਵੀ ਪੁੱਟ ਦਿੱਤਾ।
ਮਾਰਕੀਟ ਕਮੇਟੀ ਦੇ ਸਕੱਤਰ ਵਜ਼ੀਰ ਸਿੰਘ ਨੇ ਆਖਿਆ ਕਿ ਇਹ ਜਗ੍ਹਾ ਮੰਡੀ ਟਾਊਨਸ਼ਿਪ ਦੀ ਮਾਲਕੀ ਹੈ। ਉਹ ਬਨਿਾਂ ਕਿਸੇ ਸਮਰੱਥ ਅਧਿਕਾਰੀ ਦੀ ਲਿਖਤੀ ਮਨਜ਼ੂਰੀ ਤੋਂ ਬਨਿਾਂ ਜਗ੍ਹਾ ਕਿਸੇ ਨੂੰ ਨਹੀਂ ਦਿੱਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਇਸ ਕਬਜ਼ੇ ਸਬੰਧੀ ਸਥਾਨਕ ਪੁਲੀਸ ਤੇ ਮੰਡੀ ਬੋਰਡ ਉੱਚ ਅਧਿਕਾਰੀਆਂ ਨੂੰ ਲਿਖਤੀ ਤੌਰ ਉੱਤੇ ਜਾਣੂ ਕਰਵਾ ਦਿੱਤਾ ਗਿਆ ਹੈ। ਇਸ ਮੌਕੇ ਮੰਡੀ ਬੋਰਡ ਅਧਿਕਾਰੀਆਂ ਨਾਲ ਸਾਮਾਨ ਚੁੱਕਣ ਤੋਂ ਮੱਛੀ ਅੱਡੇ ਲਾਉਣ ਨਾਲ ਤਤਕਾਰਬਾਜ਼ੀ ਹੋ ਗਈ ਤਾਂ ਏਐੱਸਆਈ ਸਾਹਿਬ ਸਿੰਘ ਦੀ ਅਗਵਾਈ ਹੇਠ ਸਿਟੀ ਪੁਲੀਸ ਮੌਕੇ ਉੱਤੇ ਪੁੱਜੀ।
ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਕਈ ਜਨਤਕ ਜਥੇਬੰਦੀ ਆਗੂ ਵੀ ਮੌਕੇ ਉੱਤੇ ਪੁੱਜ ਗਏ। ਇਸ ਮੌਕੇ ਨੌਜਵਾਨ ਭਾਰਤ ਸਭਾ ਦੇ ਆਗੂ ਕਰਮਜੀਤ ਮਾਣੂੰਕੇ ਅਤੇ ਮੱਛੀ ਵਿਕਰੇਤਾ ਨਾਨਕ ਚੰਦ ਅਤੇ ਹੰਸਰਾਜ ਨੇ ਦੱਸਿਆ ਕਿ ਜਨਤਕ ਜਥੇਬੰਦੀਆਂ ਦੇ ਸੰਘਰਸ਼ ਦੀ ਬਦੌਲਤ ਏਡੀਸੀ ਅਨੀਤਾ ਦਰਸ਼ੀ ਨੇ ਅਨਾਜ ਮੰਡੀ ਵਿੱਚ ਆਰਜ਼ੀ ਤੌਰ ’ਤੇ ਇਹ ਜਗਾ ਅਲਾਟ ਕੀਤੀ ਸੀ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਮੱਛੀ ਮਾਰਕੀਟ ਚਾਲੂ ਕਰਵਾਈ ਜਾਵੇ।
ਦੱਸਣਯੋਗ ਹੈ ਕਿ ਨਗਰ ਸੁਧਾਰ ਟਰੱਸਟ ਦੀ ਜਗ੍ਹਾ ’ਚੋਂ ਉਜਾੜੇ ਗਏ ਮੱਛੀ ਵਿਕਰੇਤਾਵਾਂ ਵੱਲੋਂ ਕਰੀਬ ਇੱਕ ਮਹੀਨਾ ਧਰਨਾ ਦਿੱਤਾ ਗਿਆ ਸੀ। 19 ਜੂਨ ਨੂੰ ਧਰਨੇ ਉੱਤੇ ਬੈਠੇ ਜਨਤਕ ਜਥੇਬੰਦੀ ਆਗੂਆਂ ਅਤੇ ਮੱਛੀ ਵਿਕਰੇਤਾ ਸਣੇ ਕਰੀਬ 40 ਲੋਕਾਂ ਖ਼ਿਲਾਫ਼ ਸੰਗੀਨ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਉਨ੍ਹਾਂ ਨੂੰ ਜੇਲ’ਚ ਡੱਕ ਦਿੱਤਾ ਗਿਆ ਸੀ। ਸੂਬਾ ਭਰ ਦੀਆਂ ਜਨਤਕ ਜਥੇਬੰਦੀਆਂ ਵੱਲੋਂ ਸੰਘਰਸ਼ ਵਿੱਢਣ ਬਾਅਦ ਕਰੀਬ 20 ਦਨਿ ਬਾਅਦ ਜ਼ਮਾਨਤ ਉੱਤੇ ਉਨ੍ਹਾਂ ਦੀ ਰਿਹਾਈ ਹੋਈ ਸੀ।