ਆਸਟਰੀਆ: ਸਕੂਲ ਵਿੱਚ ਗੋਲੀਬਾਰੀ ਕਾਰਨ ਘੱਟੋ-ਘੱਟ 9 ਦੀ ਮੌਤ
04:07 PM Jun 10, 2025 IST
Advertisement
ਵਿਆਨਾ, 10 ਜੂਨ
ਦੱਖਣੀ ਆਸਟਰੀਆ ਦੇ ਸ਼ਹਿਰ ਗ੍ਰਾਜ਼ ਦੇ ਇੱਕ ਸਕੂਲ ਵਿੱਚ ਮੰਗਲਵਾਰ ਨੂੰ ਹੋਈ ਗੋਲੀਬਾਰੀ ’ਚ ਘੱਟੋ-ਘੱਟ ਨੌਂ ਵਿਅਕਤੀਆਂ ਦੀ ਮੌਤ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ ਹਨ। ਗ੍ਰਾਜ਼ ਦੀ ਮੇਅਰ ਐਲਕੇ ਕਾਹਰ ਨੇ ਆਸਟਰੀਆ ਦੀ ਖ਼ਬਰ ਏਜੰਸੀ ਏਪੀਏ ਦੇ ਹਵਾਲੇ ਨਾਲ ਕਿਹਾ ਕਿ ਗੋਲੀਬਾਰੀ ਤੋਂ ਬਾਅਦ ਬਹੁਤ ਸਾਰੇ ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ। ਇਸ ਘਟਨਾ ਨੂੰ ਉਨ੍ਹਾਂ ਭਿਆਨਕ ਦੁਖਾਂਤ ਕਿਹਾ।
ਕ੍ਰੋਨੇਨ ਜ਼ੀਤੁੰਗ ਅਖਬਾਰ ਨੇ ਕਿਹਾ ਕਿ ਮਰਨ ਵਾਲਿਆਂ ਦੀ ਗਿਣਤੀ ਘੱਟੋ-ਘੱਟ ਅੱਠ ਹੈ ਅਤੇ ਘੱਟੋ-ਘੱਟ 10 ਹੋਰ ਗੰਭੀਰ ਜ਼ਖਮੀ ਹੋਏ ਹਨ। ਪਰ ਦੂਜੇ ਪਾਸੇ ਪੁਲੀਸ ਨੇ ਕੋਈ ਸ਼ੁਰੂਆਤੀ ਗਿਣਤੀ ਨਹੀਂ ਦਿੱਤੀ ਅਤੇ ਕਿਹਾ ਕਿ ਕਈ ਲੋਕ ਮਾਰੇ ਗਏ ਹਨ। ਹਾਲ ਹੀ ਦੀਆਂ ਰਿਪੋਰਟਾਂ ਵਿੱਚ ਇਹ ਨਹੀਂ ਦੱਸਿਆ ਗਿਆ ਹੈ ਕਿ ਮ੍ਰਿਤਕਾਂ ਵਿੱਚੋਂ ਕਿੰਨੇ ਵਿਦਿਆਰਥੀ ਸਨ। ਕ੍ਰੋਨੇਨ ਜ਼ੀਤੁੰਗ ਨੇ ਕਿਹਾ ਕਿ ਇੱਕ ਸ਼ੱਕੀ ਬਾਥਰੂਮ ਵਿੱਚ ਮ੍ਰਿਤਕ ਪਾਇਆ ਗਿਆ ਹੈ। ਰਾਇਟਰਜ਼ ਤੁਰੰਤ ਇਸਦੀ ਪੁਸ਼ਟੀ ਨਹੀਂ ਕਰ ਸਕਿਆ। ਇਸ ਸਬੰਧੀ ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ। -ਰਾਈਟਰਜ਼
Advertisement
Advertisement