ਲੇਖਕ ਦਰਸ਼ਨ ਬੋਪਾਰਾਏ ਦਾ ਹਿੰਦੀ ਕਾਵਿ-ਸੰਗ੍ਰਹਿ ਲੋਕ ਅਰਪਣ
ਖੇਤਰੀ ਪ੍ਰਤੀਨਿਧ
ਲੁਧਿਆਣਾ, 23 ਜਨਵਰੀ
ਪੰਜਾਬੀ ਗ਼ਜ਼ਲ ਮੰਚ ਪੰਜਾਬ ਫਿਲੌਰ ਵੱਲੋਂ ਕਰਵਾਏ ਇੱਕ ਸਮਾਗਮ ਵਿੱਚ ਦਰਸ਼ਨ ਬੋਪਾਰਾਏ ਦੀ ਕਿਤਾਬ ‘ਏਕ ਸਫਰ ਯਹ ਭੀ’ ਲੋਕ ਅਰਪਣ ਕੀਤੀ ਗਈ। ਪੰਜਾਬੀ ਭਵਨ ਵਿੱਚ ਕਰਵਾਏ ਇਸ ਸਮਾਗਮ ਦੀ ਪ੍ਰਧਾਨਗੀ ਗ਼ਜ਼ਲਗੋ ਗੁਰਦਿਆਲ ਦਲਾਲ ਨੇ ਕੀਤੀ ਜਦਕਿ ਵਿਸ਼ੇਸ਼ ਮਹਿਮਾਨ ਵਜੋਂ ਸੁਰਿੰਦਰ ਰਾਮਪੁਰੀ ਸ਼ਾਮਲ ਹੋਏ। ਸਭ ਤੋਂ ਪਹਿਲਾਂ ਕੇ. ਸਾਧੂ ਸਿੰਘ ਨੇ ਦਰਸ਼ਨ ਬੋਪਾਰਾਏ ਦੀ ਸ਼ਾਇਰੀ ਬਾਰੇ ਜਾਣ ਪਛਾਣ ਕਰਾਈ ਉਸ ਉਪਰੰਤ ਪ੍ਰੀਤ ਸਾਹਿਤ ਸਦਨ ਤੋਂ ਆਏ ਮਨੋਜਪ੍ਰੀਤ ਨੇ ਕਿਤਾਬ ਤੇ ਪਰਚਾ ਪੜ੍ਹਿਆ ਅਤੇ ਕਿਤਾਬ ਚੋਂ ਕਵਿਤਾ ‘ਧੂੰਆਂ ਯੂੰ ਹੀ ਤੋ ਨਹੀ ਉਠ ਰਹਾ’ ਸੁਣਾਈ। ਸਮਾਗਮ ਦੌਰਾਨ ਭਗਵਾਨ ਢਿੱਲੋ ਨੇ ‘ਮੈਂ ਮੋਹਰਾ ਨਹੀ’ ਨਜ਼ਮ, ਤਰਲੋਚਨ ਝਾਂਡੇ ਨੇ ਗ਼ਜ਼ਲ ‘ਰਸਤਿਆਂ ਦੀ ਹੋਣੀ ਨੇ ਜਾ ਮੁੱਕਣਾ ਸ਼ਮਸ਼ਾਨ’ ਸੁਣਾਈ ਜਦਕਿ ਬਲਵਿੰਦਰ ਗਲੈਕਸੀ ਨੇ ਕਿਤਾਬ ਦੀ ਸਹਿਤਕ ਭੁੂਮਿਕਾ ਬਾਰੇ ਚਰਚਾ ਕੀਤੀ। ਰਮਾ ਸ਼ਰਮਾ ਨੇ ਕਿਤਾਬ ਲਈ ਬੋਪਾਰਾਏ ਨੂੰ ਵਧਾਈ ਦਿਤੀ।
ਮਹੇਸ਼ ਪਾਂਡੇ ਰੋਹਲਵੀ ਨੇ ਗ਼ਜ਼ਲ ‘ਇਸ ਨਗਰੀ ਦੀ ਭੀੜ ਦੇ ਅੰਦਰ ਹਰ ਕੋਈ ਤੇਰਾ ਯਾਰ ਨਹੀ’, ਦਰਸ਼ਨ ਬੋਪਾਰਾਏ ਨੇ ਕਿਤਾਬ ਵਿੱਚੋਂ ਦੋ ਕਵਿਤਾਵਾ ਸਾਂਝੀਆਂ ਕੀਤੀਆਂ ‘ਕਵਿਤਾ ਬਨ ਨਹੀਂ ਰਹੀ ਤੇ ਜ਼ੁਲਫੋਂ ਕੇ ਖਮ’, ਇਸੇ ਦੌਰਾਨ ਰਾਮ ਪੁਰ ਤੋਂ ਆਏ ਕਹਾਣੀਕਾਰ ਸੁਰਿੰਦਰ ਰਾਮਪੁਰੀ ਨੇ ਕਿਤਾਬ ਬਾਰੇ ਵਿਚਾਰ ਸਾਂਝੇ ਕੀਤੇ। ਇਸ ਦੌਰਾਨ ਨੇਤਰ ਸਿੰਘ ਮੂਤੋ ਨੇ ਕਵਿਤਾ ‘ਸ਼ੈਤਾਨ ਮਨ’, ਹਰਬੰਸ ਸਿੰਘ ਸ਼ਾਨ ਬਗਲੀ ਨੇ ਗੀਤ ‘ਮਸਲਾ’ ਤੇ ਅਮਰਜੀਤ ਸ਼ੇਰਪੁਰੀ ਨੇ ‘ਧੀਆਂ’ ਆਦਿ ਰਚਨਾਵਾਂ ਸੁਣਾਈਆਂ। ਅੰਤ ਵਿੱਚ ਗੁਰਦਿਆਲ ਦਲਾਲ ਨੇ ਕਵੀਆਂ ਦਾ ਧੰਨਵਾਦ ਕੀਤਾ। ਪਰਮਿੰਦਰ ਅਲਬੇਲਾ ਨੇ ਸਟੇਜ ਸੰਚਾਲਨ ਬਾਖੂਬੀ ਕੀਤਾ। ਪਰਮਿੰਦਰ ਅਲਬੇਲਾ ਨੇ ਸਟੇਜ ਸੰਚਾਲਨ ਦੀ ਭੂਮਿਕਾ ਬਾਖੂਬੀ ਨਿਭਾਈ।